Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUL 16, 2026

    6:58:40 AM

  • pm modi to visit punjab chandigarh and haryana on friday

    ਸ਼ੁੱਕਰਵਾਰ ਨੂੰ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਦੇ...

  • viral post shows surprising difference between uk and indian maggi

    ਭਾਰਤੀ ਮੈਗੀ ਸਿਹਤ ਲਈ ਖਤਰਨਾਕ ! ਵਾਇਰਲ ਪੋਸਟ 'ਚ UK...

  • argentina reaches the final for the second time by defeating england

    FIFA World Cup: ਫਿਰ ਚੱਲਿਆ ਮੈਸੀ ਦਾ ਜਾਦੂ,...

  • the most expensive ladowal toll plaza has increased its rates again

    ਪੰਜਾਬ : ਹੁਣ ਸਫ਼ਰ ਕਰਨਾ ਹੋਇਆ ਹੋਰ ਮਹਿੰਗਾ! ਸਭ ਤੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • 27 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦੀ ਵਧਣਗੀਆਂ ਮੁਸੀਬਤਾਂ ! ਸ਼ਨੀ ਦੀ ਵਕਰੀ ਚਾਲ ਕਾਰਨ ਹੋ ਸਕਦੈ ਵੱਡਾ ਨੁਕਸਾਨ

NATIONAL News Punjabi(ਦੇਸ਼)

27 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦੀ ਵਧਣਗੀਆਂ ਮੁਸੀਬਤਾਂ ! ਸ਼ਨੀ ਦੀ ਵਕਰੀ ਚਾਲ ਕਾਰਨ ਹੋ ਸਕਦੈ ਵੱਡਾ ਨੁਕਸਾਨ

  • Edited By Sunaina,
  • Updated: 15 Jul, 2026 11:25 AM
National
these zodiac signs will face increasing troubles from july 27
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ - ਜੋਤਿਸ਼ ’ਚ ਨਿਆਂ ਦੇ ਕਾਰਕ ਦੇਵਤਾ ਸ਼ਨੀ ਦੇਵ 27 ਜੁਲਾਈ ਤੋਂ ਮੀਨ ਰਾਸ਼ੀ 'ਚ ਵਕਰੀ ਅਵਸਥਾ 'ਚ ਆ ਜਾਣਗੇ। ਸ਼ਨੀ 11 ਦਸੰਬਰ ਤੱਕ ਵਕਰੀ ਰਹਿਣਗੇ ਅਤੇ 138 ਦਿਨਾਂ ਦੀ ਸ਼ਨੀ ਦੀ ਇਸ ਵਕਰੀ ਅਵਸਥਾ ਦੌਰਾਨ ਪੂਰੀ ਦੁਨੀਆ ਵਿਚ ਡੂੰਘੀ ਭਾਵਨਾਤਮਕ ਅਤੇ ਮਾਨਸਿਕ ਤੀਬਰਤਾ ਦਾ ਦੌਰ ਰਹੇਗਾ ਕਿਉਂਕਿ ਮੀਨ ਜਲ ਤੱਤ ਦੀ ਰਾਸ਼ੀ ਹੈ, ਇਸ ਲਈ ਹੜ੍ਹ, ਮਾਨਸੂਨ ਦੀ ਬੇਨਿਯਮੀ, ਸਮੁੰਦਰ ਦੇ ਵਧਦੇ ਖ਼ਤਰੇ, ਸਮੁੰਦਰੀ ਵਿਘਨ ਜਾਂ ਵਾਤਾਵਰਣਿਕ ਅਸੰਤੁਲਨ ਵਰਗੇ ਜਲ ਤੱਤ ਨਾਲ ਜੁੜੇ ਮੁੱਦੇ ਇਸ ਦੌਰਾਨ ਮੁੱਖ ਤੌਰ ’ਤੇ ਉੱਠਣਗੇ। 

ਇਸ ਦੇ ਨਾਲ ਹੀ ਗਲੋਬਲ ਪੱਧਰ ’ਤੇ ਭਰਮ, ਫੈਸਲੇ ਲੈਣ 'ਚ ਦੇਰੀ ਅਤੇ ਲੀਡਰਸ਼ਿਪ ਜਾਂ ਨੀਤੀਆਂ 'ਚ ਸਪੱਸ਼ਟਤਾ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਮਾਨਸਿਕ ਸਿਹਤ, ਅਧਿਆਤਮਿਕਤਾ ਅਤੇ ਇਲਾਜ (ਹੀਲਿੰਗ) ’ਤੇ ਵਧੇਰੇ ਧਿਆਨ ਦਿੱਤਾ ਜਾਵੇਗਾ ਅਤੇ ਲੁਕੇ ਹੋਏ ਜਾਂ ਲੰਬੇ ਸਮੇਂ ਤੋਂ ਅਣਸੁਲਝੇ ਸੰਸਾਰਕ ਮੁੱਦੇ ਸੁਧਾਰ ਲਈ ਫਿਰ ਤੋਂ ਸਾਹਮਣੇ ਆ ਸਕਦੇ ਹਨ। ਵਕਰੀ ਸ਼ਨੀ ਦਾ ਸਾਰੀਆਂ 12 ਲਗਨਾਂ ਦੇ ਜਾਤਕਾਂ ’ਤੇ ਹੇਠ ਲਿਖਿਆ ਪ੍ਰਭਾਵ ਰਹੇਗਾ :

