ਭੋਪਾਲ - ਮੱਧ ਪ੍ਰਦੇਸ਼ ਹਾਈ ਕੋਰਟ ਵੱਲੋਂ ਆਪਣੀਆਂ ਕਈ ਮੰਗਾਂ ਨੂੰ ਲੈ ਕੇ 3 ਦਿਨ ਪਹਿਲਾਂ ਹੜਤਾਲ ਤੇ ਗਏ ਸੂਬੇ ਦੇ 6 ਸਰਕਾਰੀ ਮੈਡੀਕਲ ਕਾਲੇਜ ਦੇ ਜੂਨੀਅਰ ਡਾਕਟਰਾਂ ਨੂੰ 24 ਘੰਟੇ ’ਚ ਕੰਮ ਤੇ ਵਾਪਸ ਆਉਣ ਦਾ ਵੀਰਵਾਰ ਨੂੰ ਹੁਕਮ ਦਿੱਤਾ ਗਿਆ ਸੀ ਜਿਸ ਦੇ ਕੁਝ ਘੰਟਿਆਂ ਬਾਦ ਹੀ 3,000 ਜੂਨੀਅਰ ਡਾਕਟਰਾਂ ਨੇ ਸਮੂਹਿਕ ਅਸਤੀਫਾ ਦੇ ਦਿੱਤਾ।
ਇਹ ਵੀ ਪੜ੍ਹੋ- ਗੁੱਸੇ 'ਚ ਸੱਸ ਨੇ ਨੂੰਹ ਨੂੰ ਗਲੇ ਲਗਾ ਕੇ ਕੀਤਾ ਕੋਰੋਨਾ ਪਾਜ਼ੇਟਿਵ
ਮੱਧ ਪ੍ਰਦੇਸ਼ ਜੂਨੀਅਰ ਡਾਕਟਰਸ ਐਸੋਸੀਏਸ਼ਨ (ਜੂਡਾ) ਦੇ ਪ੍ਰਧਾਨ ਅਰਵਿੰਦ ਮੀਣਾ ਕਿਹਾ ਕਿ ਰਾਜ ਸਰਕਾਰ ਨੇ ਤੀਸਰੇ ਸਾਲ ਦੇ ਜੂਨੀਅਰ ਡਾਕਟਰਾਂ ਦੇ ਇਨਰੋਲਮੈਂਟ ਰੱਦ ਕਰ ਦਿੱਤੇ ਹਨ ਇਸ ਲਈ ਹੁਣ ਅਸੀਂ ਪ੍ਰੀਖਿਆ ਵਿੱਚ ਕਿਵੇਂ ਬੈਠਾਂਗੇ। ਪੋਸਟ-ਗ੍ਰੈਜੂਏਸ਼ਨ (ਪੀ.ਜੀ.) ਕਰ ਰਹੇ ਜੂਨੀਅਰ ਡਾਕਟਰਾਂ ਨੂੰ ਤਿੰਨ ਸਾਲ ਵਿੱਚ ਡਿਗਰੀ ਮਿਲਦੀ ਹੈ, ਜਦੋਂ ਕਿ ਦੋ ਸਾਲ ਵਿੱਚ ਡਿਪਲੋਮਾ ਮਿਲਦਾ ਹੈ। ਮੀਣਾ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਲਈ ਅਸੀਂ ਜਲਦੀ ਹੀ ਸੁਪਰੀਮ ਕੋਰਟ ’ਚ ਜਾਵਾਂਗੇ। ਮੈਡੀਕਲ ਅਫਸਰ ਐਸੋਸੀਏਸ਼ਨ ਅਤੇ ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਵੀ ਸਾਡੇ ਨਾਲ ਆ ਰਹੇ ਹਨ। ਮੀਣਾ ਨੇ ਦਾਅਵਾ ਕੀਤਾ ਕਿ ਛੱਤੀਸਗੜ੍ਹ, ਰਾਜਸਥਾਨ, ਉੱਤਰ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ ਸਮੇਤ ਸਾਰੇ ਸੂਬਿਆਂ, ਏਮਜ਼ ਅਤੇ ਨਿੱਜੀ ਹਸਪਤਾਲਾਂ ਦੇ ਜੂਨੀਅਰ ਡਾਕਟਰ ਅਤੇ ਸੀਨੀਅਰ ਡਾਕਟਰ ਵੀ ਸਾਡਾ ਸਮਰਥਨ ਕਰਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਪ੍ਰਿਯੰਕਾ ਗਾਂਧੀ ਨੇ ਸਾਈਕਲ ਗਰਲ ਜਯੋਤੀ ਨਾਲ ਕੀਤੀ ਫੋਨ 'ਤੇ ਗੱਲ, ਪੜ੍ਹਾਈ ਦੀ ਚੁੱਕੀ ਜ਼ਿੰਮੇਦਾਰੀ
NEXT STORY