ਹਰਿਆਣਾ— ਹਰਿਆਣਾ ਦੇ ਨੂਹ ਜ਼ਿਲੇ 'ਚ ਪੁਲਸ ਵਲੋਂ ਮੰਗਲਵਾਰ ਨੂੰ ਛਾਪੇਮਾਰੀ ਕੀਤੀ ਗਈ। ਜਿਸ ਦੌਰਾਨ ਖਤਰਨਾਕ ਅਪਰਾਧੀ ਦੇ 2 ਬਦਮਾਸ਼ ਭਰਾਵਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਖਤਰਨਾਕ ਅਪਰਾਧੀ ਮੁਸ਼ਤਾਕ ਨੂੰ ਫੜਨ ਲਈ ਪੁਲਸ ਨੇ ਬਾਦਲੀ ਪਿੰਡ 'ਚ ਉਸ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ। ਉਸ ਖਿਲਾਫ ਵੱਖ-ਵੱਖ ਸੂਬਿਆਂ 'ਚ 20 ਤੋਂ ਜ਼ਿਆਦਾ ਅਪਰਾਧਿਕ ਮਾਮਲਿਆਂ ਦਰਜ ਹਨ। ਜਿਸ 'ਚ 2011 'ਚ ਸਹਾਇਕ ਪੁਲਸ ਇੰਸਪੈਕਟਰ ਦੀ ਹੱਤਿਆ ਦਾ ਕੇਸ ਵੀ ਸ਼ਾਮਲ ਹੈ। ਪੁਲਸ ਟੀਮ ਮੰਗਲਵਾਰ ਨੂੰ ਜਦੋਂ ਪੁਨਹਾਨਾ 'ਚ ਇਕ ਮਕਾਨ 'ਤੇ ਪਹੁੰਚੀ ਤਾਂ ਪਹਿਲੀ ਮੰਜ਼ਿਲ 'ਤੇ ਮੌਜੂਦ ਅਪਰਾਧੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ। ਜਿਸ ਦੌਰਾਨ ਹੈੱਡ ਕਾਂਸਟੇਬਲ ਕ੍ਰਿਸ਼ਨ ਅਤੇ ਕਾਂਸਟੇਬਲ ਚੰਦਰਪਾਲ ਜ਼ਖਮੀ ਹੋ ਗਏ। ਜਿਨ੍ਹਾਂ ਦਾ ਗੁਰੂਗ੍ਰਾਮ ਦੇ ਨਿਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਹਾਲਾਂਕਿ ਪੁਲਸ ਨੇ 2 ਅਪਰਾਧੀਆਂ ਆਦਿਲ ਅਤੇ ਹਾਫਿਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਪੁਲਸ ਬੁਲਾਰੇ ਨੇ ਦੱਸਿਆ ਕਿ ਆਦਿਲ ਅਤੇ ਹਾਫਿਜ਼ ਦੋਵੇਂ ਮੁਸ਼ਤਾਕ ਦੇ ਭਰਾ ਹਨ, ਜੋ ਖੇਤਰ 'ਚ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਆਦਿਲ ਹਾਲ ਹੀ 'ਚ ਜੇਲ ਤੋਂ ਜ਼ਮਾਨਤ 'ਤੇ ਰਿਹਾ ਹੋਇਆ ਸੀ।
ਹਰਦੋਈ ਸੜਕ ਹਾਦਸੇ 'ਚ 2 ਸਗੇ ਭਰਾਵਾਂ ਦੀ ਮੌਤ, ਭੈਣ ਜ਼ਖਮੀ
NEXT STORY