ਮੇਖ :- ਮੇਖ ਲਗਨ ਦੇ ਜਾਤਕਾਂ ਲਈ ਸ਼ਨੀ 10ਵੇਂ ਅਤੇ 11ਵੇਂ ਭਾਵ ਦੇ ਸੁਆਮੀ ਹਨ ਅਤੇ 12ਵੇਂ ਭਾਵ 'ਚ ਵਕਰੀ ਹਨ। ਇਸ ਕਾਰਨ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਪ੍ਰਮੋਸ਼ਨ ਜਾਂ ਅਪ੍ਰੇਜ਼ਲ 'ਚ ਦੇਰੀ ਹੋ ਸਕਦੀ ਹੈ। ਹਾਲਾਂਕਿ ਇਸ ਦੌਰਾਨ ਧਨ ਆਵੇਗਾ ਪਰ ਅਚਾਨਕ ਯਾਤਰਾ ਜਾਂ ਹਸਪਤਾਲ ਦੇ ਖ਼ਰਚਿਆਂ 'ਚ ਨਿਕਲ ਸਕਦਾ ਹੈ। ਤੁਸੀਂ ਮਾਨਸਿਕ ਤੌਰ ’ਤੇ ਥੱਕਿਆ ਹੋਇਆ ਮਹਿਸੂਸ ਕਰ ਸਕਦੇ ਹੋ, ਨੀਂਦ ਦਾ ਪੈਟਰਨ ਪ੍ਰਭਾਵਿਤ ਹੋ ਸਕਦਾ ਹੈ ਅਤੇ ਜ਼ਿਆਦਾ ਸੋਚਣ ਦੀ ਪ੍ਰਵਿਰਤੀ ਵਧ ਸਕਦੀ ਹੈ। ਇਹ ਅਧਿਆਤਮਿਕ ਵਿਕਾਸ, ਧਿਆਨ ਅਤੇ ਅਤੀਤ ਦੇ ਬੋਝ ਨੂੰ ਛੱਡਣ ਦਾ ਇਕ ਸ਼ਕਤੀਸ਼ਾਲੀ ਸਮਾਂ ਹੈ।

ਬ੍ਰਿਖ :- ਬ੍ਰਿਖ ਲਗਨ ਦੇ ਜਾਤਕਾਂ ਲਈ ਸ਼ਨੀ ਤੁਹਾਡੇ 9ਵੇਂ ਅਤੇ 10ਵੇਂ ਭਾਵ ਦੇ ਸੁਆਮੀ ਹਨ ਅਤੇ 11ਵੇਂ ਭਾਵ 'ਚ ਵਕਰੀ ਹੋਣਗੇ। ਇਸ ਨਾਲ ਆਰਥਿਕ ਲਾਭ, ਮਿੱਤਰਤਾ ਅਤੇ ਸਮਾਜਿਕ ਦਾਇਰੇ 'ਚ ਅਣਪਛਾਤੇ ਨਤੀਜੇ ਮਿਲ ਸਕਦੇ ਹਨ। ਇਹ ਸਮਾਂ ਤੁਹਾਨੂੰ ਤੁਰੰਤ ਲਾਭ ਦੀ ਬਜਾਏ ਸਥਾਈ ਸਫ਼ਲਤਾ ਬਣਾਉਣ ਵਿਚ ਮਦਦ ਕਰੇਗਾ। ਉਦੇਸ਼ਪੂਰਨ ਨੈੱਟਵਰਕਿੰਗ ਲੰਬੇ ਸਮੇਂ ਵਿਚ ਲਾਭਦਾਇਕ ਰਹੇਗੀ। ਸਖ਼ਤ ਮਿਹਨਤ ਦੇ ਬਾਵਜੂਦ ਉਮੀਦ ਮੁਤਾਬਕ ਉਤਸ਼ਾਹ ਜਾਂ ਸਹਿਯੋਗ ਸਮੇਂ ਸਿਰ ਨਹੀਂ ਮਿਲ ਸਕਦਾ। ਪੁਰਾਣੀਆਂ ਕੋਸ਼ਿਸ਼ਾਂ ਦਾ ਨਤੀਜਾ ਮਿਲ ਸਕਦਾ ਹੈ।

ਮਿਥੁਨ :- ਮਿਥੁਨ ਲਗਨ ਦੇ ਜਾਤਕਾਂ ਲਈ 8ਵੇਂ ਅਤੇ 9ਵੇਂ ਭਾਵ ਦੇ ਸੁਆਮੀ ਕਰੀਅਰ ਨਾਲ ਸਬੰਧਤ 10ਵੇਂ ਭਾਵ ਵਿਚ ਵਕਰੀ ਹੋਣਗੇ। ਇਸ ਨਾਲ ਕੰਮ ਦਾ ਦਬਾਅ ਵਧ ਸਕਦਾ ਹੈ ਅਤੇ ਸੀਨੀਅਰ ਅਧਿਕਾਰੀ ਤੁਹਾਡੇ ਸਬਰ ਦੀ ਪ੍ਰੀਖਿਆ ਲੈ ਸਕਦੇ ਹਨ। ਕਰੀਅਰ ਦੀ ਦਿਸ਼ਾ ’ਤੇ ਮੁੜ ਵਿਚਾਰ ਕਰਨ ਦੀ ਲੋੜ ਮਹਿਸੂਸ ਹੋ ਸਕਦੀ ਹੈ। ਪੁਰਾਣੇ ਪੇਸ਼ੇਵਰ ਮੁੱਦੇ ਫਿਰ ਸਾਹਮਣੇ ਆ ਸਕਦੇ ਹਨ। ਅਨੁਸ਼ਾਸਨ ਅਤੇ ਨਿਰੰਤਰਤਾ ’ਤੇ ਧਿਆਨ ਦਿਓ। ਇਹ ਸਮਾਂ ਤੁਹਾਡੇ ਪੇਸ਼ੇਵਰ ਜੀਵਨ ਨੂੰ ਲੰਬੇ ਸਮੇਂ ਦੀ ਸਥਿਰਤਾ ਲਈ ਮੁੜ ਗਠਿਤ ਕਰਨ ਦਾ ਹੈ। ਮੌਜੂਦਾ ਸਮੇਂ ਵਿਚ ਕੀਤੀ ਗਈ ਮਿਹਨਤ ਭਵਿੱਖ ਵਿਚ ਲਾਭ ਦੇਵੇਗੀ।

