ਅਬੋਹਰ (ਸੁਨੀਲ) : ਥਾਣਾ ਬਹਾਵਵਾਲਾ ਪੁਲਸ ਸਟੇਸ਼ਨ ਦੇ ਅਧਿਕਾਰ ਖੇਤਰ 'ਚ ਆਉਂਦੇ ਇੱਕ ਪਿੰਡ ਦੀ ਸਾਢੇ 13 ਸਾਲਾ ਨਾਬਾਲਗ ਕੁੜੀ ਨੂੰ ਗੁਆਂਢ ਦੇ ਹੀ ਇੱਕ ਪਿੰਡ ਦੇ ਨੌਜਵਾਨ ਵੱਲੋਂ ਵਰਗਲਾ ਕੇ ਲੈ ਜਾਣ ਅਤੇ ਉਸਨੂੰ ਲਗਭਗ 15 ਦਿਨਾਂ ਤੱਕ ਬੰਧਕ ਬਣਾ ਕੇ ਜ਼ਬਰਦਸਤੀ ਜਬਰ-ਜ਼ਿਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਕੁੜੀ ਦੇ ਪਰਿਵਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੇ ਨਾਬਾਲਗ ਕੁੜੀ ਨੂੰ ਇੱਕ ਅਣਦੱਸੀ ਜਗ੍ਹਾ ਤੋਂ ਬਰਾਮਦ ਕਰ ਲਿਆ ਹੈ, ਜਿਸਨੂੰ ਅੱਜ ਹਸਪਤਾਲ ਵਿੱਚ ਲਿਆ ਕੇ ਉਸਦਾ ਮੈਡੀਕਲ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਰਿਵਾਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀਆਂ ਪੰਜ ਧੀਆਂ ਹਨ ਅਤੇ ਦੂਜੇ ਨੰਬਰ ਵਾਲੀ ਲੜਕੀ ਜਿਸਦੀ ਉਮਰ ਲਗਭਗ ਸਾਢੇ 13 ਸਾਲ ਦੀ ਹੈ, ਉਹ ਸਿਰਫ ਪੰਜਵੀਂ ਜਮਾਤ ਤੱਕ ਪੜ੍ਹੀ ਹੈ।
ਉਨ੍ਹਾਂ ਦੇ ਗੁਆਂਢ ਦੇ ਪਿੰਡ ਦਾ ਇੱਕ ਨੌਜਵਾਨ ਉਮਰ 23 ਸਾਲ ਉਨ੍ਹਾਂ ਦੀ ਧੀ ਨੂੰ ਲਗਭਗ 15 ਦਿਨ ਪਹਿਲਾਂ ਵਰਗਲਾ ਕੇ ਆਪਣੇ ਨਾਲ ਕਿਥੇ ਲੈ ਗਿਆ, ਜਿਸਦੇ ਘਰ ਨਾ ਆਉਣ 'ਤੇ ਉਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਕੋਲ ਦਰਜ ਕਰਵਾਈ। ਪੁਲਸ ਨੇ ਤਕਨੀਕੀ ਤਰੀਕਿਆਂ ਦੀ ਵਰਤੋਂ ਕਰਕੇ ਉਨ੍ਹਾਂ ਦੀ ਧੀ ਨੂੰ ਬਰਾਮਦ ਕਰ ਲਿਆ। ਨਾਬਾਲਗ ਲੜਕੀ ਨੇ ਦੱਸਿਆ ਕਿ ਉਕਤ ਨੌਜਵਾਨ ਉਸਨੂੰ ਵਰਗਲਾ ਕੇ ਲੈ ਗਿਆ। ਪਹਿਲਾਂ ਉਸਨੇ ਉਸਨੂੰ ਪੰਜ ਦਿਨਾਂ ਲਈ ਆਪਣੇ ਘਰ ਵਿੱਚ ਲੁਕਾਇਆ ਅਤੇ ਫਿਰ ਉਸਨੂੰ 10 ਦਿਨਾਂ ਤੱਕ ਇੱਕ ਦੂਰ ਦੇ ਰਿਸ਼ਤੇਦਾਰ ਦੇ ਘਰ ਲੈ ਗਿਆ, ਜਿੱਥੇ ਉਸਨੇ ਉਸ ਨਾਲ ਕਈ ਵਾਰ-ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ। ਅੱਜ, ਪੁਲਸ ਨੇ ਸਿਵਲ ਹਸਪਤਾਲ ਵਿੱਚ ਲੜਕੀ ਦਾ ਮੈਡੀਕਲ ਕਰਵਾਇਆ। ਹਸਪਤਾਲ ਦੀ ਡਾਕਟਰ ਨੇ ਦੱਸਿਆ ਕਿ ਨਾਬਾਲਗ ਲੜਕੀ ਦਾ ਮੈਡੀਕਲ ਕੀਤਾ ਗਿਆ ਹੈ। ਜਿਸਦੀ ਰਿਪੋਰਟ ਫਰੀਦਕੋਟ ਤੋਂ ਬਣ ਕੇ ਆਵੇਗੀ। ਰਿਪੋਰਟ ਆਉਣ ਤੋਂ ਬਾਅਦ ਉਸਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ। ਥਾਣਾ ਇੰਚਾਰਜ ਰਵਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਵਿਰੁੱਧ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦਾ ਮਾਮਲਾ ਦਰਜ ਹੈ ਅਤੇ ਹੁਣ ਲੜਕੀ ਦੀ ਬਰਾਮਦਗੀ ਹੋਣ ਤੇ ਉਸਦਾ ਮੈਡੀਕਲ ਕਰਵਾਇਆ ਗਿਆ ਹੈ ਅਤੇ ਲੜਕੇ ਸੋਨੂੰ ਵਿਰੁੱਧ ਜਬਰ-ਜ਼ਿਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਲੜਕੇ ਨੂੰ ਫੜ੍ਹਨ ਲਈ ਇੱਕ ਪੁਲਸ ਟੀਮ ਬਣਾਈ ਗਈ ਹੈ, ਜਿਸਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਭੋਗ ਤੋਂ ਪਰਤਦਿਆਂ ਵਾਪਰਿਆ ਦਰਦਨਾਕ ਹਾਦਸਾ, ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ
NEXT STORY