ਵੈੱਬ ਡੈਸਕ - ਅਕਸਰ ਰਾਤ ਦੇ ਖਾਣੇ ਤੋਂ ਬਾਅਦ ਚੌਲ ਬਚ ਜਾਂਦੇ ਹਨ, ਜਿਨ੍ਹਾਂ ਨੂੰ ਅਸੀਂ ਅਕਸਰ ਸੁੱਟ ਦਿੰਦੇ ਹਾਂ ਜਾਂ ਦੁਬਾਰਾ ਗਰਮ ਕਰਕੇ ਖਾ ਲੈਂਦੇ ਹਾਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਬਚੇ ਹੋਏ ਚੌਲਾਂ ਤੋਂ ਤੁਸੀਂ ਬਾਜ਼ਾਰ ਵਰਗੇ ਕ੍ਰਿਸਪੀ ਪਕੌੜੇ ਤਿਆਰ ਕਰ ਸਕਦੇ ਹੋ? ਇਹ ਸਨੈਕਸ ਨਾ ਸਿਰਫ਼ ਬਣਾਉਣ 'ਚ ਆਸਾਨ ਹਨ, ਸਗੋਂ ਬੱਚਿਆਂ ਅਤੇ ਵੱਡਿਆਂ ਦੇ ਮਨਪਸੰਦ ਵੀ ਬਣ ਜਾਣਗੇ।
ਬਣਾਉਣ ਲਈ ਲੋੜੀਂਦੀ ਸਮੱਗਰੀ :-
ਚੌਲ : 1 ਕੱਪ (ਬਚੇ ਹੋਏ)
ਬੇਸਣ : ਅੱਧਾ ਕੱਪ (ਬਾਈਡਿੰਗ ਲਈ)
ਸਬਜ਼ੀਆਂ : ਬਰੀਕ ਕੱਟਿਆ ਪਿਆਜ਼, ਹਰੀ ਮਿਰਚ ਅਤੇ ਹਰਾ ਧਨੀਆ
ਮਸਾਲੇ : ਨਮਕ, ਲਾਲ ਮਿਰਚ, ਹਲਦੀ ਅਤੇ ਥੋੜ੍ਹੀ ਜਿਹੀ ਅਜਵਾਇਣ
ਬਣਾਉਣ ਦਾ ਤਰੀਕਾ (ਸਟੈਪ-ਬਾਏ-ਸਟੈਪ) :-
ਮਿਕਸਿੰਗ
- ਸਭ ਤੋਂ ਪਹਿਲਾਂ ਚੌਲਾਂ ਨੂੰ ਇਕ ਭਾਂਡੇ 'ਚ ਹਲਕਾ ਜਿਹਾ ਮੈਸ਼ ਕਰ ਲਓ। ਹੁਣ ਇਸ 'ਚ ਬੇਸਣ, ਕੱਟੀਆਂ ਹੋਈਆਂ ਸਬਜ਼ੀਆਂ ਅਤੇ ਸਾਰੇ ਮਸਾਲੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
ਬੈਟਰ ਤਿਆਰ ਕਰੋ
- ਜੇਕਰ ਲੋੜ ਹੋਵੇ ਤਾਂ ਥੋੜ੍ਹਾ ਜਿਹਾ ਪਾਣੀ ਪਾ ਕੇ ਇਕ ਗਾੜ੍ਹਾ ਘੋਲ ਤਿਆਰ ਕਰ ਲਓ।
ਤਲਣਾ
ਕੜਾਹੀ ਵਿੱਚ ਤੇਲ ਗਰਮ ਕਰੋ ਅਤੇ ਹੱਥਾਂ ਨਾਲ ਛੋਟੇ-ਛੋਟੇ ਪਕੌੜੇ ਬਣਾ ਕੇ ਤੇਲ ਵਿੱਚ ਪਾਓ।
ਕੁਰਕੁਰੇ ਹੋਣ ਤੱਕ
- ਇਨ੍ਹਾਂ ਨੂੰ ਗੋਲਡਨ ਬ੍ਰਾਊਨ ਹੋਣ ਤੱਕ ਤਲੋ।
30 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਲਈ ਕੈਲਸ਼ੀਅਮ ਹੈ ਬੇਹੱਦ ਜ਼ਰੂਰੀ
NEXT STORY