ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਸਰਹੱਦੀ ਜ਼ਿਲੇ ਕੁਪਵਾੜਾ 'ਚ ਭਾਰੀ ਬਰਫਬਾਰੀ ਕਾਰਨ ਕੜਾਕੇ ਦੀ ਠੰਡ ਦੀ ਲਪੇਟ ਵਿਚ ਆਉਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਨੂੰ ਜਦੋਂ 3 ਲੋਕ ਚੌਕੀਬਲ ਤੋਂ ਕਰਨਾਹ ਵੱਲ ਪੈਦਲ ਜਾ ਰਹੇ ਸਨ ਤਾਂ ਬਰਫੀਲਾ ਤੂਫਾਨ ਸ਼ੁਰੂ ਹੋ ਗਈ। ਜਿਸ ਦੀ ਲਪੇਟ ਵਿਚ ਆਉਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੂਰੇ ਇਲਾਕੇ ਵਿਚ 2 ਫੁੱਟ ਤਕ ਬਰਫ ਜੰਮਣ ਕਾਰਨ ਠੰਡ ਕਾਫੀ ਵਧ ਗਈ।
ਮੰਗਲਵਾਰ ਨੂੰ ਫੌਜ ਅਤੇ ਪੁਲਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨੋਂ ਲਾਸ਼ਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ। ਤਿੰਨਾਂ ਦੀ ਪਹਿਚਾਣ ਤਹਿਆਰ ਖਵਾਜ਼ਾ, ਫਰੀਦ ਅਹਿਮਦ ਸ਼ੇਖ ਅਤੇ ਅਬਦੁੱਲ ਖਲਿਕ ਦੇ ਰੂਪ ਵਿਚ ਕੀਤੀ ਗਈ ਹੈ, ਜੋ ਖੋਨੀ ਨਾਲਾ ਸਾਧਨਾ ਟੌਪ ਦੇ ਵਾਸੀ ਸਨ। ਬਰਫ ਦੇ ਜੰਮਣ ਕਾਰਨ ਸਾਧਨਾ ਟੌਪ ਨੂੰ ਪਿਛਲੇ ਮਹੀਨੇ ਹੀ ਬੰਦ ਕਰ ਦਿੱਤਾ ਗਿਆ ਸੀ।
ਪਤਨੀ ਦਾ ਕਤਲ ਕਰ ਕੇ ਫਰਾਰ ਹੋਏ ਪਤੀ ਦੀ ਕਾਰ ਨੂੰ ਲੱਗੀ ਭਿਆਨਕ ਅੱਗ
NEXT STORY