ਅਜਮੇਰ- ਰਾਜਸਥਾਨ ਦੇ ਅਜਮੇਰ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਭਰਾਵਾਂ ਨੇ ਆਪਣੀ ਚਚੇਰੀ ਭੈਣ ਦੇ ਨਾਲ ਕਥਿਤ ਰੂਪ ’ਚ ਜਬਰ-ਜ਼ੁਨਾਹ ਕੀਤਾ। ਪੀੜਤਾ ਨੇ ਗੰਜ ਥਾਣੇ ’ਚ ਆਪਣੇ 3 ਚਚੇਰੇ ਭਰਾਵਾਂ ’ਤੇ ਜਬਰ-ਜ਼ਿਨਾਹ ਦਾ ਮੁਕੱਦਮਾ ਦਰਜ ਕਰਵਾਇਆ ਹੈ। ਪੁਲਸ ਦੇ ਅਨੁਸਾਰ ਥਾਣਾ ਖੇਤਰ ਦੀ 19 ਸਾਲਾ ਪੀੜਤਾ ਨੇ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਕਿ 2 ਸਾਲ ਪਹਿਲਾਂ ਜਦੋਂ ਉਹ ਘਰ ’ਚ ਇਕੱਲੀ ਸੀ ਤਾਂ ਉਸ ਦੇ 3 ਚਚੇਰੇ ਭਰਾਵਾਂ ਨੇ ਉਸ ਨਾਲ ਸਮੂਹਕ ਜਬਰ-ਜ਼ਿਨਾਹ ਕੀਤਾ। ਮੁਲਜ਼ਮਾਂ ਨੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਸ਼੍ਰੀਨਗਰ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ ਲਸ਼ਕਰ ਦੇ 2 ਅੱਤਵਾਦੀ ਢੇਰ
ਇਸ ਤੋਂ ਬਾਅਦ ਮੁਲਜ਼ਮ ਲਗਾਤਾਰ ਉਸ ਦਾ ਯੋਨ ਸ਼ੌਸ਼ਣ ਕਰਨ ਲੱਗੇ। ਇਸ ਨਾਲ ਉਹ ਗਰਭਵਤੀ ਹੋ ਗਈ ਤੇ ਉਸ ਨੇ ਆਪਣੀ ਚਾਚੀ ਨੂੰ ਚਚੇਰੇ ਭਰਾਵਾਂ ਦੀ ਕਰਤੂਤ ਦੀ ਜਾਣਕਾਰੀ ਦਿੱਤੀ ਤਾਂ ਉਸ ਨੂੰ ਚੁੱਪ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਨਿੱਜੀ ਹਸਪਤਾਲ ’ਚ ਗਰਭਪਾਤ ਕਰਵਾ ਕੇ ਕੁਝ ਦਿਨ ਆਪਣੇ ਘਰ ਰੱਖ ਲਿਆ। ਮੁਲਜ਼ਮ ਉਸ ਨੂੰ 2 ਸਾਲ ਤੱਕ ਜਾਨੋਂ ਮਾਰਨ ਦੀ ਧਮਕੀ ਦੇ ਕੇ ਜਬਰ-ਜ਼ਿਨਾਹ ਕਰਦੇ ਰਹੇ। ਅਖੀਰ ਪੀੜਤਾ ਨੇ ਪਰੇਸ਼ਾਨ ਹੋ ਕੇ ਥਾਣੇ ’ਚ ਮਾਮਲਾ ਦਰਜ ਕਰਵਾਇਆ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਹਰਿਆਣਾ: ਕੈਥਲ ’ਚ ਵਾਪਰਿਆ ਦਰਦਨਾਕ ਹਾਦਸਾ, ਦੋ ਕਬੱਡੀ ਖਿਡਾਰੀਆਂ ਦੀ ਮੌਤ
NEXT STORY