ਨਵੀਂ ਦਿੱਲੀ (ਭਾਸ਼ਾ)- ਉੱਤਰੀ ਸਿੱਕਮ ਦੇ ਜੇਮਾ 'ਚ ਸ਼ੁੱਕਰਵਾਰ ਨੂੰ ਇਕ ਸੜਕ ਹਾਦਸੇ 'ਚ ਫ਼ੌਜ ਦੇ 16 ਜਵਾਨ ਸ਼ਹੀਦ ਹੋ ਗਏ। ਟਰੱਕ ਤਿੰਨ ਵਾਹਨਾਂ ਦੇ ਕਾਫ਼ਲੇ ਦਾ ਹਿੱਸਾ ਸੀ, ਜੋ ਸਵੇਰੇ ਚਾਟੇਨ ਤੋਂ ਚੱਲਿਆ ਸੀ ਅਤੇ ਥੰਗੂ ਵੱਲ ਜਾ ਰਿਹਾ ਸੀ। ਫ਼ੌਜ ਅਨੁਸਾਰ, ਵਾਹਨ ਜੇਮਾ 'ਚ ਇਕ ਖੜ੍ਹੀ ਢਲਾਨ 'ਤੇ ਫਿਸਲ ਗਿਆ। ਫ਼ੌਜ ਨੇ ਕਿਹਾ,''ਉੱਤਰੀ ਸਿੱਕਮ ਦੇ ਜੇਮਾ 'ਚ 23 ਦਸੰਬਰ ਨੂੰ ਫ਼ੌਜ ਦੇ ਇਕ ਟਰੱਕ ਨਾਲ ਹੋਏ ਇਕ ਦੁਖ਼ਦ ਸੜਕ ਹਾਦਸੇ 'ਚ ਭਾਰਤੀ ਫ਼ੌਜ ਦੇ 16 ਬਹਾਦਰਾਂ ਦੀ ਜਾਨ ਚੱਲੀ ਗਈ ਹੈ।''
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਵਾਨਾਂ ਦੀ ਮੌਤ ਨਾਲ ਉਨ੍ਹਾਂ ਨੂੰ 'ਡੂੰਘਾ ਦੁਖ਼' ਹੋਇਆ ਹੈ। ਉਨ੍ਹਾਂ ਕਿਹਾ,''ਰਾਸ਼ਟਰ ਉਨ੍ਹਾਂ ਦੀ ਸੇਵਾ ਅਤੇ ਵਚਨਬੱਧਤਾ ਲਈ ਬੇਹੱਦ ਧੰਨਵਾਦੀ ਹਾਂ। ਸੋਗ ਪੀੜਤ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਪ੍ਰਾਰਥਨਾ ਕਰਦਾ ਹਾਂ।''
ਕੋਰੋਨਾ ਦੇ ਖੌਫ ਕਾਰਨ ਭਾਜਪਾ ਨੇ ਰਾਜਸਥਾਨ ’ਚ ਆਪਣੀ ‘ਜਨ ਰੋਸ ਯਾਤਰਾ’ ਟਾਲੀ
NEXT STORY