ਕਰਨਾਟਕ - ਕੋਵਿਡ-19 ਦਾ ਨਵਾਂ ਵੇਰੀਐਂਟ ਦੁਨੀਆਭਰ ਵਿੱਚ ਭਾਜੜ ਮਚਾ ਰਿਹਾ ਹੈ। ਲਿਹਾਜਾ ਹਾਲ ਹੀ ਵਿੱਚ ਸਾਉਥ ਅਫਰੀਕਾ ਤੋਂ ਆਏ 94 ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ ਦੋ ਲੋਕ ਕੋਵਿਡ ਪਾਜ਼ੇਟਿਵ ਪਾਏ ਗਏ ਹਨ। ਹਾਲਾਂਕਿ ਉਨ੍ਹਾਂ ਵਿੱਚ ਕਿਹੜਾ ਵੇਰੀਐਂਟ ਹੈ, ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਇਸ ਦਾ ਜੀਨੋਮ ਸੀਕਵੇਂਸਿੰਗ ਦੇ ਜ਼ਰੀਏ ਪਤਾ ਲਗਾਇਆ ਜਾਵੇਗਾ।
ਦੱਖਣੀ ਅਫਰੀਕਾ ਤੋਂ ਕਰਨਾਟਕ ਆਏ ਸਾਰੇ ਲੋਕਾਂ ਦੀ ਕੋਰੋਨਾ ਜਾਂਚ ਕੀਤੀ ਗਈ ਸੀ। ਇਸ ਵਿੱਚ ਜਿਨ੍ਹਾਂ ਦੋ ਲੋਕਾਂ ਵਿੱਚ ਕੋਰੋਨਾ ਦਾ ਇਨਫੈਕਸ਼ਨ ਪਾਇਆ ਗਿਆ ਹੈ, ਉਨ੍ਹਾਂ ਦੇ ਸੈਂਪਲ ਲੈਬ ਵਿੱਚ ਭੇਜ ਦਿੱਤੇ ਗਏ ਹਨ, ਤਾਂਕਿ ਉਨ੍ਹਾਂ ਵਿੱਚ ਕਿਹੜਾ ਵੇਰੀਐਂਟ ਹੈ ਇਸਦਾ ਪਤਾ ਲੱਗ ਸਕੇ। ਦੱਸ ਦਈਏ ਕਿ ਕੋਰੋਨਾ ਦੇ ਇਸ ਨਵੇਂ ਖ਼ਤਰੇ ਨੂੰ ਲੈ ਕੇ ਪੂਰੇ ਵਿਸ਼ਵ ਵਿੱਚ ਭਾਜੜ ਮਚੀ ਹੋਈ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅੰਗਦਾਨ ਕਰਨ ਦੇ ਮਾਮਲੇ ’ਚ ਤੀਜੇ ਸਥਾਨ ’ਤੇ ਹੈ ਭਾਰਤ
NEXT STORY