ਕਰਕ :- ਕਰਕ ਲਗਨ ਦੇ ਜਾਤਕਾਂ ਲਈ ਸ਼ਨੀ 7ਵੇਂ ਅਤੇ 8ਵੇਂ ਭਾਵ ਦੇ ਸੁਆਮੀ ਹਨ ਅਤੇ 9ਵੇਂ ਭਾਵ ਵਿਚ ਵਕਰੀ ਹੋਣਗੇ। ਵਕਰੀ ਸ਼ਨੀ ਦੇ ਪ੍ਰਭਾਵ ਨਾਲ ਯਾਤਰਾ, ਉੱਚ ਸਿੱਖਿਆ ਜਾਂ ਕਾਨੂੰਨੀ ਮਾਮਲਿਆਂ ਵਿਚ ਦੇਰੀ ਹੋ ਸਕਦੀ ਹੈ। ਪਿਤਾ ਜਾਂ ਗੁਰੂ ਸਮਾਨ ਵਿਅਕਤੀਆਂ ਨਾਲ ਸਬੰਧਾਂ ’ਤੇ ਧਿਆਨ ਦੇਣ ਦੀ ਲੋੜ ਹੋਵੇਗੀ। ਅਧਿਆਤਮਿਕ ਵਿਕਾਸ ਦੇ ਚੰਗੇ ਯੋਗ ਹਨ, ਪਰ ਇਸਦੇ ਲਈ ਅਨੁਸ਼ਾਸਨ ਜ਼ਰੂਰੀ ਹੋਵੇਗਾ। ਜੇਕਰ ਕੁਝ ਸਮੇਂ ਲਈ ਸਪੱਸ਼ਟਤਾ ਨਾ ਵੀ ਮਿਲੇ, ਤਾਂ ਵੀ ਪ੍ਰਕਿਰਿਆ ’ਤੇ ਵਿਸ਼ਵਾਸ ਬਣਾਈ ਰੱਖੋ। ਗੁਰੂ ਜਾਂ ਜੀਵਨ ਸਾਥੀ ਨਾਲ ਪੁਰਾਣੇ ਵਿਵਾਦ ਖ਼ਤਮ ਹੋ ਸਕਦੇ ਹਨ।

ਸਿੰਘ :- ਸਿੰਘ ਲਗਨ ਦੇ ਜਾਤਕਾਂ ਲਈ ਸ਼ਨੀ 6ਵੇਂ ਅਤੇ 7ਵੇਂ ਭਾਵ ਦੇ ਸੁਆਮੀ ਹਨ ਅਤੇ 8ਵੇਂ ਭਾਵ ਵਿਚ ਵਕਰੀ ਹੋਣਗੇ। ਇੱਥੇ ਵਕਰੀ ਸ਼ਨੀ ਦੇ ਪ੍ਰਭਾਵ ਨਾਲ ਸਾਂਝੇ ਧਨ, ਕਰਜ਼ੇ ਜਾਂ ਵਿਰਾਸਤ ਨਾਲ ਜੁੜੇ ਮਾਮਲਿਆਂ ਵਿਚ ਦੇਰੀ ਜਾਂ ਜਟਿਲਤਾ ਆ ਸਕਦੀ ਹੈ। ਸਿਹਤ ’ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੋਵੇਗੀ। ਜੋਖਮ ਭਰੇ ਫੈਸਲਿਆਂ ਅਤੇ ਗੁਪਤਤਾ ਨਾਲ ਜੁੜੇ ਮਾਮਲਿਆਂ ਵਿਚ ਸਾਵਧਾਨੀ ਰੱਖੋ। ਇਲਾਜ, ਖੋਜ ਅਤੇ ਜੀਵਨ ਦੇ ਡੂੰਘੇ ਸੱਚ ਨੂੰ ਸਮਝਣ ’ਤੇ ਧਿਆਨ ਦਿਓ। ਇਸ ਨਾਲ ਭਾਵਨਾਵਾਂ ਤੀਬਰ ਹੋਣਗੀਆਂ, ਪਰ ਪੈਂਡਿੰਗ ਵਿੱਤੀ ਜਾਂ ਰਿਸ਼ਤਿਆਂ ਨਾਲ ਜੁੜੇ ਮਾਮਲਿਆਂ ਦਾ ਹੱਲ ਵੀ ਸੰਭਵ ਹੈ।

ਕੰਨਿਆ :- ਕੰਨਿਆ ਲਗਨ ਦੇ ਜਾਤਕਾਂ ਲਈ ਸ਼ਨੀ 5ਵੇਂ ਅਤੇ 6ਵੇਂ ਭਾਵ ਦੇ ਸੁਆਮੀ ਹਨ ਅਤੇ 7ਵੇਂ ਭਾਵ ਵਿਚ ਵਕਰੀ ਹੋਣਗੇ। ਜੀਵਨ ਸਾਥੀ ਵਾਲੇ ਭਾਵ ਵਿਚ ਸ਼ਨੀ ਦੇ ਵਕਰੀ ਹੋਣ ਨਾਲ ਵਿਵਵਾਹਿਕ ਜੀਵਨ ਅਤੇ ਰਿਸ਼ਤਿਆਂ ਦੀ ਪ੍ਰੀਖਿਆ ਹੋ ਸਕਦੀ ਹੈ। ਗੱਲਬਾਤ ਵਿਚ ਕਮੀ, ਭਾਵਨਾਤਮਕ ਦੂਰੀ ਜਾਂ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। ਪੁਰਾਣੇ ਰਿਸ਼ਤੇ ਸੁਧਾਰ ਲਈ ਫਿਰ ਸਾਹਮਣੇ ਆ ਸਕਦੇ ਹਨ। ਜਲਦਬਾਜ਼ੀ ਵਿਚ ਕੋਈ ਵੱਡਾ ਫੈਸਲਾ ਜਾਂ ਸਬੰਧ ਤੋੜਨ ਦਾ ਫੈਸਲਾ ਨਾ ਲਓ। ਸਬਰ, ਪਰਿਪੱਕਤਾ ਅਤੇ ਸਪੱਸ਼ਟ ਸੰਵਾਦ ਬਣਾਈ ਰੱਖੋ। ਇਸ ਸਮੇਂ ਭਾਈਵਾਲੀ ਵਿਚ ਜ਼ਿੰਮੇਵਾਰੀ ਨਿਭਾਉਣੀ ਜ਼ਰੂਰੀ ਹੋਵੇਗੀ।

