ਨਵੀਂ ਦਿੱਲੀ — ਦੱਖਣੀ ਪੂਰਬੀ ਦਿੱਲੀ ਦੇ ਨਿਜ਼ਾਮੁਦੀਨ ਸਥਿਤ ਤਬਲੀਗੀ ਜਮਾਤ ਦੇ ਮਰਕਜ਼ 'ਚ ਕੋਰੋਨਾ ਵਾਇਰਸ 'ਕੋਵਿਡ-19' ਦੀ ਜਾਂਚ ਲਈ 200 ਸ਼ੱਕੀਆਂ ਨੂੰ ਇਥੋਂ ਦੇ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਨ ਲਈ ਲਿਆਂਦਾ ਗਿਆ ਜਦਕਿ ਕਰੀਬ 1200 ਲੋਕ ਹਾਲੇ ਵੀ ਉਥੇ ਮੌਜੂਦ ਹਨ ਜਿਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ ਮਰਕਜ਼ ਦੇ 300 ਲੋਕਾਂ ਨੂੰ ਕੋਰੋਨਾ ਵਾਇਰਸ ਦਾ ਸ਼ੱਕੀ ਮੰਨਿਆ ਜਾ ਰਿਹਾ ਹੈ। ਇਹ ਸਰਦੀ, ਜੁਕਾਮ, ਖਾਂਸੀ ਆਦਿ ਤੋਂ ਪੀੜਤ ਹਨ।
ਲਾਕਡਾਊਨ ਤੋਂ ਪਹਿਲਾਂ ਮਰਕਜ਼ 'ਚ ਕਰੀਬ 2000 ਲੋਕ ਮੌਜੂਦ ਸਨ ਪਰ ਕੁਝ ਲੋਕ ਵੱਖ-ਵੱਖ ਸੂਬਿਆਂ 'ਚ ਚਲੇ ਗਏ। ਮਰਕਜ਼ 'ਚ ਸਮੇਂ ਬਤੀਤ ਕਰ ਇਥੋਂ ਜਾਣ ਵਾਲਿਆਂ 'ਚ 6 ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ ਜਦਕਿ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਹਾਲੇ ਜਾਂਚ ਰਿਪੋਰਟ ਨਹੀਂ ਆਈ ਹੈ। ਸਿਹਤ ਵਿਭਾਗ, ਵਿਸ਼ਵ ਸਿਹਤ ਸੰਗਠਨ, ਨਗਰ ਨਿਗਮ ਅਤੇ ਦਿੱਲੀ ਪੁਲਸ ਦੀ ਟੀਮ ਮਰਕਜ਼ ਤੋਂ ਲੋਕਾਂ ਨੂੰ ਕੱਢਣ ਦਾ ਕੰਮ ਕਰ ਰਹੀ ਹੈ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਕਡਾਊਨ ਦੇ ਪਹਿਲਾਂ ਤੋਂ ਹੀ ਇਥੋਂ ਭੀੜ੍ਹ ਹਟਾਉਣ ਅਤੇ ਸੋਸ਼ਲ ਡਿਸਟੇਂਸਿੰਗ ਲਈ ਕਿਹਾ ਜਾ ਰਿਹਾ ਸੀ ਪਰ ਮਰਕਜ਼ ਦੇ ਲੋਕਾਂ ਨੇ ਉਨ੍ਹਾਂ ਦੀ ਨਹੀਂ ਸੁਣੀ। ਇਥੇ ਰਹਿਣ ਵਾਲੇ ਲੋਕਾਂ 'ਚ ਵੱਡੀ ਗਿਣਤੀ 'ਚ 60 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਹਨ।
ਨਿਜ਼ਾਮੁਦੀਨ ਦੇ ਇਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਮਰਕਜ਼ ਤੋਂ ਪਿਛਲੇ ਦੋ ਦਿਨਾਂ 'ਚ 200 ਲੋਕਾਂ ਨੂੰ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਜਾਂਚ ਲਈ ਵੱਖ-ਵੱਖ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਮਰਕਜ਼ ਦੇ ਨੇੜਲੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਜਿਨ੍ਹਾਂ ਲੋਕਾਂ ਨੂੰ ਜਾਂਚ ਲਈ ਲਿਜਾਇਆ ਗਿਆ ਹੈ, ਉਨ੍ਹਾਂ 'ਚ ਬੰਗਲਾਦੇਸ਼, ਸ਼੍ਰੀਲੰਕਾ, ਅਫਗਾਨਿਸਤਾਨ, ਮਲੇਸ਼ੀਆ, ਸਾਊਦੀ ਅਰਬ, ਇੰਗਲੈਂਡ ਅਤੇ ਚੀਨ ਦੇ ਕਰੀਬ 100 ਵਿਦੇਸ਼ੀ ਨਾਗਰਿਕ ਸ਼ਾਮਲ ਹਨ।
ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ?
NEXT STORY