ਹਿਸਾਰ- ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਹਾਲ ਹੀ 'ਚ ਗਰੁੱਪ ਡੀ ਦੀਆਂ ਲਗਭਗ 13 ਹਜ਼ਾਰ ਅਸਾਮੀਆਂ ਲਈ ਆਯੋਜਿਤ ਭਰਤੀ ਪ੍ਰੀਖਿਆ ਦਾ ਫਾਈਨਲ ਰਿਜਲਟ ਜਾਰੀ ਕੀਤਾ ਹੈ। ਇਸ 'ਚ ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ਇਲਾਕੇ ਦੇ ਇਕ ਪਿੰਡ 'ਚ ਇਕ ਕਿਸਾਨ ਪਰਿਵਾਰ ਦੇ ਤਿੰਨ ਬੱਚਿਆਂ ਨੂੰ ਇਕੱਠਿਆਂ ਨੌਕਰੀ ਮਿਲਣਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੱਲ੍ਹ ਤੱਕ ਇਸ ਪਰਿਵਾਰ ਦੀ ਰੋਜ਼ੀ-ਰੋਟੀ ਚਲਾਉਣ ਵਾਲਾ ਸਿਰਫ਼ ਇਕ ਅੱਧਖੜ ਉਮਰ ਦਾ ਕਿਸਾਨ ਸੀ ਪਰ ਅੱਜ ਇਸ ਪਰਿਵਾਰ ਦੇ 3 ਮੈਂਬਰ ਸਰਕਾਰੀ ਨੌਕਰੀ ਹਾਸਲ ਕਰ ਕੇ ਰੋਜ਼ੀ-ਰੋਟੀ ਚਲਾਉਣ 'ਚ ਜੁੜ ਗਏ ਹਨ।
ਇਹ ਵੀ ਪੜ੍ਹੋ- ਸ਼ਰਾਬ ਕਾਰੋਬਾਰੀ ਦਾ ਕਤਲ, ਬਦਮਾਸ਼ਾਂ ਨੇ ਵਰ੍ਹਾਈਆਂ ਤਾਬੜਤੋੜ ਗੋਲੀਆਂ
ਦੱਸ ਦੇਈਏ ਕਿ ਨਾਰਨੌਂਦ ਇਲਾਕੇ ਦੇ ਪਿੰਡ ਰਾਖੀ ਸ਼ਾਹਪੁਰ ਵਿਚ ਕਿਸਾਨ ਰਾਮਨਿਵਾਸ ਦੀਆਂ ਦੋ ਧੀਆਂ ਅਤੇ ਇਕ ਪੁੱਤਰ ਨੂੰ ਇਕੱਠੇ ਗਰੁੱਪ ਡੀ ਦੀ ਨੌਕਰੀ ਮਿਲੀ ਹੈ। ਤਿੰਨਾਂ ਦੇ ਇਕੱਠੇ ਸਰਕਾਰੀ ਨੌਕਰੀ ਮਿਲਣ ਦੀ ਖੁਸ਼ੀ ਮਾਪਿਆਂ ਦੇ ਚਿਹਰਿਆਂ 'ਤੇ ਸਾਫ਼ ਝਲਕ ਰਹੀ ਹੈ। ਪੁੱਤਰ ਜਤਿਨ ਅਤੇ ਧੀਆਂ- ਪ੍ਰਿਆ ਅਤੇ ਰਿੰਪੀ ਨੂੰ ਸਰਕਾਰੀ ਨੌਕਰੀ ਮਿਲਣ 'ਤੇ ਪਰਿਵਾਰ ਬਹੁਤ ਖੁਸ਼ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਕੀਤਾ ਵੱਡਾ ਐਲਾਨ, ਹੋਲੀ ਮੌਕੇ ਔਰਤਾਂ ਨੂੰ ਮਿਲੇਗਾ ਮੁਫ਼ਤ ਗੈਸ ਸਿਲੰਡਰ
ਪਿਤਾ ਰਾਮਨਿਵਾਸ ਖੇਤੀਬਾੜੀ ਕਰ ਕੇ ਆਪਣਾ ਘਰ ਚਲਾ ਰਹੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ 'ਚ ਕਦੇ ਕੋਈ ਰੁਕਾਵਟ ਨਹੀਂ ਆਉਣ ਦਿੱਤੀ, ਕਰਜ਼ਾ ਲੈ ਕੇ ਬੱਚਿਆਂ ਨੂੰ ਪੜ੍ਹਾਇਆ। ਰਾਮਨਿਵਾਸ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਇਕ ਦਿਨ ਉਸ ਦੇ ਬੱਚੇ ਸਫਲਤਾ ਪ੍ਰਾਪਤ ਕਰਨਗੇ ਅਤੇ ਉਸ ਦਾ ਨਾਂ ਰੋਸ਼ਨ ਕਰਨਗੇ। ਤਿੰਨੋਂ ਬੱਚਿਆਂ ਨੂੰ ਇਕੱਠੇ ਸਰਕਾਰੀ ਨੌਕਰੀ ਮਿਲਣਾ ਭਾਜਪਾ ਦੀ ਸਰਕਾਰ ਵਿਚ ਹੀ ਸੰਭਵ ਹੋਇਆ ਹੈ ਕਿਉਂਕਿ ਮੁੱਖ ਮੰਤਰੀ ਮਨੋਹਰ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਨੇ ਬਿਨਾਂ ਕਿਸੇ ਖਰਚੇ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ ਉਨ੍ਹਾਂ ਦਾ ਇਹ ਬਿਆਨ ਸੱਚ ਸਾਬਤ ਹੋ ਹੋਇਆ ਹੈ।
ਇਹ ਵੀ ਪੜ੍ਹੋ- ਵਿਆਹ ਲਈ ਕੁੜੀ ਵੇਖਣ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਪਿਓ-ਪੁੱਤ ਸਣੇ 7 ਲੋਕਾਂ ਦੀ ਮੌਤ
ਕਿਸਾਨ ਦੀ ਵੱਡੀ ਧੀ ਰਿੰਪੀ ਨੇ ਦੱਸਿਆ ਕਿ ਉਸ ਨੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਨੇੜਿਓਂ ਦੇਖਿਆ ਹੈ ਅਤੇ ਇਸ ਨੂੰ ਧਿਆਨ 'ਚ ਰੱਖਦਿਆਂ ਦਿਨ ਰਾਤ ਮਿਹਨਤ ਕੀਤੀ ਹੈ। ਉਸ ਦੀ ਕੋਸ਼ਿਸ਼ ਅਜੇ ਵੀ ਜਾਰੀ ਰਹੇਗੀ ਅਤੇ ਉਹ ਵੱਡੀ ਸਰਕਾਰੀ ਨੌਕਰੀ ਪ੍ਰਾਪਤ ਕਰਨਾ ਚਾਹੇਗੀ। ਇਸ ਦੇ ਨਾਲ ਹੀ ਸਿਰਫ 19 ਸਾਲ ਦੀ ਉਮਰ 'ਚ ਸਰਕਾਰੀ ਨੌਕਰੀ ਹਾਸਲ ਕਰਨ ਵਾਲੀ ਛੋਟੀ ਧੀ ਪ੍ਰਿਆ ਨੇ ਕਿਹਾ ਕਿ ਸਾਡੇ ਯਤਨਾਂ ਸਦਕਾ ਅੱਜ ਅਸੀਂ ਸਫਲਤਾ ਹਾਸਲ ਕੀਤੀ ਹੈ ਅਤੇ ਅਸੀਂ ਇਸ ਤੋਂ ਬੇਹੱਦ ਖੁਸ਼ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਫ਼ਰ ਦੌਰਾਨ ਮਹਿਲਾ ਯਾਤਰੀਆਂ ਨੂੰ ਮਿਲੇਗੀ ਸਹੂਲਤ, 44 ਸਟੇਸ਼ਨਾਂ 'ਤੇ ਲੱਗਣਗੀਆਂ 120 ਸੈਨੇਟਰੀ ਨੈਪਕਿਨ ਮਸ਼ੀਨਾਂ
NEXT STORY