ਕਾਨਪੁਰ— ਕਾਨਪੁਰ ਦੇ ਐਨ.ਐਚ-86 'ਤੇ ਸ਼ੁੱਕਰਵਾਰ ਸਵੇਰੇ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਜਿਸ 'ਚ 2 ਟਰੱਕਾਂ ਦੀ ਆਹਮਣੇ-ਸਾਹਮਣੇ ਤੋਂ ਟੱਕਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਅੱਧਾ ਦਰਜਨ ਦੇ ਕਰੀਬ ਲੋਕ ਜ਼ਖਮੀ ਹੋ ਗਏ।

ਹਾਦਸਾ ਸਜੇਤੀ ਥਾਣਾ ਖੇਤਰ 'ਚ ਦੁਰਗਾ ਮੰਦਰ ਨੇੜੇ ਦਾ ਹੈ। ਹਾਦਸੇ ਦੇ ਸਮੇਂ ਮੌਜੂਦ ਲੋਕਾਂ ਮੁਤਾਬਕ ਹਾਦਸਾ ਤੇਜ਼ ਰਫਤਾਰ ਕਾਰਨ ਹੋਇਆ ਹੈ। ਆਹਮਣੇ-ਸਾਹਮਣੇ 2 ਟਰੱਕਾਂ ਦੀ ਆਪਸ 'ਚ ਭਿਆਨਕ ਟੱਕਰ ਹੋ ਗਈ। ਹਾਦਸੇ 'ਚ ਮਰਨ ਵਾਲਿਆਂ ਦੀ ਗੱਡੀ ਬੁਰੀ ਤਰ੍ਹਾਂ ਨਾਲ ਲਪੇਟ 'ਚ ਆ ਗਈ।

ਲੋਕਾਂ ਨੂੰ ਬਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਜ਼ਿਆਦਾ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਿਆ ਹੈ। ਲੋਕ ਬੁਰੀ ਤਰ੍ਹਾਂ ਫਸੇ ਹੋਏ ਸਨ। ਜ਼ਖਮੀਆਂ ਨੂੰ ਇਲਾਜ ਲਈ ਹਮੀਰਪੁਰਾ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਚਿਨਾਬ ਦਰਿਆ 'ਚ ਤੈਰਦੀ ਮਿਲੀ ਲਾਸ਼, ਪੁਲਸ ਨੇ ਕੀਤੀ ਜਾਂਚ ਸ਼ੁਰੂ
NEXT STORY