ਬੋਕਾਰੋ— ਝਾਰਖੰਡ ਦੇ ਬੋਕਾਰੋ ਜ਼ਿਲੇ 'ਚ ਇਕ ਨਾਬਾਲਿਗ ਲੜਕੀ ਨਾਲ 4 ਨੌਜਵਾਨਾਂ ਨੇ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਪੁਲਸ ਨੇ ਦੱਸਿਆ ਕਿ ਚੰਦਰ ਥਾਣਾ ਖੇਤਰ 'ਚ ਕੱਲ 4 ਨੌਜਵਾਨ ਲੜਕੀ ਨੂੰ ਜੰਗਲ 'ਚ ਲੈ ਗਏ ਜਿਥੇ ਉਨ੍ਹਾਂ ਨੇ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ। ਸ਼ਾਮ ਤਕ ਲੜਕੀ ਕਿਸੇ ਤਰ੍ਹਾਂ ਉਥੋਂ ਭੱਜ ਕੇ ਘਰ ਪਹੁੰਚੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਆਪਣੀ ਹੱਡਬੀਤੀ ਦੱਸੀ। ਕਾਰਜਕਾਰੀ ਪੁਲਸ ਅਧਿਕਾਰੀ ਨਿਧੀ ਦਿਵੇਦੀ ਨੇ ਕਿਹਾ, 'ਇਸ ਮਾਮਲੇ 'ਚ 2 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ।' ਪੁਲਸ ਅਧਿਕਾਰੀ ਮੁਤਾਬਕ ਲੜਕੀ ਨੂੰ ਮੈਡੀਕਲ ਪ੍ਰੀਖਣ ਲਈ ਲਿਜਾਇਆ ਗਿਆ ਹੈ।
ਸ਼ਰਾਬੀ ਪਿਤਾ ਨੇ ਕੀਤਾ ਬੇਟੀ ਦਾ ਕਤਲ
NEXT STORY