ਪੁਣੇ (ਏਜੰਸੀ) : ਮਹਾਰਾਸ਼ਟਰ ਵਿਚ ਪੁਣੇ ਅਤੇ ਪਿੰਪਰੀ-ਚਿੰਚਵੜ ਪੁਲਸ ਦੇ ਨਾਲ-ਨਾਲ ਰਾਜ ਆਬਕਾਰੀ ਵਿਭਾਗ ਦੇ ਕੁੱਲ 22 ਮੁਲਾਜ਼ਮਾਂ ਨੂੰ ਸ਼ੱਕੀ ਜ਼ਹਿਰੀਲੀ ਸ਼ਰਾਬ ਦੀ ਗ਼ੈਰ-ਕਾਨੂੰਨੀ ਸਪਲਾਈ ਰੋਕਣ ਵਿਚ ਅਸਫ਼ਲ ਰਹਿਣ ਦੇ ਦੋਸ਼ ਵਿਚ ਮੁਅੱਤਲ ਕਰ ਦਿੱਤਾ ਗਿਆ ਹੈ। ਪਿੰਪਰੀ-ਚਿੰਚਵੜ ਅਤੇ ਪੁਣੇ ਸ਼ਹਿਰ ਵਿਚ ਸ਼ੱਕੀ ਨਕਲੀ ਸ਼ਰਾਬ ਪੀਣ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੁਲਸ ਨੇ ਇਸ ਸਿਲਸਿਲੇ ਵਿਚ ਇਕ ਮੁੱਖ ਸਮੱਗਲਰ ਸਮੇਤ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਣੇ ਪੁਲਸ ਕਮਿਸ਼ਨਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੜਪਸਰ ਥਾਣੇ ਨਾਲ ਸਬੰਧਤ ਸੀਨੀਅਰ ਪੁਲਸ ਇੰਸਪੈਕਟਰ ਸੰਜੇ ਮੋਗਲੇ, ਸਹਾਇਕ ਪੁਲਸ ਇੰਸਪੈਕਟਰ ਹਸੀਨਾ ਸਿਕਲਗਾਰ ਅਤੇ ਸਬ-ਇੰਸਪੈਕਟਰ ਹਸਨ ਮੁਲਾਨੀ ਨੂੰ ਹੜਪਸਰ ਇਲਾਕੇ ਵਿਚ ਕਥਿਤ ਗ਼ੈਰ-ਕਾਨੂੰਨੀ ਕਾਰੋਬਾਰ ਅਤੇ ਜ਼ਹਿਰੀਲੀ ਸ਼ਰਾਬ ਦੀ ਸਪਲਾਈ ਰੋਕਣ ਵਿਚ ਨਾਕਾਮ ਰਹਿਣ ਕਰ ਕੇ ਮੁਅੱਤਲ ਕੀਤਾ ਗਿਆ ਹੈ।
ਪਿੰਪਰੀ-ਚਿੰਚਵੜ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਿੰਪਰੀ-ਚਿੰਚਵੜ ਪੁਲਸ ਦੇ 6 ਅਧਿਕਾਰੀਆਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ। ਆਬਕਾਰੀ ਸੁਪਰਡੈਂਟ ਅਤੁਲ ਕਨਾਡੇ ਨੇ ਦੱਸਿਆ ਕਿ ਰਾਜ ਆਬਕਾਰੀ ਵਿਭਾਗ ਨੇ ਵੀ 13 ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸ਼ਾਸਕ ਹੁਣ ਕਾਤਲ ਬਣ ਗਏ...', ਭਤੀਜੇ 'ਤੇ ਹਮਲੇ ਤੋਂ ਬਾਅਦ ਭੜਕੀ ਮਮਤਾ ਬੈਨਰਜੀ
NEXT STORY