ਨੈਸ਼ਨਲ ਡੈਸਕ: ਦੱਖਣੀ ਕਸ਼ਮੀਰ ਹਿਮਾਲਿਆ 'ਚ 3,880 ਮੀਟਰ ਦੀ ਉਚਾਈ 'ਤੇ ਸਥਿਤ ਪਵਿੱਤਰ ਅਮਰਨਾਥ ਗੁਫਾ ਮੰਦਰ ਦੇ ਦਰਸ਼ਨ ਕਰਨ ਲਈ 1,600 ਸ਼ਰਧਾਲੂਆਂ ਦਾ 26ਵਾਂ ਜਥਾ ਬੀਤੇ ਦਿਨ ਨੂੰ ਭਾਰੀ ਬਾਰਸ਼ ਦੇ ਵਿਚਕਾਰ ਭਗਵਤੀ ਨਗਰ ਬੇਸ ਕੈਂਪ ਤੋਂ ਰਵਾਨਾ ਹੋਇਆ। ਹੁਣ ਤੱਕ 3 ਜੁਲਾਈ ਨੂੰ ਘਾਟੀ ਤੋਂ ਸ਼ੁਰੂ ਹੋਈ 38 ਦਿਨਾਂ ਦੀ ਯਾਤਰਾ ਦੌਰਾਨ 3.77 ਲੱਖ ਤੋਂ ਵੱਧ ਸ਼ਰਧਾਲੂ ਭਗਵਾਨ ਸ਼ਿਵ ਦੇ ਬਰਫ਼ ਨਾਲ ਬਣੇ ਸ਼ਿਵਲਿੰਗ ਦੇ ਦਰਸ਼ਨ ਕਰ ਚੁੱਕੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ (CRPF) ਅਤੇ ਪੁਲਸ ਕਰਮਚਾਰੀਆਂ ਦੀ ਸੁਰੱਖਿਆ ਹੇਠ 1,303 ਪੁਰਸ਼, 286 ਔਰਤਾਂ, ਚਾਰ ਬੱਚੇ ਤੇ 42 ਸਾਧੂ ਅਤੇ ਸਾਧਵੀਆਂ ਸਮੇਤ 1,635 ਸ਼ਰਧਾਲੂਆਂ ਦਾ ਜਥਾ 59 ਵਾਹਨਾਂ 'ਤੇ ਸਵਾਰ ਹੋ ਕੇ ਭਗਵਤੀ ਨਗਰ ਬੇਸ ਕੈਂਪ ਤੋਂ ਕਸ਼ਮੀਰ ਦੇ ਦੋਵਾਂ ਬੇਸ ਕੈਂਪਾਂ ਲਈ ਸਵੇਰੇ 3.25 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ ਰਵਾਨਾ ਹੋਇਆ।
ਇਹ ਵੀ ਪੜ੍ਹੋ...School Closed: 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
ਉਨ੍ਹਾਂ ਦੱਸਿਆ ਕਿ ਪਹਿਲਾ ਕਾਫ਼ਲਾ 17 ਵਾਹਨਾਂ ਚ 374 ਸ਼ਰਧਾਲੂਆਂ ਨੂੰ ਲੈ ਕੇ ਗੰਦਰਬਲ ਜ਼ਿਲ੍ਹੇ ਦੇ 14 ਕਿਲੋਮੀਟਰ ਲੰਬੇ ਪਰ ਔਖੇ ਬਾਲਟਾਲ ਰਸਤੇ ਲਈ ਰਵਾਨਾ ਹੋਇਆ, ਜਦੋਂ ਕਿ 1,262 ਸ਼ਰਧਾਲੂਆਂ ਨੂੰ ਲੈ ਕੇ 62 ਵਾਹਨਾਂ ਦਾ ਦੂਜਾ ਕਾਫ਼ਲਾ ਅਨੰਤਨਾਗ ਜ਼ਿਲ੍ਹੇ ਦੇ 48 ਕਿਲੋਮੀਟਰ ਲੰਬੇ ਰਵਾਇਤੀ ਪਹਿਲਗਾਮ ਰਸਤੇ ਲਈ ਰਵਾਨਾ ਹੋਇਆ। ਭਾਰੀ ਬਾਰਿਸ਼ ਦੇ ਬਾਵਜੂਦ, ਸ਼ਰਧਾਲੂ "ਬਮ ਬਮ ਭੋਲੇ" ਅਤੇ "ਹਰ ਹਰ ਮਹਾਦੇਵ" ਦਾ ਜਾਪ ਕਰਦੇ ਹੋਏ ਗੁਫਾ ਮੰਦਰ ਲਈ ਰਵਾਨਾ ਹੋਏ। ਪਿਛਲੇ ਸਾਲ, 5.10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਗੁਫਾ ਮੰਦਰ 'ਚ ਪ੍ਰਾਰਥਨਾ ਕੀਤੀ ਜਿੱਥੇ ਕੁਦਰਤੀ ਤੌਰ 'ਤੇ ਬਣਿਆ ਬਰਫ਼ ਦਾ ਸ਼ਿਵਲਿੰਗ ਸਥਿਤ ਹੈ। ਇਹ ਯਾਤਰਾ 9 ਅਗਸਤ ਨੂੰ ਰੱਖੜੀ ਦੇ ਮੌਕੇ 'ਤੇ ਸਮਾਪਤ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
School Closed: 2 ਦਿਨ ਬੰਦ ਰਹਿਣਗੇ ਸਾਰੇ ਸਕੂਲ, ਪ੍ਰਸ਼ਾਸਨ ਨੇ ਕੀਤਾ ਛੁੱਟੀ ਦਾ ਐਲਾਨ
NEXT STORY