ਤੁਲਾ :- ਤੁਲਾ ਲਗਨ ਦੇ ਜਾਤਕਾਂ ਲਈ ਸ਼ਨੀ ਚੌਥੇ ਅਤੇ 5ਵੇਂ ਭਾਵ ਦੇ ਸੁਆਮੀ ਹਨ ਅਤੇ 6ਵੇਂ ਭਾਵ ਵਿਚ ਵਕਰੀ ਹੋਣਗੇ। ਇਸ ਭਾਵ ਵਿਚ ਵਕਰੀ ਸ਼ਨੀ ਤੁਹਾਡੀ ਸਿਹਤ, ਰੁਟੀਨ ਅਤੇ ਵਿਵਾਦਾਂ ਨੂੰ ਪ੍ਰਭਾਵਿਤ ਕਰੇਗਾ। ਤਣਾਅ ਜਾਂ ਪਾਚਨ ਸੰਬੰਧੀ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਕਾਨੂੰਨੀ ਮਾਮਲੇ, ਕਰਜ਼ੇ ਜਾਂ ਵਿਵਾਦ ਹੌਲੀ ਪੈ ਸਕਦੇ ਹਨ, ਪਰ ਉਨ੍ਹਾਂ ’ਤੇ ਧਿਆਨ ਦੇਣਾ ਜ਼ਰੂਰੀ ਰਹੇਗਾ। ਤੁਹਾਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਅਤੇ ਆਦਤਾਂ ਨੂੰ ਮੁੜ ਗਠਿਤ ਕਰਨਾ ਪੈ ਸਕਦਾ ਹੈ। ਫਿਟਨੈੱਸ ’ਤੇ ਕੰਮ ਕਰਨ ਲਈ ਇਹ ਚੰਗਾ ਸਮਾਂ ਹੈ। ਸਫ਼ਲਤਾ ਨਿਰੰਤਰ ਕੋਸ਼ਿਸ਼ਾਂ ਨਾਲ ਮਿਲੇਗੀ।

ਬ੍ਰਿਸ਼ਚਕ :- ਬ੍ਰਿਸ਼ਚਕ ਲਗਨ ਦੇ ਜਾਤਕਾਂ ਲਈ ਸ਼ਨੀ ਤੀਜੇ ਅਤੇ ਚੌਥੇ ਭਾਵ ਦੇ ਸੁਆਮੀ ਹਨ ਅਤੇ 5ਵੇਂ ਭਾਵ ਵਿਚ ਵਕਰੀ ਹੋਣਗੇ। ਪੰਜਵੇਂ ਭਾਵ ਵਿਚ ਵਕਰੀ ਸ਼ਨੀ ਰਚਨਾਤਮਕਤਾ, ਪ੍ਰੇਮ ਸਬੰਧ ਅਤੇ ਸੰਤਾਨ ਨਾਲ ਜੁੜੇ ਮਾਮਲਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਭਾਵਨਾਵਾਂ ਨੂੰ ਪ੍ਰਗਟ ਕਰਨਾ ਮੁਸ਼ਕਲ ਲੱਗ ਸਕਦਾ ਹੈ। ਸੰਤਾਨ ਨਾਲ ਜੁੜੇ ਮਾਮਲਿਆਂ ਵਿਚ ਸਬਰ ਰੱਖਣਾ ਹੋਵੇਗਾ। ਸੱਟਾ ਨਿਵੇਸ਼ ਤੋਂ ਬਚੋ। ਜੀਵਨ ਵਿਚ ਖੁਸ਼ੀ ਅਤੇ ਸਹਿਜਤਾ ਘੱਟ ਮਹਿਸੂਸ ਹੋ ਸਕਦੀ ਹੈ। ਇਹ ਸਮਾਂ ਪ੍ਰੇਮ ਜੀਵਨ ਵਿਚ ਪਰਿਪੱਕਤਾ ਲਿਆਉਣ ਲਈ ਪ੍ਰੇਰਿਤ ਕਰੇਗਾ। ਪੁਰਾਣੇ ਰਚਨਾਤਮਕ ਵਿਚਾਰ ਜਾਂ ਯਤਨ ਫਿਰ ਤੋਂ ਜੀਵਤ ਹੋ ਸਕਦੇ ਹਨ।

ਧਨੁ :- ਧਨੁ ਲਗਨ ਦੇ ਜਾਤਕਾਂ ਲਈ ਸ਼ਨੀ ਦੂਜੇ ਅਤੇ ਤੀਜੇ ਭਾਵ ਦੇ ਸੁਆਮੀ ਹਨ ਅਤੇ ਚੌਥੇ ਭਾਵ ਵਿਚ ਵਕਰੀ ਹੋਣਗੇ। ਚੌਥੇ ਭਾਵ ਵਿਚ ਵਕਰੀ ਸ਼ਨੀ ਦੇ ਕਾਰਨ ਘਰੇਲੂ ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ। ਜ਼ਮੀਨ ਅਤੇ ਜਾਇਦਾਦ ਨਾਲ ਜੁੜੇ ਮਾਮਲਿਆਂ ਵਿਚ ਦੇਰੀ ਹੋ ਸਕਦੀ ਹੈ। ਤੁਸੀਂ ਆਪਣੇ ਆਰਾਮਦਾਇਕ ਮਾਹੌਲ ਤੋਂ ਕੱਟੇ ਹੋਏ ਮਹਿਸੂਸ ਕਰ ਸਕਦੇ ਹੋ। ਮਾਤਾ ਅਤੇ ਘਰ ਨਾਲ ਜੁੜੇ ਮਾਮਲਿਆਂ ’ਤੇ ਧਿਆਨ ਦੇਣਾ ਹੋਵੇਗਾ। ਇਹ ਸਮਾਂ ਭਾਵਨਾਤਮਕ ਸਥਿਰਤਾ ਨੂੰ ਦੁਬਾਰਾ ਬਣਾਉਣ ਦਾ ਹੈ। ਜਾਇਦਾਦ ਨਾਲ ਜੁੜੇ ਫੈਸਲੇ ਜਲਦਬਾਜ਼ੀ ਵਿਚ ਨਾ ਲਓ। ਆਪਣੇ ਆਪ ਨੂੰ ਸਥਿਰ ਰੱਖਣ ਅਤੇ ਅੰਦਰੂਨੀ ਸ਼ਾਂਤੀ ਵਿਕਸਿਤ ਕਰਨ ’ਤੇ ਧਿਆਨ ਦਿਓ।

