ਮੁੰਬਈ- ਮੱਧ ਮੁੰਬਈ 'ਚ ਵੀਰਵਾਰ ਦੇਰ ਰਾਤ ਪਟਾਕੇ ਚਲਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਝੜਪ 'ਚ ਇਕ 20 ਸਾਲਾ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪੁਲਸ ਨੇ ਇਕ ਔਰਤ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਐਂਟੌਪ ਹਿੱਲ ਇਲਾਕੇ 'ਚ ਝੜਪ ਦੌਰਾਨ ਵਿਵੇਕ ਗੁਪਤਾ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕਤਲ ਦੇ ਸਬੰਧ 'ਚ 5 ਵਿਅਕਤੀਆਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ। ਵੀਰਵਾਰ ਦੇਰ ਰਾਤ ਕੋਕਰੀ ਆਗਰ ਦੇ ਜੈ ਮਹਾਰਾਸ਼ਟਰ ਨਗਰ ਦੀ ਇਕ ਗਲੀ 'ਚ ਕੁਝ ਵਾਸੀ ਪਟਾਕੇ ਚਲਾ ਰਹੇ ਸਨ। ਇਸ ਦੌਰਾਨ ਝਗੜਾ ਸ਼ੁਰੂ ਹੋ ਗਿਆ।
ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਕਾਰਤਿਕ ਆਰ. ਮੋਹਨ ਦੇਵੇਂਦਰ ਨੇ ਸਮੂਹ ਨੂੰ ਇਕਾਂਤ ਥਾਂ 'ਤੇ ਚੱਲੇ ਜਾਣ ਨੂੰ ਕਿਹਾ, ਜਿਸ ਤੋਂ ਬਾਅਦ ਕੁਝ ਲੋਕਾਂ ਨੇ ਦੇਵੇਂਦਰ ਦੀ ਕੁੱਟਮਾਰ ਕਰ ਦਿੱਤੀ। ਇਸ ਤੋਂ ਬਾਅਦ ਦੇਵੇਂਦਰ ਉੱਥੋਂ ਚਲਾ ਗਿਆ। ਕੁਝ ਦੇਰ ਬਾਅਦ ਦੇਵੇਂਦਰ ਆਪਣੀ ਪਤਨੀ, ਭਰਾ ਅਤੇ ਕੁਝ ਹੋਰ ਲੋਕਾਂ ਨਾਲ ਡੰਡਿਆਂ ਅਤੇ ਕ੍ਰਿਕਟ ਦੇ ਬੈਟ ਨੂੰ ਲੈ ਕੇ ਗਲੀ ਵਿਚ ਵਾਪਸ ਆਇਆ ਅਤੇ ਦੋਹਾਂ ਸਮੂਹਾਂ ਵਿਚਾਲੇ ਝੜਪ ਸ਼ੁਰੂ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਹੰਗਾਮੇ ਦਰਮਿਆਨ ਪਟਾਕੇ ਚਲਾਉਣ ਵਾਲਿਆਂ 'ਚੋਂ ਇਕ ਨੇ ਚਾਕੂ ਕੱਢ ਲਿਆ। ਲੜਾਈ ਦੌਰਾਨ ਚਾਕੂ ਉਸ ਦੇ ਹੱਥ ਤੋਂ ਛੁੱਟ ਕੇ ਜ਼ਮੀਨ 'ਤੇ ਡਿੱਗ ਗਿਆ। ਦੇਵੇਂਦਰ ਨਾਲ ਆਏ ਰਾਜ ਪੱਟੀ ਨਾਮੀ ਵਿਅਕਤੀ ਨੇ ਤੇਜ਼ਧਾਰ ਹਥਿਆਰ ਚੁੱਕਿਆ ਅਤੇ ਉਸ ਨਾਲ ਗੁਪਤਾ 'ਤੇ ਕਈ ਵਾਰ ਕੀਤੇ।
ਅਧਿਕਾਰੀ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਗੁਪਤਾ ਨੂੰ ਸਰਕਾਰੀ ਹਸਪਤਾਲ ਲੈ ਗਈ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮੌਕੇ ਤੋਂ 5 ਲੋਕਾਂ ਨੂੰ ਹਿਰਾਸਤ 'ਚ ਲਿਆ, ਜਿਨ੍ਹਾਂ ਦੀ ਪਛਾਣ ਕਾਰਤਿਕ ਆਰ. ਮੋਹਨ ਦੇਵੇਂਦਰ, ਕਾਰਤਿਕ ਕੁਮਾਰ ਦੇਵੇਂਦਰ, ਵਿੱਕੀ ਮੁੱਟੂ ਦੇਵੇਂਦਰ, ਮਿਨਅੱਪਨ ਰਵੀ ਦੇਵੇਂਦਰ ਅਤੇ ਕਾਰਤਿਕ ਦੀ ਪਤਨੀ ਵਜੋਂ ਹੋਈ ਹੈ।
ਦੀਵਾਲੀ ਦੀ ਪੂਜਾ ਤੋਂ ਬਾਅਦ ਮੰਦਰ ਜਾ ਰਹੇ ਤਿੰਨ ਦੋਸਤਾਂ ਨਾਲ ਵਾਪਰਿਆ ਹਾਦਸਾ
NEXT STORY