ਨਵੀਂ ਦਿੱਲੀ (ਏ. ਐੱਨ. ਆਈ.)-16 ਭਾਰਤੀ ਮਲਾਹ ਮੱਧ-ਅਫ਼ਰੀਕੀ ਦੇਸ਼ ਇਕੂਟੋਰੀਅਲ ਗਿਨੀ ’ਚ ਹਿਰਾਸਤ ’ਚ ਹਨ ਅਤੇ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਮਿਸ਼ਨ ਉਨ੍ਹਾਂ ਦੀ ਰਿਹਾਈ ਲਈ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੇ ਪੱਤਰ ’ਚ ਰਾਜ ਸਭਾ ਮੈਂਬਰ ਏ. ਏ. ਰਹੀਮ ਨੇ ਕਿਹਾ ਕਿ ਜਹਾਜ਼ ਐੱਮ. ਟੀ. ਹੀਰੋਇਕ ਇਦੁਨ ਦੇ ਚਾਲਕ ਦਲ ’ਚ ਭਾਰਤੀ ਸ਼ਾਮਲ ਸਨ ਅਤੇ ਉਨ੍ਹਾਂ ਨੂੰ ਅਗਸਤ ਦੇ ਅੱਧ ਤੋਂ ਹਿਰਾਸਤ ’ਚ ਲਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਖ਼ੁਸ਼ੀਆਂ ਆਉਣ ਤੋਂ ਪਹਿਲਾਂ ਘਰ ’ਚ ਪਏ ਵੈਣ, ਤਰਨਤਾਰਨ ਦੇ ਨੌਜਵਾਨ ਦੀ ਅਮਰੀਕਾ ’ਚ ਮੌਤ
ਟਵਿੱਟਰ ’ਤੇ ਸੰਸਦ ਮੈਂਬਰਾਂ ਨੇ ਜੈਸ਼ੰਕਰ ਨੂੰ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੀ ਗੈਰ-ਕਾਨੂੰਨੀ ਹਿਰਾਸਤ ਦੇ ਮਾਮਲੇ ’ਚ ਤੁਰੰਤ ਦਖਲ ਦੇਣ ਦੀ ਬੇਨਤੀ ਕੀਤੀ। ਹਿਰਾਸਤ ’ਚ ਲਏ ਗਏ ਚਾਲਕ ਦਲ ’ਚੋਂ ਕਈ ਬੀਮਾਰ ਹਨ। ਪਰਿਵਾਰ ਵਾਲਿਆਂ ਨੂੰ ਖ਼ਬਰ ਮਿਲਣ ਤੋਂ ਬਾਅਦ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਰਿਸ਼ਤੇਦਾਰਾਂ ਨੇ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਅਪੀਲ ਵੀ ਕੀਤੀ ਹੈ। ਗਿੰਨੀ ਦੀ ਜਲ ਸੈਨਾ ਵੱਲੋਂ ਬੰਧਕ ਬਣਾਏ ਗਏ ਭਾਰਤੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਵਾਰ’ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼
ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਚੁਣੌਤੀ ਭਰੇ ਸਮੇਂ ਦੌਰਾਨ ਗਲੋਬਲ ਬਾਜ਼ਾਰਾਂ ਨੂੰ ਲੈ ਕੇ ਕੀਤੀ ਇਹ ਅਪੀਲ
NEXT STORY