ਸਤਨ-ਮੱਧਪ੍ਰਦੇਸ਼ ਦੇ ਸਤਨ ਸ਼ਹਿਰ 'ਚ ਇਕ ਭਿਆਨਕ ਹਾਦਸੇ 'ਚ ਇੱਕੋ ਹੀ ਪਰਿਵਾਰ ਦੇ 4 ਮੈਂਬਰਾਂ ਮੌਤ ਹੋ ਗਈ ਅਤੇ ਦੋ ਹੋਰ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਸਤਨ ਤੋਂ 5 ਕਿਲੋਮੀਟਰ ਦੂਰੀ 'ਤੇ ਸਵੇਰੇ 5 ਵਜੇ ਇਹ ਪਰਿਵਾਰ ਬਦਖਰ ਮੰਦਰ 'ਚ ਦੁਰਗਾ ਮਾਂ ਦੀ ਪੂਜਾ ਕਰਨ ਜਾ ਰਹੇ ਸੀ, ਤਾਂ ਉਸ ਸਮੇਂ ਸਤਨ ਤੋਂ ਸੇਮਰਿਆ ਜਾ ਰਹੇ ਇਕ ਤੇਜ਼ ਰਫਤਾਰ ਟਰੱਕ ਨੇ ਇਨ੍ਹਾਂ ਨੂੰ ਕੁਚਲ ਦਿੱਤਾ। ਹਾਦਸੇ 'ਚ ਦੋ ਬੱਚਿਆਂ ਤੋਂ ਇਲਾਵਾ ਦੋ ਮਹਿਲਾਵਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਬੱਚੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਸ ਹਾਦਸੇ 'ਚ ਪਰਿਵਾਰ ਦੇ ਦੋ ਮੈਂਬਰ ਜ਼ਖਮੀ ਹੋਏ ਸੀ, ਉਨ੍ਹਾਂ ਨੂੰ ਸਥਾਨਿਕ ਹਸਪਤਾਲ ਤੋਂ ਬਾਅਦ ਜਬਲਪੁਰ ਰੈਫਰ ਕਰ ਦਿੱਤਾ ਗਿਆ। ਘਟਨਾ ਕੋਲਗਵਨ ਥਾਨੇ ਖੇਤਰ ਦੇ ਬਤਖਰ ਮੋੜ ਦੇ ਨੇੜੇ ਹੋਈ ਹੈ। ਇਸ ਹਾਦਸੇ 'ਚ ਪਹਿਚਾਣ ਕੀਤੇ ਗਏ ਮ੍ਰਿਤਕਾਂ 'ਚ ਚੁੰਨੀ ਦੇਵੀ (65 ਸਾਲ) ਰੇਣੂ (30 ਸਾਲ) ਸ਼ੁਭੀ (8 ਸਾਲ) , ਸਵਰਾਜ (6 ਸਾਲ) ਦੇ ਰੂਪ 'ਚ ਹੋਈ ਹੈ।
ਅਕਬਰ ਦੇ ਅਸਤੀਫੇ ਮਗਰੋਂ ਮਹਿਲਾ ਪੱਤਰਕਾਰ ਪ੍ਰਿਆ ਦੀ ਪਹਿਲੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY