ਨੈਸ਼ਨਲ ਡੈਸਕ- ਮਣੀਪੁਰ ਦੇ ਨੋਨੀ ਜ਼ਿਲੇ ਤੋਂ ਇਕ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ, ਜਿੱਥੇ ਵਿਰੋਧੀ ਹਥਿਆਰਬੰਦ ਗਰੁੱਪਾਂ ਵਿਚਾਲੇ ਹੋਈ ਫਾਇਰਿੰਗ ’ਚ ਕੁਕੀ ਭਾਈਚਾਰੇ ਦੇ 3 ਮੈਂਬਰ ਮਾਰੇ ਗਏ। ਪੁਲਸ ਅਨੁਸਾਰ ਫਾਇਰਿੰਗ ਸ਼ਨੀਵਾਰ ਪਹਾੜੀ ਤੇ ਜੰਗਲੀ ਪਿੰਡ ਕੇਕਰੂ ਨਾਗਾ ’ਚ ਹੋਈ ਜੋ ਕਈ ਘੰਟਿਆਂ ਤੱਕ ਜਾਰੀ ਰਹੀ।
ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾਂ ਦੀ ਪਛਾਣ ਥੰਗਲੇਨਸਾਂਗ ਸਿੰਗਸਨ, ਥੰਗਖੋਸੇਈ ਹਾਓਕਿਪ ਤੇ ਲੈਮਿਨਸਾਂਗ ਕਿਪਗੇਨ ਵਜੋਂ ਹੋਈ ਹੈ। ਉਹ ਚੁਰਾਚਾਂਦਪੁਰ ਜ਼ਿਲੇ ਦੇ ਹੇਂਗਲੇਪ ਤੇ ਥਾਨਲੋਨ ਦੇ ਅੰਦਰੂਨੀ ਖੇਤਰਾਂ ਦੇ ਵਸਨੀਕ ਸਨ। ਕੁਕੀ ਸਿਵਲ ਸੋਸਾਇਟੀ ਸੰਗਠਨਾਂ ਅਨੁਸਾਰ ਉਹ ਪਿੰਡ ਦੇ ਵਾਲੰਟੀਅਰ ਸਨ। ਭਾਈਚਾਰੇ ਦੇ ਸਿਖਰਲੇ ਸੰਗਠਨ ਕੁਕੀ ਇੰਪੀ ਮਣੀਪੁਰ ਨੇ ਦੋਸ਼ ਲਾਇਆ ਹੈ ਕਿ ‘ਨਾਗਾ ਅੱਤਵਾਦੀ ਗਰੁੱਪ’ ਦਾ ਉਕਤ ਹੱਤਿਆਵਾਂ ਪਿੱਛੇ ਹੱਥ ਹੈ।
ਤੇਲੰਗਾਨਾ ’ਚ ਦੇਸੀ ਬੰਬਾਂ ’ਚ ਧਮਾਕਾ, 7 ਜ਼ਖ਼ਮੀ ; ਜੰਗਲੀ ਸੂਰਾਂ ਦੇ ਸ਼ਿਕਾਰ ਲਈ ਬਣਾਏ ਗਏ ਸਨ ਇਹ ਬੰਬ
NEXT STORY