ਸ਼ਿਮਲਾ- ਹਿਮਾਚਲ ਪ੍ਰਦੇਸ਼ ’ਚ ਚੰਬਾ ਜ਼ਿਲ੍ਹੇ ਦੀ ਵਿਸ਼ਵ ਪ੍ਰਸਿੱਧ ਮਣੀਮਹੇਸ਼ ਯਾਤਰਾ ਸ਼ੁਰੂ ਹੋਣ ਦੇ ਨਾਲ ਪਹਿਲੇ ਦਿਨ ਕਰੀਬ 250 ਸ਼ਰਧਾਲੂਆਂ ਨੇ ਡਲ ਝੀਲ ’ਚ ਇਸ਼ਨਾਨ ਕੀਤਾ। ਕੋਰੋਨਾ ਕਾਰਨ ਇਸ ਵਾਰ ਮਣੀਮਹੇਸ਼ ਯਾਤਰਾ ਸੀਮਿਤ ਕਰ ਦਿੱਤੀ ਗਈ ਹੈ। ਇਸ ਦੌਰਾਨ ਗੁਆਂਢੀ ਰਾਜ ਜੰਮੂ ਕਸ਼ਮੀਰ ਤੋਂ ਆਈਆਂ ਪਵਿੱਤਰ ਛੜੀਆਂ ਨੇ ਵੀ ਡਲ ’ਚ ਇਸ਼ਨਾਨ ਕੀਤਾ। ਸੰਕੇਤਿਕ ਰੂਪ ਨਾਲ ਆਯੋਜਿਤ ਕੀਤੀ ਜਾ ਰਹੀ ਮਣੀਮਹੇਸ਼ ਯਾਤਰਾ ਦੇ ਪਹਿਲੇ ਦਿਨ ਸਚੁਈਂ ਦੇ ਸਿਰਫ਼ 10 ਸ਼ਿਵ ਭਗਤਾਂ ਨੇ ਸ਼ਾਹੀ ਇਸ਼ਨਾਨ ਕੀਤਾ। ਸੋਮਵਾਰ ਨੂੰ ਦਿਨ ਭਰ ਥੋੜ੍ਹੀ-ਥੋੜ੍ਹੀ ਗਿਣਤੀ ’ਚ ਯਾਤਰੀਆਂ ਨੇ ਡਲ ’ਚ ਆਸਥਾ ਦੀ ਡੁੱਬਕੀ ਲਗਾਈ।
ਦੂਜੇ ਪਾਸੇ ਮਣੀਮਹੇਸ਼ ਟਰੱਸਟ ਦੇ ਮੈਂਬਰ ਸਕੱਤਰ ਅਤੇ ਐੱਸ.ਡੀ.ਐੱਮ. ਭਰਮੌਰ ਮਨੀਸ਼ ਸੋਨੀ ਨੇ ਕਿਹਾ ਕਿ ਜਨਮ ਅਸ਼ਟਮੀ ਉਤਸਵ ’ਤੇ ਕਰੀਬ 250 ਯਾਤਰੀਆਂ ਨੇ ਡਲ ਝੀਲ ’ਚ ਪਵਿੱਤਰ ਇਸ਼ਨਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਯਾਤਰੀਆਂ ਨੂੰ ਡਲ ਝੀਲ ਵੱਲ ਜਾਣ ਦੀ ਮਨਜ਼ੂਰੀ ਨਹੀਂ ਹੈ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਕਿ ਕੋਰੋਨਾ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਰਾਜਸਥਾਨ ’ਚ ਸ਼ਰਧਾਲੂਆਂ ਨਾਲ ਭਰੀ ਜੀਪ ਨੂੰ ਟਰੱਕ ਨੇ ਮਾਰੀ ਟੱਕਰ, 12 ਲੋਕਾਂ ਦੀ ਮੌਤ
