ਨੈਸ਼ਨਲ ਡੈਸਕ : ਦਿੱਲੀ 'ਚ ਹੋਏ ਲਾਲ ਕਿਲ੍ਹਾ ਬਲਾਸਟ ਮਾਮਲੇ ਵਿੱਚ ਜਾਂਚ ਏਜੰਸੀਆਂ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਨ। ਦਿੱਲੀ ਪੁਲਸ ਦੇ ਸੂਤਰਾਂ ਮੁਤਾਬਕ ਜਿੱਥੇ ਕਾਰ ਬਲਾਸਟ ਹੋਇਆ ਸੀ, ਉਸ ਜਗ੍ਹਾ ਤੋਂ 9MM ਕੈਲੀਬਰ ਦੇ ਤਿੰਨ ਕਾਰਤੂਸ ਬਰਾਮਦ ਹੋਏ ਹਨ।
ਪੁਲਸ ਨੂੰ ਮਿਲੇ ਕਾਰਤੂਸਾਂ ਵਿੱਚੋਂ ਦੋ ਜ਼ਿੰਦਾ ਕਾਰਤੂਸ ਹਨ ਤੇ ਇੱਕ ਖਾਲੀ ਖੋਲ੍ਹ ਹੈ। ਇਸ ਖੁਲਾਸੇ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਕਿਉਂਕਿ 9mm ਦੀ ਪਿਸਤੌਲ ਆਮ ਨਾਗਰਿਕ ਨਹੀਂ ਰੱਖ ਸਕਦੇ ਅਤੇ ਇਹ ਕਾਰਤੂਸ ਆਮ ਤੌਰ 'ਤੇ ਫੋਰਸਾਂ ਜਾਂ ਪੁਲਸਕਰਮੀਆਂ ਦੁਆਰਾ ਵਰਤੇ ਜਾਂਦੇ ਹਨ।
ਸੂਤਰਾਂ ਨੇ ਦੱਸਿਆ ਕਿ ਮੌਕੇ ਤੋਂ ਕੋਈ ਵੀ ਪਿਸਤੌਲ ਜਾਂ ਉਸਦਾ ਕੋਈ ਹਿੱਸਾ ਨਹੀਂ ਮਿਲਿਆ ਹੈ। ਪੁਲਸ ਨੇ ਆਪਣੇ ਮੌਕੇ 'ਤੇ ਮੌਜੂਦ ਸਟਾਫ ਦੇ ਕਾਰਤੂਸ ਵੀ ਚੈੱਕ ਕਰਵਾਏ, ਪਰ ਉਨ੍ਹਾਂ ਦੇ ਕੋਈ ਕਾਰਤੂਸ ਗੁੰਮ ਨਹੀਂ ਪਾਏ ਗਏ। ਪੁਲਸ ਹੁਣ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਕਾਰਤੂਸ ਉੱਥੇ ਕਿਵੇਂ ਪਹੁੰਚੇ ਅਤੇ ਕੀ ਇਹ ਬਲਾਸਟ ਤੋਂ ਬਾਅਦ i20 ਕਾਰ ਵਿੱਚੋਂ ਡਿੱਗੇ ਸਨ।
ਅਲ ਫਲਾਹ ਯੂਨੀਵਰਸਿਟੀ ਨਾਲ ਜੁੜਿਆ ਖੁਲਾਸਾ
ਇਸ ਦੇ ਨਾਲ ਹੀ ਲਾਲ ਕਿਲ੍ਹੇ ਦੇ ਬਾਹਰ ਹੋਏ ਧਮਾਕੇ ਵਿੱਚ ਵਰਤੀ ਗਈ ਕਾਰ ਦੇ ਸੰਬੰਧ ਵਿੱਚ ਅਲ ਫਲਾਹ ਯੂਨੀਵਰਸਿਟੀ ਨਾਲ ਜੁੜਿਆ ਇੱਕ ਹੋਰ ਖੁਲਾਸਾ ਵੀ ਸਾਹਮਣੇ ਆਇਆ ਹੈ।
ਜਾਂਚ ਏਜੰਸੀਆਂ ਨੇ ਯੂਨੀਵਰਸਿਟੀ ਤੋਂ ਸੀਸੀਟੀਵੀ (CCTV) ਫੁਟੇਜ ਜ਼ਬਤ ਕੀਤੀ, ਜਿਸ ਤੋਂ ਪਤਾ ਲੱਗਾ ਕਿ ਬਲਾਸਟ ਵਿੱਚ ਵਰਤੀ ਗਈ i20 ਕਾਰ 30 ਅਕਤੂਬਰ ਤੱਕ ਯੂਨੀਵਰਸਿਟੀ ਦੇ ਅੰਦਰ ਹੀ ਮੌਜੂਦ ਸੀ।
ਸੀਸੀਟੀਵੀ ਅਨੁਸਾਰ:
• 29 ਅਕਤੂਬਰ ਨੂੰ i20 ਕਾਰ ਨੇ ਮੁੱਖ ਗੇਟ ਤੋਂ ਯੂਨੀਵਰਸਿਟੀ ਵਿੱਚ ਐਂਟਰੀ ਕੀਤੀ।
• 30 ਅਕਤੂਬਰ ਨੂੰ ਦੁਪਹਿਰ 2 ਵੱਜ ਕੇ 41 ਮਿੰਟ 'ਤੇ, ਉਮਰ ਦੀ i20 ਕਾਰ ਯੂਨੀਵਰਸਿਟੀ ਤੋਂ ਬਾਹਰ ਨਿਕਲਦੀ ਦਿਖਾਈ ਦਿੱਤੀ।
ਦੱਸ ਦੇਈਏ ਕਿ ਦਿੱਲੀ ਵਿੱਚ 10 ਨਵੰਬਰ ਨੂੰ ਲਾਲ ਕਿਲ੍ਹਾ ਦੇ ਸਾਹਮਣੇ ਇੱਕ ਕਾਰ ਦੇ ਅੰਦਰ ਬਲਾਸਟ ਹੋਇਆ ਸੀ। ਇਸ ਬਲਾਸਟ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਜ਼ਖਮੀ ਹੋਏ ਸਨ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਫਰੀਦਾਬਾਦ ਤੋਂ ਭਾਰੀ ਮਾਤਰਾ ਵਿੱਚ ਵਿਸਫੋਟਕ ਸਮੱਗਰੀ ਬਰਾਮਦ ਹੋਈ ਸੀ।
MP ; ਤੇਜ਼ ਰਫ਼ਤਾਰ Fortuner ਬਣੀ 'ਕਾਲ਼' ! ਉੱਡ ਗਏ ਪਰਖੱਚੇ, ਅੰਦਰ ਬੈਠੇ 5 ਲੋਕਾਂ ਦੀ ਗਈ ਜਾਨ
NEXT STORY