ਨਵੀਂ ਦਿੱਲੀ (ਭਾਸ਼ਾ)- ਮੱਧ ਦਿੱਲੀ ਦੇ ਪ੍ਰਸਾਦ ਨਗਰ ਇਲਾਕੇ 'ਚ ਇਕ ਜੀਨਸ ਦੇ ਕਾਰਖਾਨੇ 'ਚ ਕੰਮ ਕਰਨ ਵਾਲੇ ਚਾਰ ਲੋਕਾਂ ਨੇ 22 ਸਾਲਾ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਮੋਨੂੰ 'ਤੇ ਪਹਿਲੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਨੇ ਹਮਲਾਵਰਾਂ ਦੀ ਪਛਾਣ ਜੁਗਨੂੰ, ਅਮਿਤ, ਵਿੱਕੀ ਅਤੇ ਕਰਨ ਵਜੋਂ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ 15 ਅਗਸਤ ਦੀ ਰਾਤ ਨੂੰ ਕਿਸੇ ਨੇ ਫੋਨ ਕਰ ਕੇ ਪੁਲਸ ਨੂੰ ਘਟਨਾ ਦੀ ਸੂਚਨਾ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਮੋਨੂੰ ਦੇ ਪੇਟ 'ਚ ਚਾਕੂ ਦੇ ਜ਼ਖ਼ਮ ਪਾਏ ਗਏ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਚਾਰ ਸ਼ੱਕੀਆਂ ਦੀ ਪਛਾਣ ਕੀਤੀ ਜੋ ਇਕ ਜੀਨਸ ਕਾਰਖਾਨੇ ਦੇ ਕਰਮਚਾਰੀ ਸਨ। ਬਾਪਾ ਨਗਰ ਖੇਤਰ ਦੇ ਵਾਸੀ ਸਾਰੇ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਫੜ ਲਿਆ ਗਿਆ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੇ 2 ਘੰਟੇ ਪਹਿਲਾਂ ਮੋਨੂੰ ਦੇ ਦੋਸਤ ਨੀਰਜ ਦੀ ਮੋਟਰਸਾਈਕਲ ਜੁਗਨੂੰ ਦੇ ਸਕੂਟਰ ਨਾਲ ਟਕਰਾ ਗਈ ਸੀ। ਇਹੀ ਘਟਨਾ ਬਾਅਦ 'ਚ ਵਿਵਾਦ ਦਾ ਕਾਰਨ ਬਣੀ, ਜਿਸ 'ਚ ਮੋਨੂੰ 'ਤੇ ਹਮਲਾ ਕੀਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫ੍ਰੀ 'ਚ ਆਧਾਰ ਅਪਡੇਟ ਲਈ ਹੁਣ ਬਚਿਆ ਹੈ ਸਿਰਫ ਇਕ ਮਹੀਨਾ, ਘਰ ਬੈਠੇ ਇੰਝ ਕਰੋ ਅਪਡੇਟ
NEXT STORY