ਮੁੰਬਈ- ਜੇਕਰ ਤੁਸੀਂ ਆਟੋ ਰਾਹੀਂ ਯਾਤਰਾ ਕਰਦੇ ਹੋ, ਤਾਂ ਤੁਹਾਨੂੰ ਪਤਾ ਹੋਵੇਗਾ ਕਿ ਕਈ ਵਾਰ, ਘੱਟ ਸਮੇਂ 'ਚ ਜ਼ਿਆਦਾ ਪੈਸਾ ਕਮਾਉਣ ਦੀ ਇੱਛਾ 'ਚ ਆਟੋ ਚਾਲਕ ਸੀਟਾਂ ਤੋਂ ਵੱਧ ਯਾਤਰੀਆਂ ਨੂੰ ਬਿਠਾਉਂਦੇ ਹਨ। ਯਾਤਰੀ ਵੀ ਜਲਦੀ ਪਹੁੰਚਣ ਦੀ ਆਪਣੀ ਇੱਛਾ 'ਚ ਸਮਝੌਤਾ ਕਰਦੇ ਹਨ ਪਰ, ਉੱਤਰ ਪ੍ਰਦੇਸ਼ ਦੇ ਝਾਂਸੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਆਟੋ ਚਾਲਕ ਨੇ ਯਾਤਰੀਆਂ ਨੂੰ ਬਿਠਾਉਣ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਅਤੇ ਆਪਣੇ ਆਟੋ ਨੂੰ ਮਿੰਨੀ ਬੱਸ ਵਰਗਾ ਬਣਾ ਦਿੱਤਾ। ਦਰਅਸਲ, ਝਾਂਸੀ 'ਚ ਇੱਕ ਆਟੋ ਚਾਲਕ 18 ਯਾਤਰੀਆਂ ਨੂੰ ਨਾਲ ਲੈ ਗਿਆ।
ਯਾਤਰੀ ਜਾਨਵਰਾਂ ਵਾਂਗ ਭਰਿਆ ਹੋਇਆ ਸੀ
ਜਦੋਂ ਪੁਲਸ ਨੇ ਇੱਕ ਓਵਰਲੋਡਿਡ ਆਟੋ ਫੜਿਆ ਤਾਂ ਇੰਸਪੈਕਟਰ ਵੀ ਉਸ 'ਚ 18 ਯਾਤਰੀਆਂ ਨੂੰ ਦੇਖ ਕੇ ਹੈਰਾਨ ਰਹਿ ਗਿਆ। ਜਦੋਂ ਉਸ ਨੇ ਡਰਾਈਵਰ ਨੂੰ ਪੁੱਛਿਆ ਕਿ ਉਹ ਇੰਨੇ ਸਾਰੇ ਯਾਤਰੀਆਂ ਨੂੰ ਕਿਵੇਂ ਬਿਠਾ ਸਕਦਾ ਹੈ, ਤਾਂ ਡਰਾਈਵਰ ਨੇ ਉਨ੍ਹਾਂ ਨੂੰ ਮੁੜ ਬਿਠਾ ਕੇ ਪ੍ਰਦਰਸ਼ਨ ਕੀਤਾ। ਯਾਤਰੀਆਂ ਨੂੰ ਜਾਨਵਰਾਂ ਵਾਂਗ ਆਟੋ 'ਚ ਭਰਿਆ ਗਿਆ ਸੀ। ਇੰਸਪੈਕਟਰ ਨੇ ਸਾਰੇ ਯਾਤਰੀਆਂ ਨੂੰ ਆਟੋ ਤੋਂ ਹੇਠਾਂ ਉਤਾਰ ਦਿੱਤਾ। ਇਸ ਤੋਂ ਬਾਅਦ, ਸਾਰੇ 18 ਯਾਤਰੀਆਂ ਦੀ ਇੱਕ-ਇੱਕ ਕਰਕੇ ਗਿਣਤੀ ਕੀਤੀ ਗਈ। ਇਸ ਦੇ ਨਾਲ ਹੀ, ਡਰਾਈਵਰ ਕਹਿੰਦਾ ਹੈ ਕਿ ਇਹ ਉਸ ਦਾ ਰੋਜ਼ਾਨਾ ਦਾ ਕੰਮ ਹੈ। ਇੱਕ ਮਿੰਟ ਦੇ ਅੰਦਰ-ਅੰਦਰ ਉਸ ਨੇ ਸਾਰਿਆਂ ਨੂੰ ਮੁੜ ਆਟੋ 'ਚ ਬਿਠਾ ਲਿਆ। ਇਸ ਤੋਂ ਬਾਅਦ ਇੰਸਪੈਕਟਰ ਨੇ ਆਟੋ ਨੂੰ ਜ਼ਬਤ ਕਰ ਲਿਆ।

