ਨੈਸ਼ਨਲ ਡੈਸਕ- 2025 ਦਾ ਪਹਿਲਾ ਅੱਧ ਬੀਤ ਗਿਆ ਹੈ ਪਰ ਇਸ ਸਮੇਂ ਦੌਰਾਨ ਭਾਰਤ ਅਤੇ ਦੁਨੀਆ ਵਿੱਚ ਜੋ ਕੁਝ ਵੀ ਹੋਇਆ, ਉਸ ਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਸਾਲ ਦੀ ਅਸਲੀਅਤ ਨੂੰ ਬਿਆਨ ਕਰਨ ਵਾਲਾ ਇੱਕ ਰੈਪ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸਦਾ ਸਿਰਲੇਖ ਹੈ, '2025 ਆਧਾ ਅਭੀ ਬਾਕੀ ਹੈ'। ਇਹ ਸਿਰਫ਼ ਇੱਕ ਗੀਤ ਨਹੀਂ ਹੈ, ਸਗੋਂ 2025 ਦੇ ਹੁਣ ਤੱਕ ਦੇ ਹੈਰਾਨ ਕਰਨ ਵਾਲੇ ਸੱਚ ਦਾ ਸ਼ੀਸ਼ਾ ਹੈ।
ਇਹ ਰੈਪ @garamkalakar ਦੁਆਰਾ ਲਿਖਿਆ ਗਿਆ ਹੈ ਅਤੇ @manan.2301 ਦੁਆਰਾ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਗਿਆ ਹੈ। ਕੁਝ ਹੀ ਦਿਨਾਂ ਵਿੱਚ ਇਸ ਰੀਲ ਨੂੰ 4 ਕਰੋੜ ਤੋਂ ਵੱਧ ਵਿਊਜ਼, 31 ਲੱਖ ਲਾਈਕਸ ਅਤੇ 12 ਹਜ਼ਾਰ ਤੋਂ ਵੱਧ ਕੁਮੈਂਟ ਮਿਲ ਚੁੱਕੇ ਹਨ। ਲੋਕ ਇਸ ਰੈਪ ਨੂੰ ਦੇਖ ਕੇ ਨਾ ਸਿਰਫ਼ ਮਨੋਰੰਜਨ ਕਰ ਰਹੇ ਹਨ, ਸਗੋਂ ਇਸ ਨਾਲ ਜੁੜ ਵੀ ਰਹੇ ਹਨ।
ਇਹ ਵੀ ਪੜ੍ਹੋ- Team India ਦੀ ਪ੍ਰੈਕਟਿਸ ਵਿਚਾਲੇ ਅਚਾਨਕ 'ਲੜਾਈ'! ਕੋਚ ਨਾਲ ਭਿੜ ਗਏ ਖਿਡਾਰੀ
ਰੈਮ 'ਚ 2025 ਦੀਆਂ ਵੱਡੀਆਂ ਘਟਨਾਵਾਂ ਨੂੰ ਇਕ-ਇਕ ਕਰਕੇ ਬੇਹੱਦ ਅਸਰਦਾਰ ਅੰਦਾਜ਼ 'ਚ ਦਿਖਾਇਆ ਗਿਆ ਹੈ। ਇਸ ਵਿਚ ਸ਼ਾਮਲ ਹੈ :-
ਪਹਿਲਗਾਮ ਅੱਤਵਾਦੀ ਹਮਲਾ (22 ਅਪ੍ਰੈਲ 2025)
ਸੋਨ-ਰਾਜਾ ਰਘੁਵੰਸ਼ੀ ਕਤਲ ਕੇਸ
ਮੇਰਠ ਡਰੱਮ ਕੇਸ
RCB ਦੀ ਇਤਿਹਾਸਕ ਜਿੱਤ
ਲਾਰੇਂਸ ਬਨਾਮ ਐਮੀਵੇ ਰੈਪ ਕਲੈਸ਼
ਏਅਰ ਇੰਡੀਆ ਜਹਾਜ਼ ਹਾਦਸਾ
ਅਤੇ ਸਭ ਤੋਂ ਦਮਦਾਰ ਲਾਈ : '2025 ਆਧਾ ਅਭੀ ਬਾਕੀ ਹੈ, ਬਸ ਕਰ ਖੁਦਾ ਇੰਨਾ ਅਜੇ ਕਾਫੀ ਹੈ।'
ਇਹ ਵੀ ਪੜ੍ਹੋ- ਬੇਰਹਿਮੀ ਨਾਲ ਕੁੱਟ-ਕੁੱਟ ਮਾਰ'ਤੀ ਮੋਨਾਲੀਸਾ!
ਇਹ ਵੀ ਪੜ੍ਹੋ- REEL ਦਾ ਚਸਕਾ ਪੈ ਗਿਆ ਮਹਿੰਗਾ! ਮੌਜ-ਮਸਤੀ ਕਰਦੀਆਂ ਪਹਾੜ ਤੋਂ ਤਿਲਕ ਗਈਆਂ ਕੁੜੀਆਂ
2025 ਦੀਆਂ ਵੱਡੀਆਂ ਘਟਨਾਵਾਂ ਇਕ ਰੈਪ 'ਚ
ਇਨ੍ਹਾਂ ਲਾਈਨਾਂ 'ਚ ਲੋਕਾਂ ਦੀਆਂ ਭਾਵਨਾਵਾਂ, ਡਰ, ਗੁੱਸਾ ਅਤੇ ਉਮੀਦ ਸਭ ਝਲਕਦੀ ਹੈ। ਇਹੀ ਕਾਰਨ ਹੈ ਕਿ ਕਈ ਯੂਜ਼ਰਜ਼ ਨੇ ਲਿਖਿਆ, 'ਪਹਿਲਾ ਵਾਰ ਕਿਸੇ ਰੈਮ ਨੇ ਰੌਂਗਟੇ ਖੜ੍ਹੇ ਕਰ ਦਿੱਤੇ, ਤਾਂ ਕਿਸੇ ਨੇ ਕਿਹਾ, ਇਹ ਸਿਰਫ ਰੈਮ ਨਹੀਂ, ਇਹ ਰਿਐਲਿਟੀ ਚੈੱਕ ਹੈ। ਰੈਮ 'ਚ ਆਪਰੇਸ਼ਨ ਸਿੰਦੂਰ ਦਾ ਵੀ ਜ਼ਿਕਰ ਹੈ, ਜੋ ਭਾਰਤ ਵੱਲੋਂ ਪਾਕਿਸਤਾਨ 'ਤੇ ਕੀਤੀ ਗਈ ਕਾਰਵਾਈ ਨੂੰ ਦਰਸ਼ਾਉਂਦਾ ਹੈ। ਉਥੇ ਹੀ ਧਾਰਮਿਕ ਹਿੰਸਾ ਅਤੇ ਸਮਾਜਿਕ ਮੁੱਦਿਆਂ ਨੂੰ ਵੀ ਬਿਨਾਂ ਕਿਸੇ ਝਿਜਕ ਦੇ ਇਸ ਵਿਚ ਸਾਮਲ ਕੀਤਾ ਗਿਆ ਹੈ।
ਇਹ ਰੈਪ ਇਸ ਲਈ ਵੀ ਖਾਸ ਬਣ ਗਿਆ ਕਿਉਂਕਿ ਇਹ ਸਿਰਫ਼ ਘਟਨਾਵਾਂ ਬਾਰੇ ਨਹੀਂ ਹੈ, ਸਗੋਂ ਭਾਵਨਾਵਾਂ ਦੀ ਸੱਚਾਈ ਬਾਰੇ ਵੀ ਹੈ। ਇਹ ਰੈਪ ਦੱਸਦਾ ਹੈ ਕਿ ਅੱਧਾ ਸਾਲ ਬੀਤ ਗਿਆ ਹੈ ਪਰ ਚੁਣੌਤੀਆਂ ਅਜੇ ਖਤਮ ਨਹੀਂ ਹੋਈਆਂ ਹਨ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਲੋਕ ਕਹਿ ਰਹੇ ਹਨ ਕਿ ਇਹ ਕੋਈ ਗੀਤ ਨਹੀਂ ਹੈ, ਸਗੋਂ ਸਾਡੇ 6 ਮਹੀਨਿਆਂ ਦਾ ਬਿਰਤਾਂਤ ਹੈ।
ਇਹ ਵੀ ਪੜ੍ਹੋ- ਵੱਡਾ ਹਾਦਸਾ, ਯਾਤਰੀਆਂ ਨਾਲ ਭਰੀ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ
ਰਾਤ ਦੇ ਸੰਨਾਟੇ ਵਿੱਚ ਤੇਂਦੂਏ ਦੀ ਦਹਿਸ਼ਤ, ਸਾਹਮਣੇ ਆਈ ਵੀਡੀਓ
NEXT STORY