ਜੰਮੂ—ਅਮਰਨਾਥ ਯਾਤਰਾ ਦੇ ਅੱਜ 33ਵੇਂ ਦਿਨ 3837 ਸ਼ਿਵ ਭਗਤਾਂ ਨੇ ਪਵਿੱਤਰ ਸ਼ਿਵਲਿੰਗ ਦੇ ਦਰਸ਼ਨ ਕੀਤੇ। ਹੁਣ ਤੱਕ ਲਗਭਗ 2,62,314 ਸ਼ਰਧਾਲੂ ਪਵਿੱਤਰ ਗੁਫਾ ਵਿਚ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ, ਜਿਸ ਨਾਲ ਪਿਛਲੇ ਸਾਲ ਦਾ ਰਿਕਾਰਡ ਟੁੱਟ ਗਿਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ 40 ਦਿਨਾ ਉਕਤ ਯਾਤਰਾ 'ਚ 2,60,003 ਯਾਤਰੀਆਂ ਨੇ ਪਵਿੱਤਰ ਗੁਫਾ ਦੇ ਦਰਸ਼ਨ ਕੀਤੇ ਸਨ। ਉਥੇ ਹੀ ਯਾਤਰਾ ਲਈ 724 ਸ਼ਰਧਾਲੂਆਂ ਦਾ ਨਵਾਂ ਜਥਾ ਅੱਜ ਜੰਮੂ ਤੋਂ ਰਵਾਨਾ ਹੋਇਆ।
ਅਧਿਕਾਰੀਆਂ ਨੇ ਦੱਸਿਆ ਕਿ 19 ਵਾਹਨਾਂ ਦੇ ਕਾਫਿਲੇ ਵਿਚ ਰਵਾਨਾ ਹੋਇਆ ਸ਼ਰਧਾਲੂਆਂ ਦਾ ਉਕਤ ਜਥਾ ਦਿਨ ਦੇ ਅਖੀਰ ਤੱਕ ਦੋਵੇਂ ਬੇਸ ਕੈਂਪਾਂ ਤੱਕ ਪਹੁੰਚੇਗਾ। ਇਸ ਲਈ ਮਾਰਗ 'ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਖਤਨੇ ਦੀ ਪ੍ਰਥਾ 'ਤੇ ਸੁਪਰੀਮ ਕੋਰਟ ਨੇ ਚੁੱਕੇ ਸਵਾਲ
NEXT STORY