ਬਲਰਾਮਪੁਰ— ਉੱਤਰ ਪ੍ਰਦੇਸ਼ 'ਚ ਕੁਝ ਬੇਖੌਫ ਘੁੰਮ ਰਹੇ ਬਦਮਾਸ਼ਾਂ ਨੇ ਆਪਣੀ ਗੰਦੀ ਹਰਕਤਾਂ ਨੂੰ ਅੰਜਾਮ ਦਿੰਦੇ ਹੋਏ ਇਕ ਦਲਿੱਤ ਮਹਿਲਾ ਨਾਲ ਗੈਂਗਰੇਪ ਦੀ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਸ ਨੇ 2 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ।
ਦਰਅਸਲ ਮਾਮਲਾ ਥਾਣਾ ਰੇਹਰਾ ਬਾਜ਼ਾਰ ਇਲਾਕੇ ਦਾ ਹੈ। ਇੱਥੇ ਦੀ ਰਹਿਣ ਵਾਲੀ ਦਲਿੱਤ ਮਹਿਲਾ ਬੀਤੇ ਦਿਨ ਦੁਪਿਹਰ ਨੂੰ ਜਦੋਂ ਘਰੋਂ 'ਚ ਇਕੱਲੀ ਸੀ ਤਾਂ ਪਿੰਡ ਦੇ ਦੋ ਵਿਅਕਤੀ ਜਿਨਾਂ ਦੇ ਨਾਮ ਕਲੀਮ ਅਤੇ ਨਾਨਬਾਬੂ ਨੇ ਘਰ 'ਚ ਜ਼ਬਰਦਸਤੀ ਵੜ ਕੇ ਪਹਿਲਾਂ ਛੇੜਛਾੜ ਕੀਤਾ ਫਿਰ ਮਹਿਲਾ ਨਾਲ ਗੈਂਗਰੇਪ ਕੀਤਾ ਅਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ।
ਪੁਲਸ ਨੇ ਪੀੜਤ ਮਹਿਲਾ ਦੀ ਸ਼ਿਕਾਇਤ 'ਤੇ ਰੇਹਰਾ ਬਾਜ਼ਾਰ ਥਾਣੇ 'ਚ ਦੋਵਾਂ ਨਾਮਜਦ ਕਲੀਮ ਅਤੇ ਨਾਨਬਾਬੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁੱਧ ਧਾਰਾ 376 ਡੀ, 452, 504, 506, ਆਈ. ਪੀ. ਸੀ. 2 (2) ਤਹਿਤ ਮਾਮਲਾ ਦਰਜ ਕਰ ਲਿਆ ਹੈ। ਜਲਦੀ ਹੀ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜਿਆ ਜਾਵੇਗਾ।
ਮੋਬਾਇਲ ਸ਼ੋਅਰੂਮ 'ਚ ਹੱਥੋਪਾਈ, ਪੁੱਤਰ ਨੂੰ ਛੁਡਾਉਣ ਗਏ ਪਿਤਾ ਦੀ ਮੌਤ
NEXT STORY