ਦੱਸਣਯੋਗ ਹੈ ਕਿ ਮਣੀ ਮਹੇਸ਼ ਯਾਤਰਾ ਨੂੰ ਇਸ ਸਾਲ ਵੀ ਕੋਰੋਨਾ ਮਹਾਮਾਰੀ ਕਾਰਨ ਸੰਕੇਤਿਕ ਰੂਪ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੇ ਅਧੀਨ ਯਾਤਰਾ ’ਚ ਛੜੀਆਂ ਦੇ ਨਾਲ ਆਉਣ ਵਾਲੇ ਯਾਤਰੀਆਂ ਨੂੰ ਸੀਮਿਤ ਗਿਣਤੀ ਅਤੇ ਸਥਾਨਕ ਲੋਕਾਂ ਨੂੰ ਪਰੰਪਰਾ ਨਿਭਾਉਣ ਲਈ ਹੀ ਡਲ ਝੀਲ ਵੱਲ ਜਾਣ ਦੀ ਮਨਜ਼ੂਰੀ ਪ੍ਰਸ਼ਾਸਨ ਦੇ ਰਿਹਾ ਹੈ। ਐਤਵਾਰ ਸ਼ਾਮ ਥੋੜ੍ਹੀ ਦੇਰ ਬਰਫ਼ਬਾਰੀ ਹੋਣ ਤੋਂ ਬਾਅਦ ਮੌਸਮ ਵੀ ਖੁੱਲ੍ਹ ਗਿਆ। ਪ੍ਰਸ਼ਾਸਨ ਨੇ ਰਾਤ ਦੇ ਸਮੇਂ ਕੁਝ ਯਾਤਰੀਆਂ ਨੂੰ ਡਲ ਝੀਲ ਅਤੇ ਹੋਰਾਂ ਨੂੰ ਗੌਰੀਕੁੰਡ ਸ਼ਿਫਟ ਕਰ ਦਿੱਤਾ ਸੀ, ਜਦੋਂ ਕਿ ਹੜਸਰ ਸਮੇਤ ਹੋਰ ਪੜਾਵਾਂ ’ਤੇ ਵੀ ਐਤਵਾਰ ਰਾਤ ਯਾਤਰੀਆਂ ਨੂੰ ਪ੍ਰਸ਼ਾਸਨ ਦੇ ਆਦੇਸ਼ਾਂ ਤੋਂ ਬਾਅਦ ਸੁਰੱਖਿਅਤ ਟਿਕਾਣਿਆਂ ’ਤੇ ਰੋਕ ਦਿੱਤਾ। ਲਿਹਾਜਾ ਰਾਤ ਨੂੰ ਮੌਸਮ ਖੁੱਲ੍ਹਣ ਤੋਂ ਬਾਅਦ ਭਦਰਵਾਹ ਦੀਆਂ ਛੜੀਆਂ ਦੇ ਨਾਲ ਆਏ ਯਾਤਰੀਆਂ ਨੇ ਡਲ ’ਚ ਜਨਮ ਅਸ਼ਟਮੀ ਉਤਸਵ ਦਾ ਸਭ ਤੋਂ ਪਹਿਲਾਂ ਪਵਿੱਤਰ ਇਸ਼ਨਾਨ ਕੀਤਾ।
ਇਹ ਵੀ ਪੜ੍ਹੋ : ਮਥੁਰਾ ਦੇ 7 ਸ਼ਹਿਰਾਂ ’ਚ ਨਹੀਂ ਹੋਵੇਗੀ ਸ਼ਰਾਬ ਅਤੇ ਮਾਸ ਦੀ ਵਿਕਰੀ : ਯੋਗੀ ਆਦਿਤਿਅਨਾਥ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਤਾਮਿਲਨਾਡੂ ’ਚ ਵਧੀ ਤਾਲਾਬੰਦੀ, 1 ਸਤੰਬਰ ਤੋਂ ਖੁੱਲ੍ਹਣਗੇ ਸਕੂਲ-ਕਾਲਜ
NEXT STORY