ਜੰਮੂ/ਸ਼੍ਰੀਨਗਰ, (ਸਤੀਸ਼)- ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸ਼੍ਰੀਨਗਰ ’ਚ ਸਥਿਤ ਇੰਦਰਾ ਗਾਂਧੀ ਮੈਮੋਰੀਅਲ ਟਿਊਲਿਪ ਗਾਰਡਨ ’ਚ ਟਿਊਲਿਪ ਫੈਸਟੀਵਲ–2026 ਦਾ ਸ਼ੁਭਆਰੰਭ ਕੀਤਾ। ਇਸ ਦੇ ਨਾਲ ਹੀ ਏਸ਼ੀਆ ਦਾ ਸਭ ਤੋਂ ਵੱਡਾ ਟਿਊਲਿਪ ਗਾਰਡਨ ਦਰਸ਼ਕਾਂ ਲਈ ਖੋਲ੍ਹ ਦਿੱਤਾ ਗਿਆ।
ਜ਼ਬਰਵਾਨ ਪਹਾੜਾਂ ਦੀਆਂ ਤਲਹਟੀਆਂ ’ਚ ਸਥਿਤ ਇਸ ਪ੍ਰਸਿੱਧ ਗਾਰਡਨ ’ਚ ਇਸ ਸਾਲ ਲੱਗਭਗ 18 ਲੱਖ ਟਿਊਲਿਪ ਖਿੜੇ ਹਨ, ਜੋ 70 ਤੋਂ ਵੱਧ ਕਿਸਮਾਂ ’ਚ ਹਨ। ਇਸ ਪੌੜੀਨੁਮਾ ਗਾਰਡਨ ’ਚ ਖਿੜੇ ਰੰਗ-ਬਿਰੰਗੇ ਫੁੱਲ ਦਰਸ਼ਕਾਂ ਅਤੇ ਸੈਲਾਨੀਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਹੋਏ ਹਨ।
ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਟਿਊਲਿਪ ਫੈਸਟੀਵਲ ਕਸ਼ਮੀਰ ਵਾਦੀ ਦੇ ਪ੍ਰਮੁੱਖ ਸੈਰ-ਸਪਾਟਾ ਆਯੋਜਨਾਂ ’ਚੋਂ ਇਕ ਬਣ ਚੁੱਕਾ ਹੈ। ਉਨ੍ਹਾਂ ਨੇ ਫਲੋਰੀਕਲਚਰ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗਾਰਡਨ ਨੂੰ ਸਮੇਂ ਸਿਰ ਤਿਆਰ ਕਰਨ ਲਈ ਸਭ ਨੇ ਸ਼ਲਾਘਾਯੋਗ ਕੰਮ ਕੀਤਾ ਹੈ।
ਉਨ੍ਹਾਂ ਕਿਹਾ ਕਿ ਭਵਿੱਖ ’ਚ ਟਿਊਲਿਪ ਦੇ ਬਲਬਾਂ ਦੀ ਦਰਾਮਦ ’ਤੇ ਨਿਰਭਰਤਾ ਘਟਾਉਣ ਲਈ ਸਥਾਨਕ ਪੱਧਰ ’ਤੇ ਇਨ੍ਹਾਂ ਦੇ ਉਤਪਾਦਨ ਨੂੰ ਉਤਸ਼ਾਹ ਦੇਣ ਦੇ ਯਤਨ ਕੀਤੇ ਜਾਣਗੇ।
ਇਸ ਸਾਲ ਟਿਊਲਿਪ ਦੇ ਨਾਲ-ਨਾਲ ਲੱਗਭਗ ਇਕ ਲੱਖ ਹੋਰ ਫੁੱਲ, ਜਿਨ੍ਹਾਂ ’ਚ ਡੈਫੋਡਿਲ, ਹਾਇਸਿੰਥ ਅਤੇ ਨਾਰਸਿਸਸ ਸ਼ਾਮਲ ਹਨ, ਵੀ ਲਾਏ ਗਏ ਹਨ। ਟਿਊਲਿਪ ਫੈਸਟੀਵਲ–2026 ਦੌਰਾਨ ਇੱਥੇ ਹਜ਼ਾਰਾਂ ਦਰਸ਼ਕਾਂ ਅਤੇ ਸੈਲਾਨੀਆਂ ਦੇ ਆਉਣ ਦੀ ਸੰਭਾਵੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਬਿਹਾਰ ਰਾਜ ਸਭਾ ਚੋਣਾਂ 'ਚ NDA ਦੀ ਹੂੰਝਾ ਫੇਰ ਜਿੱਤ: ਨਿਤੀਸ਼ ਕੁਮਾਰ ਸਮੇਤ 5 ਉਮੀਦਵਾਰ ਜੇਤੂ
NEXT STORY