ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਸੋਪੋਰ 'ਚ ਸੁਰੱਖਿਆ ਬਲਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸੋਪੋਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਬਲ ਨੇ ਸ਼ਨੀਵਾਰ ਨੂੰ ਇੱਕ ਸੰਯੁਕਤ ਮੁਹਿੰਮ ਦੇ ਤਹਿਤ ਲਸ਼ਕਰ-ਏ-ਤੋਇਬਾ ਦੇ ਤਿੰਨ ਸਹਿਯੋਗੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਕੋਲੋਂ ਗੋਲਾ-ਬਾਰੂਦ ਸਮੇਤ ਹਥਿਆਰ ਬਰਾਮਦ ਹੋਏ ਹਨ। ਪੁਲਸ ਨੇ ਐੱਫ.ਆਈ.ਆਰ. ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਫੜ੍ਹੇ ਗਏ ਲਸ਼ਕਰ ਦੇ ਤਿੰਨਾਂ ਸਾਥੀਆਂ 'ਚ ਸ਼ਬੀਰ ਅਹਿਮਦ ਮੀਰ ਪੁੱਤਰ ਮੁਹੰਮਦ ਸੁਲਤਾਨ ਮੀਰ ਨਿਵਾਸੀ ਬਰੈਥ ਕਲਾਂ ਸੋਪੋਰ, ਮੁਹੰਮਦ ਅੱਬਾਸ ਮੀਰ ਪੁੱਤਰ ਅਬਦੁਲ ਰਸ਼ੀਦ ਮੀਰ ਨਿਵਾਸੀ ਬਰੈਥ ਕਲਾਂ ਸੋਪੋਰ ਅਤੇ ਫਹੀਮ ਨਬੀ ਭੱਟ ਪੁੱਤਰ ਗੁਲਾਮ ਨਬੀ ਭੱਟ ਨਿਵਾਸੀ ਤਰਜੁ ਸੋਪੋਰ ਸ਼ਾਮਲ ਹਨ। ਇਨ੍ਹਾਂ ਕੋਲੋਂ ਇੱਕ ਚੀਨੀ ਪਿਸਟਲ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।
ਕੁਲਗਾਮ 'ਚ ਇੱਕ ਅੱਤਵਾਦੀ ਢੇਰ
ਦੂਜੇ ਪਾਸੇ, ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ 'ਚ ਇੱਕ ਅੱਤਵਾਦੀ ਨੂੰ ਮਾਰ ਗਿਰਾਇਆ। ਸੁਰੱਖਿਆ ਬਲ ਖੇਤਰ 'ਚ ਤਲਾਸ਼ੀ ਲੈ ਰਹੇ ਸਨ, ਇਸ ਦੌਰਾਨ ਲੁਕੇ ਹੋਏ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਜਿਸ 'ਚ ਇੱਕ ਅੱਤਵਾਦੀ ਮਾਰਿਆ ਗਿਆ। ਜੰਮੂ-ਕਸ਼ਮੀਰ ਪੁਲਸ ਮੁਤਾਬਕ, ਮਾਰੇ ਗਏ ਅੱਤਵਾਦੀ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ।
ਹਰਿਆਣਾ ਸਰਕਾਰ ਨੇ ਰੱਦ ਕੀਤੇ ਚਾਇਨੀਜ਼ ਕੰਪਨੀਆਂ ਨੂੰ ਮਿਲੇ ਥਰਮਲ ਪਾਵਰ ਸਟੇਸ਼ਨ ਦੇ ਠੇਕੇ
NEXT STORY