ਮੁੰਬਈ- ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ੁੱਕਰਵਾਰ ਨੂੰ ਪੇਸ਼ ਵਿੱਤ ਸਾਲ 2026-27 ਦੇ ਬਜਟ 'ਚ ਕਿਸਾਨਾਂ ਲਈ ਕਰਜ਼ ਮੁਆਫ਼ੀ ਯੋਜਨਾ ਦਾ ਐਲਾਨ ਕਰਦੇ ਹੋਏ ਕਿਹਾ ਕਿ 30 ਸਤੰਬਰ 2025 ਤੱਕ ਦੇ ਬਕਾਇਆ 2 ਲੱਖ ਰੁਪਏ ਤੱਕ ਦੇ ਫਸਲੀ ਕਰਜ਼ ਮੁਆਫ਼ ਕਰ ਦਿੱਤੇ ਜਾਣਗੇ। ਫੜਨਵੀਸ ਨੇ ਰਾਜ ਵਿਧਾਨ ਸਭਾ 'ਚ ਬਜਟ ਪੇਸ਼ ਕਰਦੇ ਹੋਏ ਕਿਹਾ ਕਿ 'ਪੁਣਯਸ਼ਲੋਕ ਅਹਿਲਿਆਦੇਵੀ ਹੋਲਕਰ ਸ਼ੇਤਰਕਾਰੀ ਕਰਜ਼ ਮੁਆਫ਼ੀ ਯੋਜਨਾ' ਦੇ ਅਧੀਨ ਮਹਾਰਾਸ਼ਟਰ 'ਚ ਕਰਜ਼ਦਾਰ ਕਿਸਾਨਾਂ ਨੂੰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਕਿਸਾਨ ਆਪਣੇ ਕਰਜ਼ ਦੀ ਅਦਾਇਗੀ ਨਿਯਮਿਤ ਰੂਪ ਨਾਲ ਕਰਦੇ ਰਹੇ ਹਨ, ਉਨ੍ਹਾਂ ਨੂੰ ਸੂਬਾ ਸਰਕਾਰ ਵਲੋਂ 50,000 ਰੁਪਏ ਦਾ ਪ੍ਰੋਤਸਾਹਨ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਔਰਤਾਂ ਲਈ ਪਹਿਲਾਂ ਤੋਂ ਸੰਚਾਲਿਤ 'ਮੁੱਖ ਮੰਤਰੀ ਮਾਝੀ ਲਾਡਕੀ ਬਹਿਣ ਯੋਜਨਾ' ਜਾਰੀ ਰਹੇਗੀ ਅਤੇ ਇਸ ਲਈ ਢੁਕਵਾਂ ਫੰਡ ਉਪਲੱਬਧ ਕਰਵਾਇਆ ਜਾਵੇਗਾ।
ਇਸ ਦੇ ਨਾਲ ਹੀ ਫੜਨਵੀਸ ਨੇ ਕਿਹਾ ਕਿ ਸੂਬੇ ਦੇ 1,000 ਤੋਂ ਵੱਧ ਆਬਾਦੀ ਵਾਲੇ ਸਾਰੇ ਪਿੰਡਾਂ ਨੂੰ ਕੰਕਰੀਟ ਨਾਲ ਬਣੀਆਂ ਸੜਕਾਂ ਰਾਹੀਂ ਜੋੜਿਆ ਜਾਵੇਗਾ। ਉਨ੍ਹਾਂ ਨੇ ਮਹਾਰਾਸ਼ਟਰ ਨੂੰ ਦੇਸ਼ ਦੀ ਵਿੱਤੀ ਤਾਕਤ ਦੱਸਦੇ ਹੋਏ ਕਿਹਾ ਕਿ ਸਾਲ 2047 ਤੱਕ ਰਾਜ ਦੀ ਅਰਥਵਿਵਸਥਾ ਨੂੰ 5 ਲੱਖ ਕਰੋੜ ਡਾਲਰ ਦੇ ਪੱਧਰ ਤੱਕ ਲਿਜਾਉਣ ਦਾ ਟੀਚਾ ਹੈ। ਫੜਨਵੀਸ ਨੇ ਆਪਣੇ ਬਜਟ ਭਾਸ਼ਣ 'ਚ ਰਾਜ ਦੇ ਮਰਹੂਮ ਵਿੱਤ ਮੰਤਰੀ ਅਜੀਤ ਪਵਾਰ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਸਨਮਾਨ 'ਚ ਇਕ ਸਮਾਰਕ ਬਣਾਇਆ ਜਾਵੇਗਾ। ਪਵਾਰ ਦਾ ਜਨਵਰੀ 'ਚ ਇਕ ਜਹਾਜ਼ ਹਾਦਸੇ 'ਚ ਦਿਹਾਂਤ ਹੋ ਗਿਆ ਸੀ। ਫੜਨਵੀਸ ਦੇ ਬਜਟ ਪੇਸ਼ ਕਰਨ ਲਈ ਖੜ੍ਹੇ ਹੋਣ ਦੇ ਸਮੇਂ ਵਿਧਾਨ ਸਭਾ 'ਚ ਭਾਵੁਕ ਮਾਹੌਲ ਬਣ ਗਿਆ। ਕਈ ਮੈਂਬਰਾਂ ਨੇ 'ਅਜੀਤ ਦਾਦਾ ਅਮਰ ਰਹੇ' ਦੇ ਨਾਅਰੇ ਲਗਾ ਕੇ ਮਰਹੂਮ ਨੇਤਾ ਨੂੰ ਸ਼ਰਧਾਂਜਲੀ ਦਿੱਤੀ। ਪਵਾਰ ਦੇ ਦਿਹਾਂਤ ਮਗਰੋਂ ਫੜਨਵੀਸ ਹੀ ਰਾਜ ਦੇ ਵਿੱਤ ਵਿਭਾਗ ਦੇ ਚਾਰਜ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਪਵਾਰ ਦੇ ਹੀ ਕੋਲ ਕਈ ਸਾਲਾਂ ਤੋਂ ਵਿੱਤ ਮੰਤਰਾਲਾ ਦੀ ਜ਼ਿੰਮੇਵਾਰੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮੁੱਕ ਜਾਣਾ ਪੈਟਰੋਲ ਡੀਜ਼ਲ! ਡਰਦਾ ਬੰਦਾ ਭਰਵਾ ਲੈ ਆਇਆ 1000 ਲੀਟਰ ਦੀ ਟੈਂਕੀ
NEXT STORY