ਡੂੰਗਰਪੁਰ (ਜ. ਬ.)- ਪੁੱਤਰ ਦੀ ਚਾਹਤ ਵਿਚ ਇਕ ਔਰਤ ਨੇ 3 ਧੀਆਂ ਤੋਂ ਬਾਅਦ ਇਕੱਠਿਆਂ 3 ਪੁੱਤਰਾਂ ਨੂੰ ਜਨਮ ਦਿੱਤਾ। ਜਨਮ ਤੋਂ ਬਾਅਦ ਕਮਜ਼ੋਰ ਪੈਦਾ ਹੋਏ ਬੱਚਿਆਂ ਨੂੰ ਕਈ ਤਰ੍ਹਾਂ ਹੀ ਤਕਲੀਫ ਹੋਣ ਲੱਗੀ। 25 ਦਿਨ ਤਕ ਤਿੰਨੇ ਬੱਚੇ ਹਸਪਤਾਲ ਵਿਚ ਭਰਤੀ ਰਹੇ। ਡਾਕਟਰਾਂ ਤੋਂ ਲੈ ਕੇ ਨਰਸਿੰਗ ਸਟਾਫ ਨੇ ਬੱਚਿਆਂ ਦੀ ਦੇਖਭਾਲ ਅਤੇ ਇਲਾਜ ਕੀਤਾ। ਇਸ ਨਾਲ ਬੱਚੇ ਹੁਣ ਪੂਰੀ ਤਰ੍ਹਾਂ ਠੀਕ ਹੋ ਗਏ ਅਤੇ ਅੱਜ ਛੁੱਟੀ ਦੇ ਦਿੱਤੀ ਗਈ।
ਇਹ ਖ਼ਬਰ ਵੀ ਪੜ੍ਹੋ - ਪਿਓ ਨਾਲ ਮੰਦਰ ਜਾ ਰਹੀ ਧੀ ਹੋਈ 'ਅਗਵਾ'! ਫਿਰ ਕੁੜੀ ਦੀ ਵਾਇਰਲ ਹੋਈ ਵੀਡੀਓ ਨੇ ਸਾਰਿਆਂ ਨੂੰ ਕੀਤਾ ਹੈਰਾਨ
ਪੰਡਿਤ ਦੀਨਦਿਆਲ ਉਪਾਧਿਆਏ ਹਸਪਤਾਲ ਸਾਗਵਾੜਾ ਦੇ ਡਾ. ਇਸਮਾਈਲ ਦਾਮਡੀ ਨੇ ਦੱਸਿਆ ਕਿ 25 ਦਿਨ ਪਹਿਲਾਂ 26 ਨਵੰਬਰ ਨੂੰ ਇਕ ਔਰਤ ਹਸਪਤਾਲ ਵਿਚ ਭਰਤੀ ਹੋਈ ਸੀ। ਬਦੀ ਪਤਨੀ ਜੈਅੰਤੀਲਾਲ ਨਿਵਾਸੀ ਰਿਹਾ ਖੇੜੀ ਪਿੰਡਾਵਲ ਦੀ ਡਲਿਵਰੀ ਲਈ ਭਰਤੀ ਕੀਤਾ ਗਿਆ ਸੀ। ਜੈਅੰਤੀਲਾਲ ਨੇ ਦੱਸਿਆ ਕਿ ਉਸ ਦੀਆਂ ਪਹਿਲਾਂ ਹੀ 3 ਧੀਆਂ ਹਨ। ਡਾਕਟਰ ਨੇ ਬਦੀ ਦੀ ਡਲਿਵਰੀ ਕਰਵਾਈ। ਬਦੀ ਨੇ ਥੋੜ੍ਹੇ-ਥੋੜ੍ਹੇ ਸਮੇਂ ਬਾਅਦ 3 ਪੁੱਤਰਾਂ ਨੂੰ ਜਨਮ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਂਗਰਸ ਨੇ 2 ਮਹਿਲਾ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
NEXT STORY