ਨਵੀਂ ਦਿੱਲੀ : ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਵਾਲੇ ਮੌਸਮ ਵਿਚ ਜੇਕਰ ਤੁਸੀਂ ਹਵਾਈ ਸਫਰ ਕਰ ਰਹੇ ਹੋ ਜਾਂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਸ਼ੁੱਕਰਵਾਰ ਨੂੰ ਹੁਣ ਤੱਕ 150 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਜਾਣਕਾਰੀ ਮੁਤਾਬਕ ਦਿੱਲੀ ਵਿਚ ਬੀਤੀ ਦੇਰ ਰਾਤ ਤੋਂ ਹੀ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਸੀ।
ਪੜ੍ਹੋ ਇਹ ਵੀ - ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)
ਰਾਤ 9:00 ਵਜੇ ਦੇ ਕਰੀਬ ਦ੍ਰਿਸ਼ਟੀ ਘੱਟ ਗਈ ਅਤੇ ਅੱਧੀ ਰਾਤ ਤੋਂ ਬਾਅਦ ਹੀ CAT 3 ਪ੍ਰਕਿਰਿਆਵਾਂ ਦੇ ਤਹਿਤ ਉਡਾਣਾਂ ਚੱਲ ਰਹੀਆਂ ਹਨ। ਉੱਤਰੀ ਭਾਰਤ ਦੇ ਹੋਰ ਹਿੱਸਿਆਂ ਤੋਂ ਵੀ ਸੰਘਣੀ ਧੁੰਦ ਪੈਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਕਾਰਨ ਵੱਡੀ ਗਿਣਤੀ ਵਿੱਚ ਆਉਣ ਅਤੇ ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ ਹਨ। ਇਹ ਧਿਆਨ ਦੇਣ ਯੋਗ ਹੈ ਕਿ ਇਸ ਪੂਰੇ ਹਫ਼ਤੇ ਸਵੇਰ ਦੇ ਸਮੇਂ ਦਿੱਲੀ ਵਿੱਚ ਸੰਘਣੀ ਧੁੰਦ ਦਾ ਉਡਾਣਾਂ 'ਤੇ ਬਹੁਤ ਵੱਡਾ ਪ੍ਰਭਾਵ ਪਿਆ ਹੈ। ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ ਪਾਸ ਦੇ ਖੇਤਰ ਇਸ ਸਮੇਂ ਕੁਦਰਤ ਅਤੇ ਪ੍ਰਦੂਸ਼ਣ ਦੇ ਦੋਹਰੇ ਕਹਿਰ ਦਾ ਸਾਹਮਣਾ ਕਰ ਰਹੇ ਹਨ। ਮੌਸਮ ਵਿਭਾਗ ਨੇ ਸੰਘਣੀ ਧੁੰਦ ਅਤੇ ਜ਼ਹਿਰੀਲੀ ਹਵਾ ਕਾਰਨ ਯੈਲੋ ਅਲਰਟ ਜਾਰੀ ਕੀਤਾ ਹੈ।
ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ
19 ਦਸੰਬਰ ਦੀ ਸਵੇਰ ਨੂੰ ਸਥਿਤੀ ਅਜਿਹੀ ਸੀ ਕਿ ਕਈ ਥਾਵਾਂ 'ਤੇ ਦ੍ਰਿਸ਼ਟੀ 100 ਮੀਟਰ ਤੋਂ ਘੱਟ ਸੀ, ਜਿਸ ਕਾਰਨ ਸੜਕਾਂ 'ਤੇ ਵਾਹਨ ਰੇਂਗਦੇ ਦਿਖਾਈ ਦੇ ਰਹੇ ਸਨ। ਧੁੰਦ ਦੇ ਨਾਲ ਪ੍ਰਦੂਸ਼ਣ ਦੇ ਮਿਲ ਜਾਣ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ "ਬਹੁਤ ਮਾੜੀ" ਅਤੇ "ਗੰਭੀਰ" ਸ਼੍ਰੇਣੀਆਂ ਵਿੱਚ ਪਹੁੰਚ ਗਈ ਹੈ। ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ 346 ਸੀ। ਦਿੱਲੀ ਦੇ 14 ਖੇਤਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ 400 (ਗੰਭੀਰ) ਤੋਂ ਪਾਰ ਹੋ ਗਿਆ। ਪਟਪੜਗੰਜ ਵਿੱਚ ਇਹ ਅੰਕੜਾ 470 ਤੱਕ ਪਹੁੰਚ ਗਿਆ। ਹਵਾ ਦੀ ਹੌਲੀ ਗਤੀ ਅਤੇ ਨਮੀ ਕਾਰਨ ਪ੍ਰਦੂਸ਼ਕ ਜ਼ਮੀਨ ਦੇ ਨੇੜੇ ਜਮ੍ਹਾ ਹੋ ਗਏ ਹਨ, ਜਿਸ ਨਾਲ ਧੂੰਏਂ ਦੀ ਇੱਕ ਮੋਟੀ ਚਾਦਰ ਬਣ ਗਈ ਹੈ।
ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ
ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)
NEXT STORY