ਮਕਰ :- ਮਕਰ ਲਗਨ ਦੇ ਜਾਤਕਾਂ ਲਈ ਸ਼ਨੀ ਪਹਿਲੇ ਅਤੇ ਦੂਜੇ ਭਾਵ ਦੇ ਸੁਆਮੀ ਹਨ ਅਤੇ ਤੀਜੇ ਭਾਵ ਵਿਚ ਵਕਰੀ ਹੋਣਗੇ। ਇਸ ਭਾਵ ਵਿਚ ਸ਼ਨੀ ਦੇ ਵਕਰੀ ਹੋਣ ਨਾਲ ਸੰਚਾਰ, ਯਾਤਰਾਵਾਂ ਅਤੇ ਭੈਣ-ਭਰਾਵਾਂ ਨਾਲ ਸਬੰਧ ਪ੍ਰਭਾਵਿਤ ਹੋਣਗੇ। ਆਪਣੀ ਗੱਲ ਕਹਿਣ ਵਿਚ ਝਿਜਕ ਮਹਿਸੂਸ ਹੋ ਸਕਦੀ ਹੈ। ਛੋਟੀਆਂ ਯਾਤਰਾਵਾਂ ਵਿਚ ਦੇਰੀ ਹੋ ਸਕਦੀ ਹੈ। ਆਤਮ-ਵਿਸ਼ਵਾਸ ਵਿਚ ਉਤਾਰ-ਚੜ੍ਹਾਅ ਰਹੇਗਾ। ਕੋਸ਼ਿਸ਼ਾਂ ਦਾ ਨਤੀਜਾ ਮਿਲਣ ਵਿਚ ਸਮਾਂ ਲੱਗ ਸਕਦਾ ਹੈ। ਜ਼ਿਆਦਾ ਸੋਚਣ ਅਤੇ ਆਪਣੇ ਆਪ ’ਤੇ ਸ਼ੱਕ ਕਰਨ ਤੋਂ ਬਚੋ। ਇਹ ਸਮਾਂ ਆਪਣੇ ਹੁਨਰ ਅਤੇ ਸੰਵਾਦ ਸਮਰੱਥਾ ਨੂੰ ਬਿਹਤਰ ਬਣਾਉਣ ਦਾ ਹੈ।

ਕੁੰਭ :- ਕੁੰਭ ਲਗਨ ਦੇ ਜਾਤਕਾਂ ਲਈ ਸ਼ਨੀ ਲਗਨ ਅਤੇ 12ਵੇਂ ਭਾਵ ਦੇ ਸੁਆਮੀ ਹਨ ਅਤੇ ਦੂਜੇ ਭਾਵ ਵਿਚ ਵਕਰੀ ਹੋਣਗੇ। ਇਸ ਭਾਵ ਵਿਚ ਸ਼ਨੀ ਦੇ ਵਕਰੀ ਹੋਣ ਨਾਲ ਧਨ, ਪਰਿਵਾਰ ਅਤੇ ਬੋਲਚਾਲ ਪ੍ਰਭਾਵਿਤ ਹੋ ਸਕਦੀ ਹੈ। ਆਰਥਿਕ ਯੋਜਨਾ ਬਣਾਉਣੀ ਜ਼ਰੂਰੀ ਹੋਵੇਗੀ ਕਿਉਂਕਿ ਦੇਰੀ ਜਾਂ ਅਸਥਿਰਤਾ ਆ ਸਕਦੀ ਹੈ। ਬੇਲੋੜੇ ਖ਼ਰਚਿਆਂ ਤੋਂ ਬਚੋ। ਪਰਿਵਾਰਕ ਮਾਮਲਿਆਂ ’ਤੇ ਧਿਆਨ ਦੇਣਾ ਹੋਵੇਗਾ। ਵਿਵਾਦਾਂ ਤੋਂ ਬਚਣ ਲਈ ਸੋਚ-ਸਮਝ ਕੇ ਬੋਲੋ। ਇਹ ਸਮਾਂ ਆਰਥਿਕ ਅਨੁਸ਼ਾਸਨ ਅਤੇ ਸਥਿਰਤਾ ਵਿਕਸਿਤ ਕਰਨ ਦਾ ਹੈ। ਰੁਕਿਆ ਹੋਇਆ ਧਨ ਵਾਪਸ ਮਿਲ ਸਕਦਾ ਹੈ।
 
