ਨਵੀਂ ਦਿੱਲੀ/ਮਿਲਾਨ— ਕੋਰੋਨਾ ਵਾਇਰਸ ਦਾ ਖੌਫ ਦੁਨੀਆ ਭਰ 'ਚ ਹੈ। ਕੋਰੋਨਾ ਦੀ ਮਾਰ ਝੱਲ ਰਹੇ ਇਟਲੀ 'ਚ ਫਸੇ 211 ਭਾਰਤੀ ਵਿਦਿਆਰਥੀ-ਵਿਦਿਆਰਥਣਾਂ ਸਮੇਤ 7 ਹੋਰ ਨਾਗਰਿਕਾਂ ਨੂੰ ਏਅਰ ਇੰਡੀਆ ਦਾ ਇਕ ਵਿਸ਼ੇਸ਼ ਜਹਾਜ਼ ਸ਼ਨੀਵਾਰ ਨੂੰ (ਸਥਾਨਕ ਸਮੇਂ ਅਨੁਸਾਰ) ਭਾਰਤ ਲਈ ਰਵਾਨਾ ਹੋਇਆ। ਇਹ ਜਹਾਜ਼ ਐਤਵਾਰ ਭਾਵ ਅੱਜ ਦਿੱਲੀ ਹਵਾਈ ਅੱਡੇ 'ਤੇ ਪਹੁੰਚ ਗਿਆ ਹੈ। ਦਿੱਲੀ ਹਵਾਈ ਅੱਡੇ ਪਹੁੰਚਦੇ ਹੀ ਸਾਰੇ ਨਾਗਰਿਕਾਂ ਦੀ ਸਕ੍ਰੀਨਿੰਗ ਕੀਤੀ ਗਈ ਹੈ। ਸਾਰਿਆਂ ਨੂੰ ਇੰਡੋ-ਤਿੱਬਤ ਬਾਰਡਰ ਪੁਲਸ ਦੇ ਛਾਵਲਾ ਕੈਂਪ 'ਚ ਭੇਜਿਆ ਗਿਆ ਹੈ, ਜਿੱਥੇ ਇਹ ਤਕਰੀਬਨ 14 ਦਿਨ ਰਹਿਣਗੇ।
ਕੋਰੋਨਾ ਵਾਇਰਸ ਦੇ ਕਹਿਰ ਕਾਰਨ ਉਡਾਣਾਂ ਨੂੰ ਰੱਦ ਕਰ ਦਿੱਤੀਆਂ ਗਈਆਂ ਸਨ, ਜਿਸ ਕਾਰਨ ਇਹ ਲੋਕ ਇਟਲੀ 'ਚ ਹੀ ਫਸ ਰਹਿ ਗਏ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਇਨ੍ਹਾਂ ਭਾਰਤੀ ਵਿਦਿਆਰਥੀਆਂ ਨੂੰ ਲੈ ਕੇ ਭਾਰਤ ਲਈ ਰਵਾਨਾ ਹੋਇਆ। ਇਟਲੀ ਦੇ ਸ਼ਹਿਰ ਮਿਲਾਨ ਤੋਂ ਉਡਾਣ ਭਰਨ ਵਾਲੇ ਇਸ ਜਹਾਜ਼ 'ਚ 7 ਹੋਰ ਨਾਗਰਿਕ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਮਨੁੱਖਤਾ ਦੇ ਆਧਾਰ 'ਤੇ ਵਾਪਸ ਲਿਆਂਦਾ ਜਾ ਰਿਹਾ ਹੈ। ਇਟਲੀ 'ਚ ਭਾਰਤੀ ਕੌਂਸਲੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ।
ਇਟਲੀ 'ਚ ਭਾਰਤੀ ਕੌਂਸਲੇਟ ਜਨਰਲ ਨੇ ਟਵਿੱਟਰ 'ਤੇ ਇਟਲੀ 'ਚ ਫਸੇ ਭਾਰਤੀਆਂ ਦੀ ਰਵਾਨਗੀ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ਏਅਰ ਇੰਡੀਆ ਦਾ ਜਹਾਜ਼ 211 ਵਿਦਿਆਰਥੀ-ਵਿਦਿਆਥਣਾਂ ਅਤੇ 7 ਹੋਰ ਲੋਕਾਂ ਨੂੰ ਲੈ ਕੇ ਰਵਾਨਾ ਹੋਇਆ ਹੈ। ਇਸ ਮੁਸ਼ਕਲ ਭਰੇ ਹਲਾਤਾਂ 'ਚ ਮਦਦ ਕਰਨ ਵਾਲੇ ਸਾਰੇ ਲੋਕਾਂ ਦਾ ਹੱਥ ਜੋੜ ਕੇ ਧੰਨਵਾਦ। ਏਅਰ ਇੰਡੀਆ ਦੀ ਟੀਮ ਅਤੇ ਇਟਲੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਧੰਨਵਾਦ। ਕੌਂਸਲੇਟ ਜਰਨਲ ਉੱਤਰੀ ਇਟਲੀ 'ਚ ਸਾਰੇ ਭਾਰਤੀਆਂ ਦੇ ਕਲਿਆਣ ਨੂੰ ਯਕੀਨੀ ਕਰਨਾ ਜਾਰੀ ਰੱਖੇਗਾ।
ਦੱਸਣਯੋਗ ਹੈ ਕਿ ਚੀਨ ਤੋਂ ਬਾਅਦ ਇਟਲੀ ਕੋਰੋਨਾਵਾਇਰਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ। ਦੁਨੀਆ ਭਰ 'ਚ ਇਹ ਵਾਇਰਸ 118 ਤੋਂ ਵੱਧ ਦੇਸ਼ਾਂ 'ਚ ਫੈਲ ਚੁੱਕਾ ਹੈ ਅਤੇ ਇਕ ਲੱਖ ਤੋਂ ਵਧੇਰੇ ਮਾਮਲੇ ਸਾਹਮਣੇ ਆਏ ਹਨ। ਇੱਥੇ ਦੱਸ ਦੇਈਏ ਕਿ ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਪਾਰ ਪੁੱਜ ਗਈ ਹੈ। ਕਰੀਬ 17,660 ਲੋਕ ਵਾਇਰਸ ਦੀ ਲਪੇਟ 'ਚ ਹਨ।
ਇਹ ਵੀ ਪੜ੍ਹੋ : ਈਰਾਨ 'ਚ ਫਸੇ 234 ਭਾਰਤੀ ਪਰਤੇ ਵਾਪਸ
ਸਟਾਫ ਨਰਸ ਦੇ ਅਹੁਦਿਆਂ 'ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY