ਅਹਿਮਦਾਬਾਦ,(ਏਜੰਸੀ)-ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੀ ਅੰਮ੍ਰਿਤਸਰ ’ਚ ਹੋਈ ਹੱਤਿਆ ਸਬੰਧੀ ਗੁਜਰਾਤ ਅੱਤਵਾਦ ਵਿਰੋਧੀ ਦਸਤੇ (ਏ. ਟੀ. ਐੱਸ.) ਅਤੇ ਵਲਸਾਡ ਪੁਲਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਏ. ਟੀ. ਐੱਸ. ਵੱਲੋਂ ਜਾਰੀ ਪ੍ਰੈੱਸ ਰਿਲੀਜ਼ ਅਨੁਸਾਰ, ਮੁਲਜ਼ਮਾਂ ਦੀ ਪਛਾਣ ਹਰਸਿਮਰਨਜੀਤ ਸਿੰਘ ਉਰਫ਼ ਸੀਮੂ ਸਿੰਗਾ, ਫਤਿਹ ਸਿੰਘ ਅਤੇ ਅਰਮਾਨ ਸਿੰਘ ਵਜੋਂ ਹੋਈ ਹੈ ਜਿਨ੍ਹਾਂ ਨੂੰ ਗੁਜਰਾਤ ’ਚ ਵਲਸਾਡ ਜ਼ਿਲੇ ਦੇ ਵਾਪੀ ਕਸਬੇ ਤੋਂ ਫੜਿਆ ਗਿਆ।
ਇਸ ਤੋਂ ਪਹਿਲਾਂ ਅਹਿਮਦਾਬਾਦ ਕ੍ਰਾਈਮ ਬ੍ਰਾਂਚ ਨੇ 3 ਅਕਤੂਬਰ ਨੂੰ ਹੋਈ ਸੰਧੂ ਦੀ ਹੱਤਿਆ ’ਚ ਸ਼ਾਮਲ ਇਕ ਸ਼ੱਕੀ ਸ਼ੂਟਰ ਪਰਮਿੰਦਰ ਕਾਕਾ ਉਰਫ਼ ਪਰਮਿੰਦਰ ਪ੍ਰਸਾਦ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਮੁਤਾਬਕ, ਪਰਮਿੰਦਰ ਕਥਿਤ ਤੌਰ ’ਤੇ ਗੋਲਡੀ ਢਿੱਲੋਂ ਗਿਰੋਹ ਨਾਲ ਸਬੰਧਤ ਹੈ। ਪੰਜਾਬ ਦੇ ਅੰਮ੍ਰਿਤਸਰ ’ਚ ਲੋਹਾਰਕਾ ਰੋਡ ਸਥਿਤ ਇਕ ਕਾਰ ਵਾਸ਼ਿੰਗ ਸੈਂਟਰ ਨੇੜੇ ਮੋਟਰਸਾਈਕਲ ਸਵਾਰ 2 ਅਣਪਛਾਤੇ ਹਮਲਾਵਰਾਂ ਨੇ ਸੰਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧ ’ਚ ਅੰਮ੍ਰਿਤਸਰ ਸ਼ਹਿਰ ਦੇ ਛਾਉਣੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
'ਸਾਡੀਆਂ ਅਦਾਲਤਾਂ ਹਰ ਸ਼ਿਕਾਇਤ ਸੁਣਦੀਆਂ ਹਨ, ਸਾਨੂੰ ਨਾ ਸਿਖਾਓ', CJP ਵਿਰੋਧ ਪ੍ਰਦਰਸ਼ਨ 'ਤੇ UN ਨੂੰ ਭਾਰਤ ਦਾ ਜਵਾਬ
NEXT STORY