ਬਗਹਾ— ਬਿਹਾਰ ਦੇ ਪੱਛਮੀ ਚੰਪਾਰਨ ਜ਼ਿਲੇ ਦੇ ਬਗਹਾ 'ਚ ਸੋਮਵਾਰ ਨੂੰ ਸੈਲਫੀ ਲੈਣ ਦੇ ਚੱਕਰ 'ਚ ਦੋ ਵਿਅਕਤੀਆਂ ਦੀ ਟਰੇਨ ਨਾਲ ਕੱਟ ਕੇ ਮੌਤ ਹੋ ਗਈ। ਘਟਨਾ ਛਿਤੌਨੀ ਰੇਲ ਪੁੱਲ ਦੇ ਨੇੜੇ ਦੀ ਹੈ। ਦੋਨੋਂ ਵਿਅਕਤੀ ਨੇਪਾਲ ਦੇ ਰਹਿਣ ਵਾਲੇ ਹਨ। ਦੋਨੋਂ ਭਰਾ ਸੀ ਅਤੇ ਆਪਣੀ ਭੂਆ ਦੇ ਅੰਤਿਮ ਸਸਕਾਰ 'ਚ ਆਏ ਸੀ।

ਘਟਨਾ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਅੰਤਿਮ ਸਸਕਾਰ ਲਈ ਦੋਨੋਂ ਵਿਅਕਤੀ ਯੂ.ਪੀ ਅਤੇ ਬਿਹਾਰ ਦੇ ਬਾਰਡਰ ਸਥਿਤ ਪਿਪਰਪਾਂਤੀ ਪਿੰਡ ਆਏ ਹੋਏ ਸੀ। ਭੂਆ ਦੇ ਸਸਕਾਰ ਦੇ ਬਾਅਦ ਉਹ ਘਰ ਵਾਪਸ ਜਾ ਰਹੇ ਸੀ। ਇਸ ਦੌਰਾਨ ਰੇਲ ਪੁੱਲ 'ਤੇ ਚੜ੍ਹ ਕੇ ਸੈਲਫੀ ਲੈਣ ਲੱਗੇ। ਏਅਰ ਫੋਨ ਲਗਾਉਣ ਕਾਰਨ ਦੋਨੋਂ ਪਿੱਛੋਂ ਆ ਰਹੀ ਟਰੇਨ ਦੀ ਆਵਾਜ਼ ਨਹੀਂ ਸੁਣ ਸਕੇ। ਜਿਸ ਨਾਲ ਦੋਨੋਂ ਕੱਟ ਗਏ। ਸ਼ਿਵੇਂਦਰ ਕੁਮਾਰ ਅਤੇ ਧਨੁਸ਼ ਕਰਮੀ ਨੇਪਾਲ ਦੇ ਨਵਲ ਪਰਾਸੀ ਜ਼ਿਲੇ ਦੇ ਰਹਿਣ ਵਾਲੇ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਯੂ.ਪੀ ਦੇ ਖੱਡਾ ਥਾਣੇ ਦੇ ਥਾਣਾ ਅਧਿਕਾਰੀ ਨਿਰਭਯ ਕੁਮਾਰ ਸਿੰਘ ਅਤੇ ਜੀ.ਆਰ.ਪੀ ਦੇ ਜਵਾਨ ਪਨਿਯਹਵਾ ਪੁੱਜੇ ਅਤੇ ਦੋਨਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਮੁੱਖ ਮੰਤਰੀ ਯੋਗੀ ਨੇ ਪੇਸ਼ ਕੀਤਾ 100 ਦਿਨਾਂ ਦਾ ਰਿਪੋਰਟ ਕਾਰਡ, ਕੰਮ 'ਤੇ ਜਤਾਇਆ ਸੰਤੋਸ਼
NEXT STORY