ਮੀਨ :- ਮੀਨ ਲਗਨ ਦੇ ਜਾਤਕਾਂ ਲਈ ਸ਼ਨੀ 11ਵੇਂ ਅਤੇ 12ਵੇਂ ਭਾਵ ਦੇ ਸੁਆਮੀ ਹਨ ਅਤੇ ਲਗਨ ਵਿਚ ਵਕਰੀ ਹੋਣਗੇ। ਇਹ ਸਮਾਂ ਅੰਦਰੋਂ ਆਪਣੇ ਆਪ ਨੂੰ ਹੋਰ ਮਜ਼ਬੂਤ ਬਣਾਉਣ ਦਾ ਹੈ। ਲਗਨ ਵਿਚ ਵਕਰੀ ਸ਼ਨੀ ਦੇ ਪ੍ਰਭਾਵ ਨਾਲ ਤੁਸੀਂ ਉਦਾਸ ਮਹਿਸੂਸ ਕਰ ਸਕਦੇ ਹੋ। ਜੀਵਨ ਹੌਲੀ ਜਾਂ ਸੀਮਤ ਮਹਿਸੂਸ ਹੋ ਸਕਦਾ ਹੈ। ਇਹ ਆਤਮ-ਪਰਿਵਰਤਨ ਦਾ ਬਹੁਤ ਸ਼ਕਤੀਸ਼ਾਲੀ ਸਮਾਂ ਹੈ। ਪੁਰਾਣੇ ਵਿਵਹਾਰ, ਡਰ ਅਤੇ ਅਸੁਰੱਖਿਆਵਾਂ ਇਲਾਜ (ਹੀਲਿੰਗ) ਲਈ ਸਾਹਮਣੇ ਆਉਣਗੀਆਂ। ਨਾਂਹਪੱਖੀ ਸੋਚ ਤੋਂ ਬਚੋ ਅਤੇ ਆਤਮ-ਅਨੁਸ਼ਾਸਨ, ਸਿਹਤ ਤੇ ਨਿੱਜੀ ਵਿਕਾਸ ’ਤੇ ਧਿਆਨ ਦਿਓ।

- ਗੌਰੀ ਜੈਨ
ਜੋਤਿਸ਼ ਅਤੇ ਵਾਸਤੂ ਐਕਸਪਰਟ

  • Zodiac signs
  • troubles will increase
  • Saturns curved path
  • financial loss

UNSC 'ਚ ਮੈਂਬਰਸ਼ਿਪ ਲਈ ਭਾਰਤ ਨੇ ਪੇਸ਼ ਕੀਤੀ ਉਮੀਦਵਾਰੀ

NEXT STORY

Stories You May Like

  • surya gochar  july 20  zodiac signs  golden period rashifal
    ਸੂਰਜ ਦਾ ਸਭ ਤੋਂ ਸ਼ਕਤੀਸ਼ਾਲੀ ਗੋਚਰ! 20 ਜੁਲਾਈ ਤੋਂ ਇਨ੍ਹਾਂ ਰਾਸ਼ੀਆਂ ਦਾ 'ਗੋਲਡਨ ਪੀਰੀਅਡ' ਹੋਵੇਗਾ ਸ਼ੁਰੂ
  • zodiac signs will be in a state of flux from july 20
    20 ਜੁਲਾਈ ਤੋਂ ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਬਣ ਰਿਹੈ ਸੂਰਜ ਤੇ ਸ਼ਨੀ ਦਾ ਮਹਾਸੰਯੋਗ, ਨੋਟਾਂ ਦੇ ਲੱਗਣਗੇ ਢੇਰ
  • da may increase by 3 from july
    ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ! ਜੁਲਾਈ ਤੋਂ 3% ਵਧ ਸਕਦੈ DA, ਜਾਣੋ ਪੂਰੀ ਕੈਲਕੁਲੇਸ਼ਨ
  • it will rain notes on these 3 zodiac signs
    ਇਨ੍ਹਾਂ 3 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਸ਼ਨੀ-ਬੁੱਧ ਬਣਾਉਣਗੇ ਮਾਲਾਮਾਲ, ਖੁੱਲ੍ਹਣਗੇ ਤਰੱਕੀ ਦੇ ਦਰਵਾਜੇ
  • it will rain notes on these 4 zodiac signs
    ਇਨ੍ਹਾਂ 4 ਰਾਸ਼ੀਆਂ 'ਤੇ ਹੋਵੇਗੀ ਨੋਟਾਂ ਦੀ ਬਾਰਿਸ਼ ! ਗ੍ਰਹਿਆਂ ਦੀ ਚਾਲ ਇਸ ਤਰੀਕ ਤੋਂ ਬਦਲ ਦੇਵੇਗੀ ਕਿਸਮਤ
  • these zodiac signs will be in good health from july 4th
    4 ਜੁਲਾਈ ਤੋਂ ਇਹ ਰਾਸ਼ੀਆਂ ਹੋਣਗੀਆਂ ਮਾਲੋਮਾਲ
  • don  t make these mistakes even if you forget after taking a bath
    ਨਹਾਉਣ ਤੋਂ ਬਾਅਦ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਸਕਿਨ ਨੂੰ ਹੋ ਸਕਦੈ ਵੱਡਾ ਨੁਕਸਾਨ
  • keep these things in mind from the kitchen to the bedroom
    ਰਸੋਈ ਤੋਂ ਲੈ ਕੇ ਬੈੱਡਰੂਮ ਤੱਕ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ! ਨਹੀਂ ਤਾਂ ਹੋ ਸਕਦੈ ਭਾਰੀ ਨੁਕਸਾਨ
  • kewal singh dhillon reviews arrangements for pm modi  s visit in jalandhar
    PM ਮੋਦੀ ਦੀ ਫੇਰੀ ਦੇ ਪ੍ਰਬੰਧਾਂ ਦਾ ਜਲੰਧਰ 'ਚ ਕੇਵਲ ਸਿੰਘ ਢਿੱਲੋਂ ਨੇ ਲਿਆ...
  • big warning for 6 districts of punjab weather forecast till 19th july
    ਪੰਜਾਬ ਦੇ 6 ਜ਼ਿਲ੍ਹਿਆਂ ਲਈ ਵੱਡੀ ਚਿਤਾਵਨੀ! ਮੌਸਮ ਦੀ 19 ਜੁਲਾਈ ਤੱਕ ਹੋਈ ਵੱਡੀ...
  • lambra sho balbir singh was summoned to the line
    ਪੰਜਾਬ ਦੇ ਇਸ SHO 'ਤੇ ਡਿੱਗੀ ਗਾਜ! ਲਿਆ ਗਿਆ ਵੱਡਾ ਐਕਸ਼ਨ
  • large scale transfers of employees
    ਪੰਜਾਬ : ਮੁਲਾਜ਼ਮਾਂ ਦੇ ਵੱਡੇ ਪੱਧਰ 'ਤੇ ਤਬਾਦਲੇ, ਤੁਰੰਤ ਤਾਇਨਾਤੀ ਦੇ ਹੁਕਮ
  • revelation in ed chargesheet against sanjeev arora in money laundering case
    ਮਨੀ ਲਾਂਡ੍ਰਿੰਗ ਮਾਮਲੇ 'ਚ ਘਿਰੇ ਸੰਜੀਵ ਅਰੋੜਾ ਬਾਰੇ ED ਦੀ ਚਾਰਜਸ਼ੀਟ 'ਚ ਵੱਡਾ...
  • tragic accident two boys fall from railway bridge along with bike in jalandhar
    ਜਲੰਧਰ 'ਚ ਦਰਦਨਾਕ ਹਾਦਸਾ! ਰੇਲਵੇ ਪੁਲ ਤੋਂ 2 ਨੌਜਵਾਨ ਮੋਟਰਸਾਈਕਲ ਸਮੇਤ ਡਿੱਗੇ...
  • gadget dealer commits rs 7 crore mobile scam in jalandhar city
    ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ 'ਚ ਇੰਝ ਕੀਤਾ 7 ਕਰੋੜ ਰੁਪਏ...
  • security tightened in jalandhar city ahead of pm modi  s visit
    PM ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ ਸ਼ਹਿਰ 'ਚ ਸੁਰੱਖਿਆ ਸਖ਼ਤ, ਪੁਲਸ ਨੇ...
Trending
Ek Nazar
thalapathy vijay s final film jana nayagan to release on july 23 2026

