ਵਾਰਾਣਸੀ : ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ 2 ਸਕੇ ਭਰਾਵਾਂ ਨੇ ਆਪਣੇ ਇਕ ਦੋਸਤ ਨਾਲ ਮਿਲ ਕੇ ਦੂਜੇ ਦੋਸਤ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਕਤ ਨੌਜਵਾਨਾਂ ਨੇ ਲਾਸ਼ ਨੂੰ ਗੋਹੇ ਦੇ ਢੇਰ ਵਿਚ ਲੁੱਕਾ ਦਿੱਤਾ। ਜਿਸ ਨੌਜਵਾਨ ਦਾ ਕਤਲ ਕੀਤਾ ਗਿਆ, ਉਹ ਪਿਛਲੇ 15 ਦਿਨਾਂ ਤੋਂ ਘਰੋਂ ਲਾਪਤਾ ਸੀ, ਜਿਸ ਦੀ ਪੁਲਸ ਅਤੇ ਉਸ ਦੇ ਪਰਿਵਾਰ ਵਲੋਂ ਭਾਲ ਕੀਤੀ ਜਾ ਰਹੀ ਸੀ। ਇਸ ਦੀ ਜਾਣਕਾਰੀ ਪੁਲਸ ਨੇ ਦਿੱਤੀ।
ਪੜ੍ਹੋ ਇਹ ਵੀ - ਕੈਨੇਡਾ ਦੇ ਗੁਰਦੁਆਰੇ 'ਚ ਵਾਪਰੀ ਵੱਡੀ ਵਾਰਦਾਤ : ਦੋ ਵਿਅਕਤੀਆਂ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ
ਸ਼ੁੱਕਰਵਾਰ ਸ਼ਾਮਲ ਨੂੰ ਪੁਲਸ ਨੇ ਨਿਗਰਾਨੀ ਅਤੇ ਸੀਸੀਟੀਵੀ ਫੁਟੇਜ ਦੀ ਵਰਤੋਂ ਕਰਦੇ ਹੋਏ ਇਸ ਘਟਨਾ ਦਾ ਖੁਲਾਸਾ ਕੀਤਾ ਅਤੇ ਤਿੰਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਦੇ ਅਨੁਸਾਰ, ਮ੍ਰਿਤਕ ਦੀ ਪਛਾਣ ਸ਼ਿਵਪੁਰਵਾ ਖੇਤਰ ਦੇ ਨਿਵਾਸੀ ਈਸ਼ੂ ਕੰਨੌਜੀਆ ਵਜੋਂ ਹੋਈ ਹੈ। ਉਹ 6 ਅਗਸਤ ਨੂੰ ਘਰੋਂ ਨਿਕਲਿਆ ਸੀ ਅਤੇ ਵਾਪਸ ਨਹੀਂ ਆਇਆ। ਲਗਭਗ ਦਸ ਦਿਨਾਂ ਤੱਕ ਉਸਦੀ ਭਾਲ ਕਰਨ ਤੋਂ ਬਾਅਦ ਉਸਦੇ ਪਰਿਵਾਰ ਨੇ 17 ਅਗਸਤ ਨੂੰ ਸਿਗਰਾ ਪੁਲਸ ਸਟੇਸ਼ਨ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਸ਼ੁੱਕਰਵਾਰ ਸ਼ਾਮ ਨੂੰ ਰਾਹਗੀਰਾਂ ਨੇ ਪੁਲਸ ਨੂੰ ਲਹਿਰਤਾਰਾ ਰੋਡ 'ਤੇ ਖਖਾਰੀਆ ਤਲਾਅ ਨੇੜੇ ਇੱਕ ਲਾਸ਼ ਪਈ ਹੋਣ ਬਾਰੇ ਸੂਚਿਤ ਕੀਤਾ।
ਪੜ੍ਹੋ ਇਹ ਵੀ - ਘਰ 'ਚ ਨੰਨ੍ਹੇ ਮਹਿਮਾਨ ਦੇ ਆਉਣ ਦੀ ਖੁਸ਼ੀ 'ਚ ਚੱਲ ਰਹੀ ਸੀ ਪਾਰਟੀ ! ਬੇਕਾਬੂ ਹੋਈ ਬੱਸ ਨੇ ਪਿਓ ਸਣੇ 5 ਦੀ ਲਈ ਜਾਨ
