ਸ੍ਰੀਨਗਰ/ਜੰਮੂ (ਉਦੇ/ ਅਰੁਣ) - ਜੰਮੂ ਕਸ਼ਮੀਰ ਪੁਲਸ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿ ਲੇ ’’ਚ ਅੱਤਵਾਦੀਆਂ ਦੇ 2 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਹਨ। ਸੂਤਰਾਂ ਮੁਤਾਬਕ ਉਹ ਪਹਿਲਗਾਮ ’ਚ ਸੈਲਾਨੀਆਂ ’ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੇ ਮਦਦਗਾਰ ਦੱਸੇ ਜਾਂਦੇ ਹਨ।
ਜ਼ਿਕਰਯੋਗ ਹੈ ਕਿ 18 ਮਈ ਨੂੰ ਰਾਜਸਥਾਨ ਤੋਂ ਪਹਿਲਗਾਮ ਆਉਣ ਵਾਲੇ ਸੈਲਾਨੀਆਂ ’ਤੇ ਅੱਤਵਾਦੀਆਂ ਨੇ ਫਾਇਰਿੰਗ ਕੀਤੀ ਸੀ, ਜਿਸ ਕਾਰਨ ਦੋ ਸੈਲਾਨੀ ਜ਼ਖਮੀ ਹੋ ਗਏ ਸਨ। ਪੁਲਸ ਅਨੁਸਾਰ ਅਨੰਤਨਾਗ ਪੁਲਸ ਨੇ ਅਨੰਤਨਾਗ ਜ਼ਿਲੇ ਦੇ ਮੁਲਸੂ ਸਰ ਇਲਾਕੇ ’ਚ ਨਾਕਾਬੰਦੀ ਕੀਤੀ ਸੀ। ਨਾਕੇ ਦੌਰਾਨ 2 ਨਾਗਰਿਕਾਂ ਦੀ ਚੈਕਿੰਗ ਕੀਤੀ ਗਈ ਤਾਂ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਹੋਏ।
ਇਹ ਵੀ ਪੜ੍ਹੋ- ਆਸਾਮ 'ਚ ਚੱਕਰਵਾਤੀ ਤੂਫਾਨ ਰੇਮਾਲ ਦਾ ਕਹਿਰ, ਤਿੰਨ ਲੋਕਾਂ ਦੀ ਮੌਤ ਤੇ 17 ਜ਼ਖਮੀ
ਦੋਵਾਂ ਨਾਗਰਿਕਾਂ ਕੋਲੋਂ ਇਕ ਪਿਸਤੌਲ, ਉਸ ਦੇ 8 ਕਾਰਤੂਸ, ਹੈਂਡ ਗ੍ਰਨੇਡ ਅਤੇ ਏ. ਕੇ.-47 ਦੇ 120 ਕਾਰਤੂਸ ਬਰਾਮਦ ਹੋਏ ਹਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੀ ਪਛਾਣ ਵਸੀਮ ਅਹਿਮਦ ਸ਼ਾਹ ਤੇ ਅਦਨਾਨ ਅਹਿਮਦ ਬੇਗ ਵਜੋਂ ਹੋਈ ਹੈ। ਦੋਵੇਂ ਅਨੰਤਨਾਗ ਦੇ ਰਹਿਣ ਵਾਲੇ ਹਨ। ਅਧਿਕਾਰਤ ਤੌਰ ’ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਗ੍ਰਿਫਤਾਰ ਹਾਈਬ੍ਰਿਡ ਅੱਤਵਾਦੀ ਹਨ ਜਾਂ ਸਿਰਫ ਮਦਦਗਾਰ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿੱਤ ਨਵੇਂ ਰਿਕਾਰਡ ਬਣਾ ਰਹੀ ਗਰਮੀ, ਝੁਲਸ ਰਿਹੈ ਜਨਜੀਵਨ
NEXT STORY