ਆਖ਼ਿਰਕਾਰ ਰਿਲੀਜ਼ ਹੋਵੇਗੀ CM ਵਿਜੇ ਦੀ Last ਫ਼ਿਲਮ ! ਜਾਣੋ ਕਦੋਂ ਸਿਨੇਮਾਘਰਾਂ...

famous actress to remarry 12 years after divorce

ਤਲਾਕ ਦੇ 12 ਸਾਲ ਬਾਅਦ ਮੁੜ ਲਾੜੀ ਬਣੇਗੀ ਮਸ਼ਹੂਰ ਅਦਾਕਾਰਾ ! ਭਲਕੇ ਸੱਤ ਸਮੁੰਦਰੋਂ...

aanchal singh reportedly ties the knot in an intimate ceremony

ਇਕ ਹੋਰ ਮਸ਼ਹੂਰ ਅਦਾਕਾਰਾ ਨੇ ਚੁੱਪ-ਚਪੀਤੇ ਕਰਵਾ ਲਿਆ ਵਿਆਹ ! ਤਸਵੀਰਾਂ ਵੇਖ...

4 arrested including karan aujla  s manager

ਕਰਨ ਔਜਲਾ ਦੇ ਮੈਨੇਜਰ ਸਣੇ 4 ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਕਾਰਵਾਈ

supreme court  s big action on famous comedian

ਮਸ਼ਹੂਰ ਕਾਮੇਡੀਅਨ 'ਤੇ ਸੁਪਰੀਮ ਕੋਰਟ ਦਾ ਵੱਡਾ ਐਕਸ਼ਨ ! ਠੋਕ'ਤਾ ਲੱਖਾਂ ਦਾ...

baba ramdev speaks on aamir khan s third marriage

'ਢਲਦੀ ਉਮਰ 'ਚ ਕਿਉਂ ਸੁੱਝ ਰਹੀਆਂ ਅਜਿਹੀਆਂ ਸ਼ਰਾਰਤਾਂ ?' ਆਮਿਰ ਖਾਨ ਦੇ ਤੀਜੇ ਵਿਆਹ...

illicit relationship wife water tank husband fire

ਬੇਗਾਨੀ ਜਨਾਨੀ ਦੇ ਪਿਆਰ 'ਚ ਪਤੀ ਨੇ ਚੜ੍ਹਾ'ਤਾ ਚੰਨ! ਮਾਰ 'ਤੀ ਘਰਵਾਲੀ, ਫ਼ਿਰ ਲਾਸ਼...

closed society lift girls hanuman chalisa video

ਅਚਾਨਕ ਬੰਦ ਹੋਈ Lift! ਅੰਦਰ ਫਸ ਗਈਆਂ 4 ਕੁੜੀਆਂ, ਡਰ ਲੱਗਣ 'ਤੇ ਕੀਤਾ ਹਨੂੰਮਾਨ...

mahesh manjrekar s wife medha reveals cancer battle

ਮਸ਼ਹੂਰ ਅਦਾਕਾਰਾ ਨੂੰ ਹੋ ਗਿਆ ਕੈਂਸਰ ! ਭਾਵੁਕ ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ,...

will the famous actress get married for the third time

ਕੀ ਤੀਜਾ ਵਿਆਹ ਕਰਾਏਗੀ ਮਸ਼ਹੂਰ ਅਦਾਕਾਰਾ ? ਦੂਜੇ ਪਤੀ ਨੇ ਵਿਦੇਸ਼ ਲਿਜਾ ਕੇ...

marriage  divorce  girl  family  police

ਸਵੇਰੇ ਬੈਂਡ-ਵਾਜਿਆਂ ਨਾਲ ਹੋਇਆ ਵਿਆਹ ! ਸ਼ਾਮ ਪੈਂਦੇ-ਪੈਂਦੇ ਹੋ ਗਿਆ ਤਲਾਕ, ਹੈਰਾਨ...

