ਨਵੀਂ ਦਿੱਲੀ/ਕੇਰਲ— ਅਸੀਂ ਤੁਹਾਨੂੰ ਇਕ ਅਜਿਹੇ ਚਾਹ ਵਾਲੇ ਦੀ ਕਹਾਣੀ ਦੱਸਣ ਜਾ ਰਹੇ ਹਾਂ ਜੋ ਆਪਣੀ ਪਤਨੀ ਨਾਲ ਹੁਣ ਤੱਕ 17 ਦੇਸ਼ਾਂ ਦੀ ਯਾਤਰਾ ਕਰ ਚੁਕਿਆ ਹੈ। ਕੇਰਲ ਦੇ ਏਨਰਾਕੁਲਮ 'ਚ 65 ਸਾਲ ਦੇ ਵਿਜਯਨ ਪਿਛਲੇ 40 ਸਾਲਾਂ ਤੋਂ ਚਾਹ ਵੇਚ ਰਹੇ ਹਨ, ਉਹ ਇੰਨੇ ਪੈਸੇ ਜਮ੍ਹਾ ਕਰ ਲੈਂਦੇ ਹਨ ਕਿ ਬੈਂਕ ਉਨ੍ਹਾਂ ਨੂੰ ਲੋਨ ਦੇ ਸਕੇ। ਇਸ ਤੋਂ ਬਾਅਦ ਇਨ੍ਹਾਂ ਪੈਸਿਆਂ ਨਾਲ ਉਹ ਹਰ ਵਾਰ ਇਕ ਨਵਾਂ ਦੇਸ਼ ਘੁੰਮ ਕੇ ਆਉਂਦੇ ਹਨ। ਫਿਰ ਵਾਪਸ ਆ ਕੇ ਅਗਲੇ 2-3 ਸਾਲਾਂ 'ਚ ਉਹ ਬੈਂਕ ਨੂੰ ਪੈਸਾ ਵਾਪਸ ਕਰ ਦਿੰਦੇ ਹਨ। ਤੁਸੀਂ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਇਸ ਤਰ੍ਹਾਂ ਵਿਜਯਨ ਪਤਨੀ ਮੋਹਨਾ ਨਾਲ ਹੁਣ ਤੱਕ 17 ਦੇਸ਼ ਘੁੰਮ ਚੁਕੇ ਹਨ। ਦੋਹਾਂ ਇਕੱਠੇ ਅਮਰੀਕਾ, ਬ੍ਰਿਟੇਨ, ਫਰਾਂਸ, ਸੰਯੁਕਤ ਅਰਬ ਅਮੀਰਾਤ, ਸਿੰਗਾਪੁਰ, ਵੇਨਿਸ ਅਤੇ ਮਿਸਰ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁਕੇ ਹਨ।
ਵਿਜਯਨ ਅਨੁਸਾਰ,''ਮੈਨੂੰ ਯਾਤਰਾ ਕਰਨ ਦੀ ਪ੍ਰੇਰਨਾ ਆਪਣੇ ਪਿਤਾ ਨੂੰ ਮਿਲੀ। ਮੈਂ 6 ਸਾਲ ਦਾ ਸੀ ਅਤੇ ਉਦੋਂ ਤੋਂ ਹੀ ਪਿਤਾ ਜੀ ਮੈਨੂੰ ਵੱਖ-ਵੱਖ ਥਾਂਵਾਂ 'ਤੇ ਲਿਜਾਇਆ ਕਰਦੇ ਸਨ। ਅਸੀਂ ਮਦੁਰੈ, ਪਲਾਨੀ ਅਤੇ ਬਹੁਤ ਸਾਰੀਆਂ ਥਾਂਵਾਂ ਦੇਖੀਆਂ। ਪਿਤਾ ਨਾਲ ਯਾਤਰਾ ਦੇ ਉਨ੍ਹਾਂ ਪਲਾਂ ਨੇ ਹੀ ਮੈਨੂੰ ਮੇਰੇ ਸੁਪਨੇ ਨਾਲ ਪਛਾਣ ਕਰਵਾਈ।'' ਪਿਤਾ ਦੀ ਮੌਤ ਤੋਂ ਬਾਅਦ ਵਿਜਯਨ 'ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਦਾ ਭਾਰ ਆ ਗਿਆ ਅਤੇ ਇਨ੍ਹਾਂ ਸਾਰਿਆਂ ਦਰਮਿਆਨ ਘੁੰਮਣ ਦਾ ਤਾਂ ਸਵਾਲ ਹੀ ਨਹੀਂ ਉੱਠਦਾ ਸੀ ਪਰ ਵਿਜਯਨ ਦੀ ਪਤਨੀ ਨੇ ਉਸ ਦੇ ਇਸ ਸੁਪਨੇ ਨੂੰ ਪੂਰਾ ਕਰਨ 'ਚ ਖੂਬ ਮਦਦ ਕੀਤੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਰ ਕਿਵੇਂ ਵਿਜਯਨ ਘੱਟ ਆਮਦਨੀ ਹੋਣ ਦੇ ਬਾਵਜੂਦ ਘੁੰਮਣ-ਫਿਰਨ ਲਈ ਪੈਸਾ ਜੁਟਾ ਪਾਉਂਦੇ ਹਨ? ਤਾਂ ਵਿਜਯਨ ਬੈਂਕ ਤੋਂ ਲੋਨ ਲੈ ਕੇ ਸੈਰ-ਸਪਾਟਾ ਕਰਦੇ ਹਨ। ਫਿਰ ਵਾਪਸ ਆ ਕੇ ਅਗਲੇ ਤਿੰਨ ਸਾਲਾਂ 'ਚ ਪੈਸੇ ਚੁਕਾ ਕੇ ਫਿਰ ਨਵਾਂ ਲੋਨ ਲੈਂਦੇ ਹਨ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ। ਵਿਜਯਨ ਏਅਰ ਟਿਕਟ ਲਈ ਰੋਜ਼ਾਨਾ 300 ਰੁਪਏ ਦੀ ਬਚਤ ਕਰਦੇ ਹਨ। ਵਿਜਯਨ 'ਤੇ ਹਰੀ ਐੱਮ. ਮੋਹਨ ਨੇ 'ਇੰਵੀਜ਼ੀਬਲ ਵਿੰਗਸ' ਨਾਂ ਨਾਲ ਇਕ ਡਾਕਿਊਮੈਂਟਰੀ ਵੀ ਬਣਾਈ ਹੈ।
ਉਲਟਾ ਕਰਕੇ ਜ਼ਮੀਨ 'ਤੇ ਪਟਕਦਾ ਰਿਹਾ ਪਤਨੀ ਦਾ ਸਿਰ, ਬੱਚਿਆਂ ਦੇ ਸਾਹਮਣੇ ਦਿੱਤੀ ਮੌਤ
NEXT STORY