ਮੌਕੇ 'ਤੇ ਪਹੁੰਚੀ ਪੁਲਸ ਨੇ ਇਸ ਮਾਮਲੇ ਦੀ ਜਾਂਚ ਕੀਤੀ, ਜਿਸ ਦੌਰਾਨ ਪਤਾ ਲੱਗਾ ਕਿ ਲਾਸ਼ ਦੇ ਕਈ ਟੁਕੜੇ ਕੀਤੇ ਗਏ, ਜਿਸ ਤੋਂ ਬਾਅਦ ਉਸ ਨੂੰ ਪਲਾਸਟਿਕ ਦੇ ਪੇਪਰ ਵਿਚ ਲਪੇਟਿਆ ਗਿਆ ਅਤੇ ਫਿਰ ਰੇਲਵੇ ਪਟੜੀਆਂ ਤੋਂ ਕੁਝ ਦੂਰੀ 'ਤੇ ਇੱਕ ਸੁੰਨਸਾਨ ਖੇਤਰ ਵਿੱਚ ਇੱਕ ਗੋਹੇ ਦੇ ਢੇਰ ਵਿਚ ਲੁਕਾਇਆ ਗਿਆ ਸੀ। ਪੁਲਸ ਦੇ ਅਨੁਸਾਰ 3 ਅਗਸਤ ਨੂੰ ਈਸ਼ੂ ਨੇ ਸ਼ਰਾਬ ਪੀਂਦੇ ਹੋਏ ਪ੍ਰਦੀਪ ਦੀ ਕੁੱਟਮਾਰ ਕੀਤੀ ਸੀ, ਜਿਸ ਦਾ ਬਦਲਾ ਲੈਣ ਲਈ ਪ੍ਰਦੀਪ ਨੇ ਕਤਲ ਦੀ ਸਾਜ਼ਿਸ਼ ਰਚੀ। ਕਾਸ਼ੀ ਜ਼ੋਨ ਦੇ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਸ ਵੈਭਵ ਬਾਂਗੜ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਪ੍ਰਦੀਪ ਨੇ ਆਪਣੇ ਭਰਾ ਰਾਮਕ੍ਰਿਸ਼ਨ ਅਤੇ ਦੋਸਤ ਰੋਹਿਤ ਨਾਲ ਮਿਲ ਕੇ ਈਸ਼ੂ ਦਾ ਕਤਲ ਕਰ ਦਿੱਤਾ।
ਪੜ੍ਹੋ ਇਹ ਵੀ - 1984 ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
ਇਸ ਤੋਂ ਬਾਅਦ ਤਿੰਨਾਂ ਨੇ ਸਬੂਤ ਮਿਟਾਉਣ ਲਈ ਲਾਸ਼ ਨੂੰ ਟਿਕਾਣੇ ਲਗਾ ਦਿੱਤਾ। ਜਾਂਚ ਦੌਰਾਨ ਨਿਗਰਾਨੀ ਤੋਂ ਪਤਾ ਲੱਗਾ ਕਿ ਈਸ਼ੂ ਦੇ ਮੋਬਾਈਲ ਫੋਨ 'ਤੇ ਆਖਰੀ ਕਾਲ ਪ੍ਰਦੀਪ ਦਾ ਆਇਆ ਸੀ। ਫਿਰ ਪੁਲਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ਵਿੱਚ ਪ੍ਰਦੀਪ, ਰਾਮਕ੍ਰਿਸ਼ਨ ਅਤੇ ਰੋਹਿਤ ਦੀਆਂ ਸ਼ੱਕੀ ਗਤੀਵਿਧੀਆਂ ਦਾ ਖੁਲਾਸਾ ਹੋਇਆ। ਪੁਲਸ ਟੀਮ ਨੇ ਸ਼ੁੱਕਰਵਾਰ ਰਾਤ ਨੂੰ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਵੀ - 'ਲੰਬੇ ਵਾਲਾਂ ਤੇ ਦਾੜ੍ਹੀ...', ਹੁਣ ਇਨ੍ਹਾਂ ਲੋਕਾਂ ਦੀ ਰਾਮ ਮੰਦਰ 'ਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਲਾਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਵਜੰਮਿਆਂ ਨੂੰ ਮਿਲੇਗੀ ਸੋਨੇ ਦੀ ਅੰਗੂਠੀ ! CM ਵਿਜੇ ਨੇ ਜਿਊਲਰੀ ਕੰਪਨੀਆਂ ਨੂੰ ਜਾਰੀ ਕੀਤੇ ਆਦੇਸ਼
NEXT STORY