ਹੀਰਾਨਗਰ-ਸਾਂਬਾ ਜ਼ਿਲੇ ਦੇ ਘਗਵਾਲ ਦੇ ਕੰਡੀ ਖੇਤਰ ਵਿਚ ਬੁੱਧਵਾਰ ਨੂੰ ਸਵੇਰੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਰਤਨਪੁਰ ਅਤੇ ਸੋਲਾ ਪਿੰਡਾਂ ਵਿਚ ਸਥਾਨਕ ਔਰਤਾਂ ਨੇ ਫੌਜ ਦੀ ਵਰਦੀ ਵਿਚ 2-3 ਸ਼ੱਕੀ ਵਿਅਕਤੀਆਂ ਨੂੰ ਦੇਖਿਆ। ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਸ, ਐੱਸ. ਓ. ਜੀ. ਅਤੇ ਸੰਯੁਕਤ ਫੌਜ ਦੀਆਂ ਟੀਮਾਂ ਨੇ ਪੂਰੇ ਖੇਤਰ ਵਿਚ ਇਕ ਤੀਬਰ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਸਥਾਨਕ ਲੋਕਾਂ ਮੁਤਾਬਕ 2 ਸ਼ੱਕੀ ਸਵੇਰੇ ਰਤਨਪੁਰ ਪਿੰਡ ਵਿਚ ਇਕ ਔਰਤ ਦੇ ਘਰ ਨੇੜੇ ਪਹੁੰਚੇ। ਉਨ੍ਹਾਂ ਨੇ ਚਾਰਦੀਵਾਰੀ ਦੇ ਬਾਹਰ ਰੱਖੇ ਇਕ ਡਰੰਮ ਵਿਚੋਂ ਪਾਣੀ ਭਰਿਆ ਅਤੇ ਔਰਤ ਤੋਂ ਫੌਜੀ ਕੈਂਪ ਬਾਰੇ ਜਾਣਕਾਰੀ ਮੰਗੀ। ਨਾਲ ਹੀ ਪੀਣ ਲਈ ਲੱਸੀ ਵੀ ਮੰਗੀ। ਇਸ ਤੋਂ ਬਾਅਦ ਕੁਝ ਦੇਰ ਬਾਅਦ ਹੀ ਸੋਲਾ ਪਿੰਡ ਵਿਚ ਇਕ ਹੋਰ ਸ਼ੱਕੀ ਨੇ ਖੂਹ ’ਚੋਂ ਪਾਣੀ ਭਰ ਰਹੀ ਔਰਤ ਤੋਂ ਪਾਣੀ ਮੰਗਿਆ ਅਤੇ ਫਿਰ ਜੰਗਲ ਵੱਲ ਨਿਕਲ ਗਿਆ। ਔਰਤਾਂ ਨੇ ਸਮਝਦਾਰੀ ਦਿਖਾਉਂਦੇੇ ਹੋਏ ਤੁਰੰਤ ਸਥਾਨਕ ਲੋਕਾਂ ਅਤੇ ਪੁਲਸ ਨੂੰ ਚੌਕਸ ਕੀਤਾ। ਸੁਰੱਖਿਆ ਏਜੰਸੀਆਂ ਨੇ ਇਲਾਕੇ ਵਿਚ ਤਲਾਸ਼ੀ ਮੁਹਿੰਮ ਤੇਜ਼ ਕਰ ਿਦੱਤੀ ਹੈ। ਰਤਨਪੁਰ, ਸੋਲਾ ਅਤੇ ਆਸ-ਪਾਸ ਦੇ ਕੱਚੇ-ਪੱਕੇ ਰਸਤਿਆਂ ਅਤੇ ਜੰਗਲਾਂ ਵਿਚ ਤਲਾਸ਼ੀ ਲਈ ਜਾ ਰਹੀ ਹੈ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਖੇਤਰ ਿਵਚ ਡਰੋਨ ਦੀ ਮਦਦ ਨਾਲ ਨਿਗਰਾਨੀ ਵਧਾ ਦਿੱਤੀ ਹੈ।
CM ਸੁੱਖੂ ਦੇ ਘਰ ਨੇੜੇ ਦਿਸੇ ਸ਼ੱਕੀ ਡਰੋਨ, ਲੋਕਾਂ ਨੇ ਘਰਾਂ ਦੀਆਂ ਲਾਈਟਾਂ ਕੀਤੀਆਂ ਬੰਦ
NEXT STORY