ਵਿਆਹ ਸਮਾਗਮ ਤੋਂ ਆਟੋ ਰਾਹੀਂ ਆ ਰਹੇ ਸਨ ਵਾਪਸ
ਇਹ ਘਟਨਾ ਐਤਵਾਰ ਰਾਤ ਨੂੰ ਝਾਂਸੀ ਦੇ ਬਰੂਆਸਾਗਰ ਇਲਾਕੇ 'ਚ ਸਾਹਮਣੇ ਆਈ। ਸਾਰੇ ਲੋਕ ਵਿਆਹ ਸਮਾਗਮ ਤੋਂ ਆਟੋ ਰਾਹੀਂ ਵਾਪਸ ਆ ਰਹੇ ਸਨ। ਪੁਲਸ ਨੇ ਦੱਸਿਆ ਕਿ ਰਾਜਗੜ੍ਹ ਦਾ ਰਹਿਣ ਵਾਲਾ ਰੂਪ ਸਿੰਘ ਯਾਦਵ ਆਟੋ ਚਲਾਉਂਦਾ ਹੈ। ਭੇਲਸਾ ਪਿੰਡ ਦੇ 18 ਲੋਕ ਸ਼ਨੀਵਾਰ ਨੂੰ ਝਾਂਸੀ 'ਚ ਇੱਕ ਵਿਆਹ 'ਚ ਕੰਮ ਕਰਨ ਲਈ ਆਏ ਸਨ। ਵਿਆਹ ਤੋਂ ਬਾਅਦ, ਰੂਪ ਸਿੰਘ ਨੇ ਸਾਰਿਆਂ ਨੂੰ ਆਟੋ ਰਾਹੀਂ ਘਰ ਲਿਜਾਣ ਦੀ ਜ਼ਿੰਮੇਵਾਰੀ ਲਈ। ਦੇਰ ਰਾਤ ਲਗਭਗ 1:30 ਵਜੇ, ਜਦੋਂ ਸਾਰੇ ਵਿਆਹ ਦੇ ਕੰਮ ਤੋਂ ਵਿਹਲੇ ਹੋਏ, ਰੂਪ ਸਿੰਘ ਇੱਕ ਆਟੋ ਲੈ ਕੇ ਪਹੁੰਚਿਆ ਅਤੇ 18 ਲੋਕਾਂ ਨੂੰ ਆਟੋ ਵਿੱਚ ਬਿਠਾ ਲਿਆ। ਆਟੋ 'ਚ ਰੂਪ ਸਿੰਘ ਸਮੇਤ ਕੁੱਲ 19 ਲੋਕ ਸਫ਼ਰ ਕਰ ਰਹੇ ਸਨ। ਇਸ ਤੋਂ ਬਾਅਦ ਉਹ ਭੇਲਸਾ ਪਿੰਡ ਲਈ ਰਵਾਨਾ ਹੋ ਗਿਆ। ਜਦੋਂ ਉਹ ਬਰੂਆਸਾਗਰ ਦੇ ਚੌਕ ਬਾਜ਼ਾਰ ਪਹੁੰਚਿਆ ਤਾਂ ਗਸ਼ਤ ਕਰ ਰਹੇ ਬਰੂਆਸਾਗਰ ਪੁਲਸ ਸਟੇਸ਼ਨ ਦੇ ਅਧਿਕਾਰੀ ਸ਼ਿਵਜੀਤ ਸਿੰਘ ਰਾਜਾਵਤ ਨੇ ਆਟੋ ਨੂੰ ਰੋਕਿਆ।
ਇਹ ਵੀ ਪੜ੍ਹੋ- 79 ਸਾਲ ਦੀ ਉਮਰ 'ਚ ਇੱਕਲੇਪਨ ਦਾ ਦਰਦ ਸਹਿ ਰਹੀ ਹੈ ਇਹ ਅਦਾਕਾਰਾ
ਆਟੋ ਚਾਲਕ ਖਿਲਾਫ਼ ਕਾਰਵਾਈ
ਸੀ.ਓ. ਅਜੇ ਕੁਮਾਰ ਨੇ ਕਿਹਾ ਕਿ ਆਟੋ ਨੂੰ ਜ਼ਬਤ ਕਰ ਲਿਆ ਗਿਆ ਹੈ। ਸੀ.ਓ. ਅਜੇ ਕੁਮਾਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਇੱਕ ਆਟੋ ਫੜਿਆ ਗਿਆ। ਜਿਸ 'ਚ ਆਟੋ ਡਰਾਈਵਰ ਸਮੇਤ 18 ਯਾਤਰੀ ਬੈਠੇ ਸਨ। ਆਟੋ ਚਾਲਕ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕੁੜੀਆਂ ਦਾ 10 ਮੁੰਡਿਆਂ ਨੇ ਕੀਤਾ ਜਿਨਸੀ ਸ਼ੋਸ਼ਣ
NEXT STORY