ਸਵਾਰਘਾਟ— ਨੈਸ਼ਨਲ ਹਾਈਵੇਅ ਰੋਡ ਚੰਡੀਗੜ੍ਹ-ਮਨਾਲੀ 'ਤੇ ਬੀਤੇਂ ਦਿਨ ਦੁਪਹਿਰ ਲਗਭਗ 2 ਵੱਜੇ ਐਸਟੀਮ ਕਾਰ ਅਤੇ ਮਹਿੰਦਰਾ ਸਕਾਰਪਿਓ ਦੀ ਆਪਸੀ ਸਾਹਮਣੇ 'ਤੋਂ ਜ਼ਬਰਦਸਤ ਟੱਕਰ ਹੋਈ। ਇਸ ਹਾਦਸੇ 'ਚ ਐਸਟੀਮ ਕਾਰ ਦੇ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂਕਿ ਮਹਿੰਦਰਾ ਸਕਾਰਪਿਓ 'ਚ ਸਵਾਰ ਪੰਜਾਬ ਦੇ ਜ਼ਿਲਾ ਮੋਗਾ ਦੇ ਇਕ ਹੀ ਪਰਿਵਾਰ ਦੇ 7 ਲੋਕਾਂ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ। ਐਸਟੀਮ ਕਾਰ ਦੇ ਡਰਾਈਵਰ ਨੂੰ ਜ਼ਖਮੀ ਹਾਲਤ 'ਚ ਐੱਫ. ਆਰ. ਯੂ. ਨਾਲਾਗੜ੍ਹ ਰੈਫਰ ਕਰ ਦਿੱਤਾ ਹੈ। ਉਸ ਦੀ ਖੱਬੀ ਲੱਤ 'ਚ ਫਰੈਕਚਰ ਕਿਹਾ ਜਾ ਰਿਹਾ ਹੈ ਅਤੇ ਉਸ ਦੀ ਛਾਤੀ ਅਤੇ ਮੂੰਹ 'ਚ ਵੀ ਸੱਟਾਂ ਲੱਗੀਆਂ ਹਨ।
ਜਾਣਕਾਰੀ ਅਨੁਸਾਰ ਮਹਿੰਦਰਾਂ ਸਕਾਰਪਿਓ ਕਾਰ (ਪੀ. ਬੀ. 19 ਦੇ-0119) 'ਚ ਪੰਜਾਬ ਦੇ ਜ਼ਿਲਾ ਮੋਗਾ ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 7 ਮੈਂਬਰ ਮਨਾਲੀ ਘੁੰਮਣ ਤੋਂ ਬਾਅਦ ਘਰ ਵਾਪਸ ਆ ਰਹੇ ਸਨ ਕਿ ਸਵਾਰਘਾਟ ਪੈਟਰੋਲ ਪੰਪ ਦੇ ਨਜ਼ਦੀਕ ਅਚਾਨਕ ਇਕ ਮੌੜ 'ਚੇ ਉਨ੍ਹਾਂ ਦੀ ਕਾਰ ਦੀ ਸਾਹਮਣੇ ਤੋਂ ਆ ਰਹੀ ਐਸਟੀਮ ਕਾਰ (ਸੀ. ਐੱਚ.01ਟੀ-0701) ਨਾਲ ਜ਼ਬਰਦਸਤ ਟੱਕਰ ਹੋ ਗਈ। ਐਸਟੀਮ ਕਾਰ ਕੀਰਤਪੁਰ ਤੋਂ ਬਿਲਾਸਪੁਰ ਵੱਲ ਆ ਰਹੀ ਸੀ।
ਦੋਵਾਂ ਕਾਰਾਂ ਦੀ ਟੱਕਰ ਤੋਂ ਬਾਅਦ ਐਸਟੀਮ ਦਾ ਡਰਾਈਵਰ ਅਸ਼ੌਕ ਕੁਮਾਰ (45) ਪੁੱਤਰ ਮੇਲਾ ਰਾਮ ਪਿੰਡ ਵਣੀਹੱਠੀ ਮੰਡੀ ਬੁਰੀ ਤਰ੍ਹਾਂ ਨਾਲ ਕਾਰ 'ਚ ਫਸ ਗਿਆ, ਜਿਸ ਨੂੰ ਮੌਜ਼ੂਦਾ ਦੁਕਾਨਦਾਰਾਂ ਅਤੇ ਹੋਰ ਗੱਡੀਆਂ ਦੇ ਡਰਾਈਵਰਾਂ ਨੇ ਕਾਫੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਅਤੇ ਪੀ. ਐੱਚ. ਸੀ. ਸਵਾਰਘਾਟ ਪਹੁੰਚਿਆ, ਜਦੋਂਕਿ ਕਾਰ 'ਚ ਬੈਠੇ ਲੋਕਾਂ ਨੂੰ ਸਿਰਫ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਘਟਨਾ ਦੇ ਸੰਬੰਧ 'ਚ ਦੋਵਾਂ ਪੱਖਾਂ 'ਚ ਸਮਝੋਤਾ ਹੋ ਜਾਣ 'ਤੇ ਪੁਲਸ 'ਚ ਮਾਮਲਾ ਨਹੀਂ ਪਹੁੰਚਿਆਂ।
ਬੁਲੇਟ ਰਾਣੀ ਨੂੰ ਮਿਲਿਆ ਪਿਆਰ, ਕੋਰਟ ਤੋਂ ਜ਼ਮਾਨਤ ਕਰਵਾ ਕੇ ਪ੍ਰੇਮੀ ਨੂੰ ਲੈ ਗਈ ਆਪਣੇ ਨਾਲ
NEXT STORY