ਨਵੀਂ ਦਿੱਲੀ - ਦਿੱਲੀ ਵਿੱਚ ਗਣਤੰਤਰ ਦਿਵਸ 'ਤੇ ਟਰੈਕਟਰ ਰੈਲੀ ਕੱਢਣ ਦੀ ਇਜਾਜ਼ਤ ਮਿਲ ਗਈ ਹੈ। ਹਾਲਾਂਕਿ ਰੈਲੀ ਵਿੱਚ ਗੜਬੜੀ ਦੇ ਖ਼ਦਸ਼ੇ ਨੂੰ ਵੇਖਦੇ ਹੋਏ ਪੁਲਸ ਅਲਰਟ ਹੋ ਗਈ ਹੈ। ਰੈਲੀ ਵਿੱਚ ਸਾਜ਼ਿਸ਼ ਰਚਣ ਲਈ ਪਾਕਿਸਤਾਨ ਤੋਂ 308 ਟਵਿੱਟਰ ਹੈਂਡਲ ਆਪਰੇਟ ਕੀਤੇ ਜਾ ਰਹੇ ਸਨ। ਇਸ ਸਾਰੇ ਟਵਿੱਟਰ ਹੈਂਡਲ ਦੀ ਦਿੱਲੀ ਪੁਲਸ ਪੂਰੀ ਪੜਤਾਲ ਕਰ ਰਹੀ ਹੈ। ਨਾਲ ਹੀ ਇਨ੍ਹਾਂ ਨੂੰ ਬਲਾਕ ਵੀ ਕਰ ਦਿੱਤਾ ਗਿਆ ਹੈ।
ਦਿੱਲੀ ਪੁਲਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਸਾਨੂੰ ਕਈ ਇੰਟੈਲੀਜੈਂਸ ਇਨਪੁਟ ਮਿਲੇ ਹਨ ਕਿ ਇਸ ਟਰੈਕਟਰ ਰੈਲੀ ਵਿੱਚ ਗੜਬੜੀ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। 308 ਟਵਿੱਟਰ ਹੈਂਡਲ ਪਾਕਿਸਤਾਨ ਵਿੱਚ ਬਣੇ ਹਨ, ਤਾਂਕਿ ਲਾਅ ਐਂਡ ਆਰਡਰ ਨੂੰ ਖ਼ਰਾਬ ਕੀਤਾ ਜਾ ਸਕੇ ਅਤੇ ਇਸ ਟਰੈਕਟਰ ਪਰੇਡ ਵਿੱਚ ਅੜਿੱਕਾ ਪਾਇਆ ਜਾ ਸਕੇ।
ਇਹ ਵੀ ਪੜ੍ਹੋ- ਕਿਸਾਨ ਟ੍ਰੈਕਟਰ ਰੈਲੀ: ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੋਂ ਕਿਸਾਨ ਕਰ ਸਕਣਗੇ ਐਂਟਰੀ
ਦਿੱਲੀ ਪੁਲਸ ਦੇ ਸਪੈਸ਼ਲ ਕਮਿਸ਼ਨਰ ਦੀਪੇਂਦਰ ਪਾਠਕ ਨੇ ਕਿਹਾ ਕਿ ਅੱਜ ਕਿਸਾਨਾਂ ਨਾਲ ਵਧੀਆ ਗੱਲਬਾਤ ਰਿਹਾ। ਦਿੱਲੀ ਦੇ ਤਿੰਨ ਥਾਵਾਂ ਤੋਂ ਟਰੈਕਟਰ ਰੈਲੀ ਦੀ ਇਜਾਜ਼ਤ ਹੈ। ਇਨ੍ਹਾਂ ਤਿੰਨਾਂ ਬਾਰਡਰਾਂ 'ਤੇ ਬੈਰੀਕੇਡ ਹਟਾਏ ਜਾਣਗੇ। ਕੁੱਝ ਸ਼ਰਤਾਂ ਨਾਲ ਇਹ ਇਜਾਜ਼ਤ ਦਿੱਤੀ ਗਈ ਹੈ। ਦਿੱਲੀ ਦੇ 3 ਥਾਵਾਂ ਤੋਂ ਸਿੰਘੂ ਬਾਰਡਰ, ਟਿਕਰੀ ਬਾਰਡਰ ਅਤੇ ਗਾਜ਼ੀਪੁਰ ਬਾਰਡਰ ਤੋਂ ਬੈਰੀਕੇਡਾਂ ਨੂੰ ਹਟਾ ਕੇ ਕੁੱਝ ਕਿਲੋਮੀਟਰ ਤੱਕ ਅੰਦਰ ਆਉਣ 'ਤੇ ਸਹਿਮਤੀ ਹੋਈ ਹੈ।
ਉਨ੍ਹਾਂ ਕਿਹਾ ਕਿ ਟਿਕਰੀ ਬਾਰਡਰ ਤੋਂ ਪ੍ਰਵੇਸ਼ ਕਰਨ 'ਤੇ 63-64 ਕਿਲੋਮੀਟਰ ਦੇ ਸਟਰੇਚ, ਸਿੰਘੂ ਬਾਰਡਰ ਤੋਂ 62-63 ਕਿਲੋਮੀਟਰ ਦੇ ਸਟਰੇਚ ਅਤੇ ਗਾਜ਼ੀਪੁਰ ਬਾਰਡਰ ਤੋਂ 46 ਕਿਲੋਮੀਟਰ ਦੇ ਸਟਰੇਚ ਦੀ ਮਨਜ਼ੂਰੀ ਹੈ। ਟਰੈਕਟਰਾਂ ਨੂੰ ਇਸ ਤਰ੍ਹਾਂ ਲਿਆਇਆ ਜਾਵੇ ਕਿ ਮਾਰਚ ਸ਼ਾਂਤੀਪੂਰਨ ਅਤੇ ਅਨੁਸ਼ਾਸ਼ਿਤ ਤਰੀਕੇ ਨਾਲ ਹੋਵੇ।
ਨੋਟ- ਇਸ ਖ਼ਬਰ ਬਾਰੇ ਕੀ ਹੈ? ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਸ਼ੋਪੀਆਂ ਫਰਜ਼ੀ ਮੁਕਾਬਲਾ : ਫੌਜ ਦੇ ਕੈਪਟਨ ਨੇ ਹਥਿਆਰਾਂ ਦੀ ਬਰਾਮਦਗੀ ਬਾਰੇ ਪੁਲਸ ਨੂੰ ਦਿੱਤੀ ਗਲਤ ਜਾਣਕਾਰੀ
NEXT STORY