ਰਾਂਚੀ, (ਅਨਸ)- ਝਾਰਖੰਡ ਦੀ ਡੀ. ਜੀ. ਪੀ. ਤਦਾਸ਼ਾ ਮਿਸ਼ਰਾ ਦੀ ਮੌਜੂਦਗੀ ’ਚ ਵੀਰਵਾਰ ਨੂੰ ਇੱਥੇ ਪੁਲਸ ਦੇ ਸਾਹਮਣੇ ਕੁੱਲ 27 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਪਾਬੰਦੀਸ਼ੁਦਾ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਨਾਲ ਜੁੜੇ ਨਕਸਲੀਆਂ ਨੇ ਝਾਰਖੰਡ ਪੁਲਸ, ਝਾਰਖੰਡ ਜਗੁਆਰ ਅਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਸਮੇਤ ਹੋਰ ਇਕਾਈਆਂ ਦੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, “2026 ’ਚ ਹੁਣ ਤੱਕ ਕੁੱਲ 22 ਨਕਸਲੀ ਮਾਰੇ ਗਏ ਹਨ ਅਤੇ 44 ਗ੍ਰਿਫ਼ਤਾਰ ਕੀਤੇ ਗਏ ਹਨ। ਅਸੀਂ ਬਾਕੀ ਬਚੇ ਕੁਝ ਮਾਓਵਾਦੀਆਂ ਨੂੰ ਮੁੱਖ ਧਾਰਾ ’ਚ ਪਰਤਣ ਦੀ ਅਪੀਲ ਕਰਦੇ ਹਾਂ।”
PM ਮੋਦੀ ਦੀ ਮੰਤਰੀਆਂ ਨਾਲ 4.5 ਘੰਟੇ ਚੱਲੀ ਮਹਾਂ-ਬੈਠਕ! ਮਿਡਲ ਈਸਟ ਸੰਕਟ ਸਣੇ ਇਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ
NEXT STORY