ਮੋਹਾਲੀ (ਜੱਸੀ) : ਇੱਥੇ ਫੇਜ਼-1 ਪੁਰਾਣੇ ਬੈਰੀਅਰ ’ਚ ਸਥਿਤ ਗਊ ਹਸਪਤਾਲ ’ਚ ਵਾਪਰੇ ਦਰਦਨਾਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਅਮਨਦੀਪ ਕੌਰ (51) ਵਾਸੀ ਸ਼ਿਮਲਾ ਹੋਮਸ (ਦੇਸੂਮਾਜਰਾ) ਖਰੜ ਵਜੋਂ ਹੋਈ ਹੈ। ਮ੍ਰਿਤਕ ਔਰਤ ਸਾਈਬਰ ਕ੍ਰਾਈਮ ਮੋਹਾਲੀ ਡੀ. ਐੱਸ. ਪੀ ਰੁਪਿੰਦਰ ਕੌਰ ਸੋਹੀ ਦੀ ਕਜ਼ਨ ਭੈਣ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅਮਨਦੀਪ ਕੌਰ ਐਤਵਾਰ ਸਵੇਰ ਗਊ ਹਸਪਤਾਲ ’ਚ ਗਊਆਂ ਨੂੰ ਚਾਰਾ ਪਾਉਣ ਗਈ ਸੀ।
ਇਹ ਵੀ ਪੜ੍ਹੋ : ਜਿੰਮਾਂ 'ਚ ਵਰਤੇ ਜਾਂਦੇ ਸਪਲੀਮੈਂਟਾਂ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਲਿਆ ਸਖ਼ਤ ਫ਼ੈਸਲਾ
ਉਸ ਨੇ ਇਕ ਚਾਰੇ ਦਾ ਤਸਲਾ ਗਾਂ ਨੂੰ ਪਾ ਦਿੱਤਾ ਸੀ, ਉਹ ਜਦੋਂ ਦੂਜਾ ਚਾਰੇ ਦਾ ਤਸਲਾ ਆਰਾ ਮਸ਼ੀਨ ਕੋਲੋਂ ਚੁੱਕ ਕੇ ਲੈ ਜਾਣ ਲੱਗੀ ਤਾਂ ਉਸ ਦੀ ਚੁੰਨੀ ਅਚਾਨਕ ਮਸ਼ੀਨ ਦੀ ਮੋਟਰ ’ਚ ਫਸ ਗਈ। ਇਸ ਕਾਰਨ ਜ਼ੋਰ ਦਾ ਝਟਕਾ ਲੱਗਣ ਕਾਰਨ ਅਮਨਦੀਪ ਦੀ ਧੌਣ ਦੀ ਹੱਡੀ ਟੁੱਟ ਗਈ। ਘਟਨਾ ਤੋਂ ਬਾਅਦ ਲੋਕਾਂ ਵੱਲੋਂ ਆਰਾ ਮਸ਼ੀਨ ਨੂੰ ਬੰਦ ਕੀਤਾ ਗਿਆ ਅਤੇ ਅਮਨਦੀਪ ਕੌਰ ਨੂੰ ਨਾਲ ਦੇ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਅਮਨਦੀਪ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਪੰਜਾਬ 'ਚ 16, 17, 18 ਤੇ 19 ਤਾਰੀਖ਼ ਲਈ ਵੱਡੀ ਚਿਤਾਵਨੀ! ਵਿਗੜ ਸਕਦੇ ਨੇ ਹਾਲਾਤ
ਹਾਦਸੇ ਤੋਂ ਬਾਅਦ ਥਾਣਾ ਫੇਜ਼-1 ਦੀ ਪੁਲਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾਇਆ। ਅਮਨਦੀਪ ਕੌਰ ਫੇਜ਼-1 ਮੋਹਾਲੀ ਵਿਖੇ ਪਹਿਲੀ ਵਾਰ ਗਊ ਨੂੰ ਚਾਰਾ ਪਾਉਣ ਲਈ ਆਈ ਸੀ। ਉਹ ਚੰਡੀਗੜ੍ਹ ਦੇ ਇਕ ਨਿੱਜੀ ਸਕੂਲ ’ਚ ਅਧਿਆਪਕਾ ਸੀ ਅਤੇ ਉਸ ਦੀ ਇਕ ਧੀ ਹੈ, ਜੋ ਕਿ ਇਸ ਸਮੇਂ ਕੈਨੇਡਾ ’ਚ ਹੈ। ਪੁਲਸ ਦਾ ਕਹਿਣਾ ਹੈ ਕਿ ਪਰਿਵਾਰ ਵੱਲੋਂ ਬਿਆਨ ਲਿਖਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਵਰਖਾ ਨੇ ਰੋਕੀ ਟਰੇਨਾਂ ਦੀ ਰਫ਼ਤਾਰ, ਯਾਤਰੀਆਂ ਲਈ ਜਲੰਧਰ ਕੈਂਟ ਬਣਿਆ ਸਹਾਰਾ
NEXT STORY