ਨਵੀਂ ਦਿੱਲੀ- ਮਿਡਲ ਈਸਟ 'ਚ ਮੁੜ ਸ਼ੁਰੂ ਹੋਈ ਜੰਗ ਵਿਚਾਲੇ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸਟ੍ਰੇਟ ਆਫ਼ ਹੋਰਮੁਜ਼ ਨੇੜੇ ਪਲਾਊ ਦੇ ਝੰਡੇ ਵਾਲੇ ਵਪਾਰਕ ਜਹਾਜ਼ 'MT Settebello' 'ਤੇ ਹੋਏ ਭਿਆਨਕ ਅਮਰੀਕੀ ਹਮਲੇ 'ਚ ਤਿੰਨ ਭਾਰਤੀ ਕ੍ਰੂ ਮੈਂਬਰਾਂ ਦੀ ਮੌਤ ਹੋ ਗਈ ਹੈ। ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਹੋਏ ਇਸ ਹਮਲੇ ਸਮੇਂ ਜਹਾਜ਼ 'ਤੇ ਕੁੱਲ 24 ਭਾਰਤੀ ਕਰੂ ਮੈਂਬਰ ਸਵਾਰ ਸਨ। ਹਮਲੇ ਤੋਂ ਬਾਅਦ ਚਲਾਏ ਗਏ ਰੈਸਕਿਊ ਆਪਰੇਸ਼ਨ ਦੌਰਾਨ 21 ਭਾਰਤੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ, ਜਦਕਿ 3 ਲਾਪਤਾ ਸਨ। ਹੁਣ ਦੇਹਾਂ ਬਰਾਮਦ ਹੋਣ ਮਗਰੋਂ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ- ਲੱਗਣ ਜਾ ਰਹੀ ਇਕ ਹੋਰ ਜੰਗ ! ਹੁਣ ਤਾਈਵਾਨ ਨੇ ਚੀਨ ਵੱਲ ਦਾਗ਼'ਤੇ ਰਾਕੇਟ
ਮ੍ਰਿਤਕਾਂ 'ਚ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਰਹਿਣ ਵਾਲੇ ਆਦਿੱਤਿਆ ਸ਼ਰਮਾ ਅਤੇ ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਸ਼ਿਵਾਨੰਦ ਚੌਰਸੀਆ ਸ਼ਾਮਲ ਹਨ। ਪੁੱਤ ਦੀ ਮੌਤ ਮਗਰੋਂ ਸ਼ਿਵਾਨੰਦ ਦੇ ਪਿਤਾ ਰਾਮਜੀ ਚੌਰਸੀਆ ਨੇ ਰੋਦੇ ਹੋਏ ਦੱਸਿਆ ਕਿ ਹਮਲੇ ਤੋਂ ਇੱਕ ਰਾਤ ਪਹਿਲਾਂ ਹੀ ਉਨ੍ਹਾਂ ਦੀ ਸ਼ਿਵਾਨੰਦ ਨਾਲ ਗੱਲਬਾਤ ਹੋਈ ਸੀ ਅਤੇ ਸਭ ਠੀਕ ਸੀ। ਸ਼ਿਵਾਨੰਦ ਆਪਣੇ ਪਰਿਵਾਰ ਦਾ ਇੱਕੋ-ਇੱਕ ਕਮਾਉਣ ਵਾਲਾ ਮੈਂਬਰ ਸੀ। ਹੁਣ ਉਹ ਆਪਣੇ ਪਿੱਛੇ ਆਪਣੇ 2 ਛੋਟੇ ਬੱਚਿਆਂ ਸਣੇ ਪੂਰੇ ਪਰਿਵਾਰ ਨੂੰ ਰੋਂਦੇ ਹੋਏ ਛੱਡ ਗਿਆ ਹੈ।
ਇਸ ਹਮਲੇ ਮਗਰੋਂ ਭਾਰਤ ਤੇ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਇਸ ਹਮਲੇ ਦੀ ਨਿਖੇਧੀ ਕਰਦਿਆਂ ਚਿੰਤਾ ਪ੍ਰਗਟ ਕੀਤੀ ਤੇ ਕਿਹਾ ਕਿ ਸਟ੍ਰੇਟ ਆਫ਼ ਹੋਰਮੁਜ਼ ਦੇ ਆਲੇ-ਦੁਆਲੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ 'ਤੇ ਲੱਗ ਰਹੀਆਂ ਰੋਕਾਂ ਕਾਰਨ ਪੂਰੀ ਦੁਨੀਆ ਆਰਥਿਕ ਨੁਕਸਾਨ ਝੱਲ ਰਹੀ ਹੈ, ਜਿਸ ਦਾ ਸਭ ਤੋਂ ਮਾੜਾ ਅਸਰ ਵਿਕਾਸਸ਼ੀਲ ਦੇਸ਼ਾਂ 'ਤੇ ਪੈ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ- 'ਪੈਟਰੋਲ' ਦੀਆਂ ਵਧਦੀਆਂ ਕੀਮਤਾਂ ਵਿਚਾਲੇ ਸਰਕਾਰ ਨੇ ਐਕਸਾਈਜ਼ ਡਿਊਟੀ ਬਾਰੇ ਕਰ'ਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਓਮਾਨ ਤੇਲ ਟੈਂਕਰ ਬਲਾਸਟ: ਅਮਰੀਕੀ ਹਮਲੇ 'ਚ ਹਿਮਾਚਲ ਦਾ 23 ਸਾਲਾ ਨੌਜਵਾਨ ਦੀ ਮੌਤ
NEXT STORY