famous actor passes away

ਦਿੱਗਜ ਅਦਾਕਾਰ ਨੇ ਮੁਕਾ ਲਈ ਜੀਵਨਲੀਲਾ ! 44 ਸਾਲ ਦੀ ਉਮਰ 'ਚ ਛੱਡੀ ਦੁਨੀਆ,...

ind vs eng teams playing 11 announced for the first odi

IND vs ENG: ਪਹਿਲੇ ਵਨਡੇ ਲਈ ਟੀਮ ਦੀ ਪਲੇਇੰਗ-11 ਦਾ ਐਲਾਨ, ਇਸ ਧਾਕੜ ਖਿਡਾਰੀ ਦਾ...

heavy rain next 4 days monsoon

ਅਗਲੇ 4 ਦਿਨ ਖ਼ਤਰਨਾਕ! ਮੌਸਮ ਵਿਭਾਗ ਵਲੋਂ 18 ਸੂਬਿਆਂ 'ਚ ਬਹੁਤ ਭਾਰੀ ਮੀਂਹ ਦਾ...

terror of stray dogs in nawanshahr

ਪੰਜਾਬ ਦੇ ਇਸ ਜ਼ਿਲ੍ਹੇ 'ਚ ਆਵਾਰਾ ਕੁੱਤਿਆਂ ਦਾ ਕਹਿਰ, ਹੈਰਾਨ ਕਰਦੇ ਅੰਕੜੇ ਆਏ...

woman lost rs 30 82 500 in the greed of earning money

ਪੈਸੇ ਕਮਾਉਣ ਦੇ ਲਾਲਚ 'ਚ ਔਰਤ ਨੇ ਗੁਆ ਲਏ 30,82,500 ਰੁਪਏ, ਜਦੋਂ ਮੁਨਾਫਾ ਨਾ...

gold and silver likely to remain under pressure

ਕੀ ਹੋਰ ਸਸਤਾ ਹੋਵੇਗਾ Gold ? ਜਾਣੋ ਅਗਲੇ ਹਫ਼ਤੇ ਕਿਹੜੇ ਕਾਰਨ ਤੈਅ ਕਰਨਗੇ ਕੀਮਤਾਂ

indian student

ਸਟੱਡੀ ਵੀਜ਼ੇ 'ਤੇ ਵਿਦੇਸ਼ ਗਿਆ ਭਾਰਤੀ ਨੌਜਵਾਨ ਅਚਾਨਕ ਹੋ ਗਿਆ 'ਗ਼ਾਇਬ' ! 2 ਮਹੀਨੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • thousands of pumps inspected to check the quality of petrol and diesel
      ਪੈਟਰੋਲ ਤੇ ਡੀਜ਼ਲ ਦੀ ਗੁਣਵੱਤਾ 'ਤੇ ਸਰਕਾਰ ਦੀ ਵੱਡੀ ਕਾਰਵਾਈ, ਹਜ਼ਾਰਾਂ ਪੰਪਾਂ...
    • strict on advertisements made with ai asci releases draft rules will apply
      AI ਨਾਲ ਬਣੇ ਇਸ਼ਤਿਹਾਰਾਂ 'ਤੇ ਸਖ਼ਤੀ: ASCI ਨੇ ਜਾਰੀ ਕੀਤਾ ਡਰਾਫਟ, ਕੰਟੈਂਟ 'ਤੇ...
    • 7 major decisions taken in the union cabinet meeting
      ਕੇਂਦਰੀ ਕੈਬਨਿਟ ਦੀ ਬੈਠਕ 'ਚ ਲਏ 7 ਵੱਡੇ ਫੈਸਲੇ, ਸੈਮੀਕੰਡਕਟਰ ਮਿਸ਼ਨ 2.0 ਸਣੇ...
    • farmers electricity bills worth rs 48 000 crore will be waived
      Good News ! ਕਿਸਾਨਾਂ ਦਾ 48 ਹਜ਼ਾਰ ਕਰੋੜ ਦਾ ਬਿਜਲੀ ਬਿੱਲ ਹੋਵੇਗਾ ਮੁਆਫ, CM...
    • now cylinders will be available even without lpg connection
      ਹੁਣ ਬਿਨਾਂ LPG ਕਨੈਕਸ਼ਨ ਦੇ ਵੀ ਮਿਲੇਗਾ 5-10kg ਗੈਸ ਸਿਲੰਡਰ, ਸ਼ੁਰੂ ਹੋਈ ਨਵੀਂ...
    • a moving car becomes a fireball
      ਚੱਲਦੀ ਕਾਰ ਬਣੀ ਅੱਗ ਦਾ ਗੋਲਾ ! ਮੁੰਬਈ ਕੋਸਟਲ ਰੋਡ ਟਨਲ 'ਚ ਪਈ ਭਾਜੜਾਂ, ਵੀਡੀਓ...
    • banks will be closed for 2 consecutive days on july 16 and 17
      16 ਤੇ 17 ਜੁਲਾਈ ਨੂੰ ਲਗਾਤਾਰ 2 ਦਿਨ ਬੰਦ ਰਹਿਣਗੇ Bank, ਜਾਣੋ ਕਿੱਥੇ ਤੇ ਕਿਉਂ...
    • odisha government on   high alert   for puri rath yatra
      ਪੁਰੀ ਦੀ ਰਥਯਾਤਰਾ ਲਈ 'ਹਾਈ ਅਲਰਟ'ਤੇ  ਓਡਿਸ਼ਾ ਸਰਕਾਰ
    • noida multi storey building  fire
      ਨੋਇਡਾ ਦੇ ਮਮੂਰਾ ਪਿੰਡ 'ਚ ਬਹੁ-ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, ਫਸੇ 50...
    • two killed in motorcyclesuv collision in jharkhands giridih
      ਤੇਜ਼ ਰਫਤਾਰ ਬਣੀ 'ਕਾਲ' ! ਝਾਰਖੰਡ ਦੇ ਗਿਰੀਡੀਹ 'ਚ ਮੋਟਰਸਾਈਕਲ-ਐਸਯੂਵੀ ਟੱਕਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +