ਨਵੀਂ ਦਿੱਲੀ, (ਏਜੰਸੀ)- ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵੀਡੀਓ ਗੇਮ ਖੇਡਣ, ਓ. ਟੀ. ਟੀ. ਸਮੱਗਰੀ ਦੇਖਣ ਅਤੇ ਆਨਲਾਈਨ ਕਲਾਸਾਂ ’ਚ ਸ਼ਾਮਲ ਹੋਣ ਵਰਗੀਆਂ ਸਰਗਰਮੀਆਂ ਕਾਰਨ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਨੌਜਵਾਨਾਂ ਦੇ ਪੈਰਾਂ ’ਚ ਖੂਨ ਦੇ ਥੱਕੇ ਬਣਨ ਦਾ ਖਤਰਾ ਵਧ ਸਕਦਾ ਹੈ। ਮਾਹਿਰਾਂ ਨੇ ਸੁਸਤ ਜੀਵਨ ਸ਼ੈਲੀ ਅਤੇ ‘ਵੇਨ ਥ੍ਰੋਂਬੋ ਐਂਬੋਲਿਜ਼ਮ’ (ਵੀ. ਟੀ. ਈ.) ਦੇ ਵਧਦੇ ਜੋਖਮ ਵਿਚਾਲੇ ਸਬੰਧ ਦਰਸਾਉਣ ਵਾਲੇ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲਗਾਤਾਰ ਲੰਬੇ ਸਮੇਂ ਤੱਕ ਬੈਠੇ ਰਹਿਣ ਨਾਲ ਪੈਰਾਂ ’ਚ ਖੂਨ ਦਾ ਪ੍ਰਵਾਹ ਹੌਲੀ ਹੋ ਸਕਦਾ ਹੈ, ਜਿਸ ਨਾਲ ‘ਡੀਪ ਵੇਨ ਥ੍ਰੋਂਬੋਸਿਸ’ (ਡੀ. ਵੀ. ਟੀ.) ਦਾ ਖਤਰਾ ਵਧ ਜਾਂਦਾ ਹੈ।
ਡੀ. ਵੀ. ਟੀ. ’ਚ ਸਰੀਰ ਦੀਆਂ ਡੂੰਘੀਆਂ ਨਾੜੀਆਂ, ਭਾਵ ਮਾਸਪੇਸ਼ੀਆਂ ਦੇ ਅੰਦਰ ਸਥਿਤ ਨਾੜੀਆਂ ’ਚ ਖੂਨ ਦਾ ਥੱਕਾ ਬਣ ਜਾਂਦਾ ਹੈ। ਜੇਕਰ ਇਹ ਥੱਕਾ ਫੇਫੜਿਆਂ ਤੱਕ ਪਹੁੰਚ ਜਾਵੇ, ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਇਹ ਚਿਤਾਵਨੀ ਇੱਥੇ ਐਰੋਸਿਟੀ ਸਥਿਤ ਪੁਲਮੈਨ ਅਤੇ ਨੋਵੋਟੇਲ ’ਚ 8 ਤੋਂ 10 ਅਕਤੂਬਰ ਤੱਕ ਆਯੋਜਿਤ ‘ਵੀ. ਐੱਸ. ਆਈ.-ਏ. ਐੱਸ. ਵੀ. ਐੱਸ. 2026’ ਸੰਮੇਲਨ ’ਚ ਦਿੱਤੀ ਗਈ। ਸੰਮੇਲਨ ’ਚ ਭਾਰਤ ਅਤੇ ਵਿਦੇਸ਼ਾਂ ਦੇ 400 ਤੋਂ ਵੱਧ ਮਾਹਿਰ ਅਤੇ 1,000 ਤੋਂ ਜ਼ਿਆਦਾ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ।
ਭਲਕੇ ਬੰਦ ਰਹਿਣਗੇ ਸਕੂਲ-ਕਾਲਜ! CJP ਪ੍ਰਦਰਸ਼ਨ ਕਾਰਨ ਅਲਰਟ ਜਾਰੀ, ਜਾਣੋ ਹੋਰ ਕੀ ਕੁੱਝ ਰਹੇਗਾ ਬੰਦ
NEXT STORY