ਨਵੀਂ ਦਿੱਲੀ: ਭਾਰਤ ਦੇ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਮਈ 2025 ਵਿੱਚ ਇਤਿਹਾਸ ਰਚ ਦਿੱਤਾ ਹੈ। ਇਸ ਮਹੀਨੇ 20.06 ਲੱਖ ਨਵੇਂ ਮੈਂਬਰ EPFO ਨਾਲ ਜੁੜੇ, ਜੋ ਕਿ ਅਪ੍ਰੈਲ 2018 ਤੋਂ ਲੈ ਕੇ ਹੁਣ ਤੱਕ ਦੀ ਸਭ ਤੋਂ ਵੱਡੀ ਮਹੀਨਾਵਾਰ ਵਾਧੂ ਗਿਣਤੀ ਹੈ। ਇਹ ਨੰਬਰ ਸਿਰਫ ਅੰਕੜਾ ਨਹੀਂ, ਸਗੋਂ ਭਾਰਤ ਦੀ ਆਰਥਿਕਤਾ, ਨੌਜਵਾਨੀ ਅਤੇ ਔਰਤ ਸਸ਼ਕਤੀਕਰਨ ਦੀ ਤਸਵੀਰ ਵੀ ਹੈ। ਮਈ 2025 'ਚ ਲਗਭਗ 9.42 ਲੱਖ ਨਵੇਂ ਨੌਜਵਾਨ EPFO ਨਾਲ ਜੁੜੇ, ਜਿਸ ਵਿੱਚੋਂ 5.60 ਲੱਖ 18 ਤੋਂ 25 ਸਾਲ ਦੀ ਉਮਰ ਦੇ ਹਨ। ਇਹ ਸਾਫ਼ ਦਰਸਾਉਂਦਾ ਹੈ ਕਿ ਭਾਰਤ 'ਚ ਨੌਜਵਾਨ ਪਹਿਲੀ ਵਾਰੀ ਨੌਕਰੀ ਦੀ ਦੁਨੀਆ 'ਚ ਕਦਮ ਰਖ ਰਹੇ ਹਨ ਤੇ ਸੰਗਠਿਤ ਖੇਤਰ ਵੱਲ ਵਧ ਰਹੇ ਹਨ। ਇਸ ਮਹੀਨੇ 2.62 ਲੱਖ ਨਵੀਆਂ ਮਹਿਲਾ ਮੈਂਬਰਾਂ ਦੀ ਭਰਤੀ ਹੋਈ, ਜੋ ਕਿ ਪਿਛਲੇ ਮਹੀਨੇ ਨਾਲੋਂ 7.08% ਅਤੇ ਪਿਛਲੇ ਸਾਲ ਨਾਲੋਂ 5.84% ਵੱਧ ਹੈ। ਇਹ ਦਰਸਾਉਂਦਾ ਹੈ ਕਿ ਮਹਿਲਾਵਾਂ ਦੀ ਕੰਮਕਾਜੀ ਭਾਗੀਦਾਰੀ ਅਤੇ ਉਦਯੋਗਿਕ ਨੌਕਰੀਆਂ 'ਚ ਰੁਝਾਨ ਵਧ ਰਿਹਾ ਹੈ।
ਇਹ ਵੀ ਪੜ੍ਹੋ...Rain Alert: 23-24-25-26-27 ਨੂੰ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਜਾਰੀ ਕੀਤੀ ਚਿਤਾਵਨੀ
ਮਈ 2025 'ਚ 16.11 ਲੱਖ ਐਸੇ ਕਰਮਚਾਰੀ ਵੀ EPFO ਵਿੱਚ ਮੁੜ ਸ਼ਾਮਲ ਹੋਏ ਜੋ ਪਹਿਲਾਂ ਇਹਨਾਂ ਯੋਜਨਾਵਾਂ ਤੋਂ ਬਾਹਰ ਹੋ ਚੁੱਕੇ ਸਨ। ਇਹ ਉਨ੍ਹਾਂ ਦੀ ਲੰਬੇ ਸਮੇਂ ਲਈ ਵਿੱਤੀ ਸੁਰੱਖਿਆ ਵੱਲ ਵਧੇ ਹੋਏ ਭਰੋਸੇ ਨੂੰ ਦਰਸਾਉਂਦਾ ਹੈ। ਰਾਜਾਂ ਵਿੱਚੋਂ ਮਹਾਰਾਸ਼ਟਰ ਨੇ ਸਭ ਤੋਂ ਵੱਧ (20.33%) ਪੇਰੋਲ ਵਾਧੂ ਵਿੱਚ ਯੋਗਦਾਨ ਦਿੱਤਾ। ਇਸ ਤੋਂ ਬਾਅਦ ਕਰਨਾਟਕ, ਤਮਿਲਨਾਡੂ, ਗੁਜਰਾਤ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼ ਅਤੇ ਤੇਲੰਗਾਣਾ ਆਉਂਦੇ ਹਨ। ਇਨ੍ਹਾਂ ਰਾਜਾਂ ਦੀ ਮਿਲੀ-ਝੁਲੀ ਭੂਮਿਕਾ ਭਾਰਤ ਦੀ ਆਰਥਿਕ ਚਾਲ ਨੂੰ ਰਫ਼ਤਾਰ ਦੇ ਰਹੀ ਹੈ। ਇਸ ਵਾਧੂ 'ਚ ਐਕਸਪਰਟ ਸਰਵਿਸਜ਼, ਕੱਪੜਾ ਉਦਯੋਗ, ਸਫਾਈ ਸੇਵਾਵਾਂ, ਇਲੈਕਟ੍ਰਿਕਲ-ਮਕੈਨਿਕਲ ਇੰਜਨੀਅਰਿੰਗ, ਫਾਇਨੈਂਸ ਅਤੇ ਟੈਕਸਟਾਈਲ ਮੈਨੂਫੈਕਚਰਿੰਗ ਵਰਗੇ ਖੇਤਰਾਂ ਨੇ ਨਿਰਣਾਇਕ ਭੂਮਿਕਾ ਨਿਭਾਈ। ਕੇਂਦਰੀ ਮੰਤਰੀ ਮੰਡਾਵੀਆ ਨੇ ਇਸ ਮੌਕੇ ਖੁਸ਼ੀ ਜਤਾਈ ਅਤੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੌਜਵਾਨ-ਕੇਂਦਰਿਤ ਨੀਤੀਆਂ ਅਤੇ ਉਨ੍ਹਾਂ ਦੇ ਦੂਰਦਰਸ਼ੀ ਨੇਤ੍ਰਤਵ ਦੀ ਉਪਲਬਧੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਵੜ ਯਾਤਰਾ 'ਚ ਅਸ਼ਲੀਲ ਡਾਂਸ ਦਾ ਵੀਡੀਓ ਵਾਇਰਲ, ਕੁੜੀਆਂ ਦੇ ਡਾਂਸ 'ਤੇ ਝੂਮਦੇ ਦਿਖਾਈ ਦਿੱਤੇ ਕਾਂਵੜੀਏ
NEXT STORY