ਜਬਲਪੁਰ — ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਇੱਕ ਹੋਟਲ ਦੇ ਕਮਰੇ ਵਿੱਚ ਆਪਣੇ ਪਤੀ ਨੂੰ ਦੂਜੀ ਔਰਤ ਨਾਲ ਦੇਖ ਕੇ ਪਤਨੀ ਦਾ ਗੁੱਸਾ ਭੜਕ ਉੱਠਿਆ। ਸ਼ਾਰਦਾ ਚੌਂਕ ਸਥਿਤ ਹੋਟਲ ਬੈਲੇਂਸਿੰਗ ਰੌਕ ਵਿੱਚ ਪਤਨੀ ਨੇ ਕਮਰਾ ਖੁਲ੍ਹਵਾ ਕੇ ਅੰਦਰ ਮੌਜੂਦ ਪਤੀ ਅਤੇ ਦੂਜੀ ਔਰਤ 'ਤੇ ਥੱਪੜਾਂ ਦੀ ਬਾਰਿਸ਼ ਕਰ ਦਿੱਤੀ, ਜਿਸ ਤੋਂ ਬਾਅਦ ਉੱਥੇ ਭਾਰੀ ਹੰਗਾਮਾ ਹੋ ਗਿਆ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਟੀਮ ਨੇ ਮੌਕੇ 'ਤੇ ਜਾ ਕੇ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਵਿਵਾਦ ਨੂੰ ਸ਼ਾਂਤ ਕਰਵਾਇਆ।
ਜਾਣਕਾਰੀ ਅਨੁਸਾਰ, ਸਵਿਤਾ ਯਾਦਵ ਨੂੰ ਆਪਣੇ ਪਤੀ ਅਰੁਣ ਯਾਦਵ ਅਤੇ ਜੋਤੀ ਕੋਰੀ ਵਿਚਾਲੇ ਸਬੰਧ ਹੋਣ ਦਾ ਸ਼ੱਕ ਸੀ। ਪਤਨੀ ਦਾ ਦੋਸ਼ ਹੈ ਕਿ ਦੋਵਾਂ ਵਿਚਾਲੇ ਪਿਛਲੇ ਲਗਭਗ ਇੱਕ ਸਾਲ ਤੋਂ ਅਫੇਅਰ ਚੱਲ ਰਿਹਾ ਸੀ। ਇਸੇ ਦੌਰਾਨ ਮੋਬਾਈਲ ਚੈਟ ਦੇ ਜ਼ਰੀਏ ਸਵਿਤਾ ਨੂੰ ਜਾਣਕਾਰੀ ਮਿਲੀ ਕਿ ਉਸ ਦਾ ਪਤੀ ਅਤੇ ਦੂਜੀ ਔਰਤ ਹੋਟਲ ਵਿੱਚ ਮਿਲਣ ਵਾਲੇ ਹਨ। ਇਸ ਤੋਂ ਬਾਅਦ ਉਸ ਨੇ ਪਤੀ ਦਾ ਪਿੱਛਾ ਕੀਤਾ ਅਤੇ ਸ਼ਾਰਦਾ ਚੌਂਕ ਸਥਿਤ ਹੋਟਲ ਬੈਲੇਂਸਿੰਗ ਰੌਕ ਪਹੁੰਚ ਗਈ।

ਸਵਿਤਾ ਮੁਤਾਬਕ, ਹੋਟਲ ਦੇ ਕਮਰਾ ਨੰਬਰ 103 ਵਿੱਚ ਅਰੁਣ ਅਤੇ ਜੋਤੀ ਕੋਰੀ ਮੌਜੂਦ ਸਨ। ਜਦੋਂ ਕਮਰੇ ਦਾ ਦਰਵਾਜ਼ਾ ਖੁਲ੍ਹਵਾਇਆ ਗਿਆ ਤਾਂ ਦੋਵਾਂ ਨੂੰ ਇਕੱਠੇ ਦੇਖ ਕੇ ਪਤਨੀ ਆਪਣਾ ਆਪਾ ਖੋਹ ਬੈਠੀ। ਇਸ ਤੋਂ ਬਾਅਦ ਕਮਰੇ ਦੇ ਅੰਦਰ ਹੀ ਉਨ੍ਹਾਂ ਵਿਚਾਲੇ ਬਹਿਸਬਾਜ਼ੀ ਸ਼ੁਰੂ ਹੋ ਗਈ, ਜੋ ਜਲਦ ਹੀ ਕੁੱਟਮਾਰ ਅਤੇ ਥੱਪੜਬਾਜ਼ੀ ਵਿੱਚ ਬਦਲ ਗਈ। ਹੋਟਲ ਵਿੱਚ ਹੰਗਾਮਾ ਵਧਦਾ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ।
ਪਤਨੀ ਨੇ ਦੂਜੀ ਔਰਤ 'ਤੇ ਉਸ ਦੇ ਪਤੀ ਨੂੰ ਬਲੈਕਮੇਲ ਕਰਨ ਦਾ ਵੀ ਦੋਸ਼ ਲਗਾਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਧਿਰਾਂ ਨੂੰ ਅਲੱਗ ਕਰਕੇ ਸਥਿਤੀ ਨੂੰ ਕਾਬੂ ਵਿੱਚ ਕੀਤਾ। ਪੁਲਸ ਅਨੁਸਾਰ, ਫਿਲਹਾਲ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਲਿਖਤੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ 'ਤੇ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦੂਜੇ ਟੀ-20 'ਚ ਵੈਸਟਇੰਡੀਜ਼ ਦੀ ਧਮਾਕੇਦਾਰ ਜਿੱਤ, ਭਾਰਤ ਨੂੰ 6 ਵਿਕਟਾਂ ਨਾਲ ਹਰਾਇਆ
NEXT STORY