ਸ਼ਿਮਲਾ-ਪੂਰੇ ਦੇਸ਼ 'ਚ ਖਤਰਨਾਕ ਕੋਰੋਨਾਵਾਇਰਸ ਦਾ ਕਹਿਰ ਜਾਰੀ ਹੈ, ਜਿਸ ਦੇ ਮੱਦੇਨਜ਼ਰ ਹੁਣ ਹਿਮਾਚਲ ਪ੍ਰਦੇਸ਼ 'ਚ ਵੀ ਇਸ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਸੂਬੇ 'ਚੋਂ ਕੋਰੋਨਾ ਦੇ 4 ਹੋਰ ਮਾਮਲੇ ਪਾਜ਼ੀਟਿਵ ਮਿਲਣ ਕਾਰਨ ਹੁਣ ਤੱਕ ਇਨਫੈਕਟਡ ਮਾਮਲਿਆਂ ਦੀ ਗਿਣਤੀ 18 ਤੱਕ ਪਹੁੰਚ ਗਈ ਹੈ। ਦੱਸਣਯੋਗ ਹੈ ਕਿ ਸੋਮਵਾਰ ਨੂੰ ਚੰਬਾ 'ਚੋਂ 4 ਹੋਰ ਲੋਕਾਂ ਦੇ ਲਏ ਗਏ ਸੈਂਪਲ ਜਾਂਚ ਤੋਂ ਬਾਅਦ ਪਾਜ਼ੀਟਿਵ ਮਿਲੇ ਹਨ। ਸਾਰੇ ਚੰਬਾ ਦੇ ਤੀਸਾ ਇਲਾਕੇ ਦੇ ਰਹਿਣ ਵਾਲੇ ਹਨ। ਹਿਮਾਚਲ ਪ੍ਰਦੇਸ਼ ਦੇ ਐਡੀਸ਼ਨਲ ਚੀਫ ਸਿਹਤ ਸਕੱਤਰ ਆਰ.ਡੀ.ਧੀਮਾਨ ਨੇ ਚਾਰ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਤਬਲੀਜੀ ਜਮਾਤ ਨਾਲ ਜੁੜੇ ਲੋਕ ਹੁਣ ਤੱਕ ਹਿਮਾਚਲ 'ਚ ਕੋਰੋਨਾ ਪਾਜ਼ੀਟਿਵ ਮਿਲੇ ਹਨ।
ਇਹ ਵੀ ਦੱਸਿਆ ਜਾਂਦਾ ਹੈ ਕਿ ਕਾਂਗੜਾ 'ਚ ਇਕ ਜਮਾਤੀ ਦੀ ਰਿਪੋਰਟ 5 ਅਪ੍ਰੈਲ ਨੂੰ ਪਾਜ਼ੀਟਿਵ ਆਈ ਸੀ। ਇਹ ਮਰੀਜ਼ ਤਬਲੀਗੀ ਜਮਾਤ 'ਚ ਸ਼ਾਮਲ ਹੋਣ ਤੋਂ ਬਾਅਦ ਚੰਬਾ 'ਚ ਤੀਸਾ ਦੇ ਸਾਹੋ ਇਲਾਕੇ 'ਚ ਰੁਕਿਆ ਸੀ। ਇਸ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਲਾਕੇ 'ਚ ਇਸ ਦੇ ਸੰਪਰਕ 'ਚ ਆਏ ਲੋਕਾਂ ਦੀ ਭਾਲ ਕੀਤੀ ਗਈ।ਇਸ ਦੀ ਜਾਣਕਾਰੀ ਦੇ ਆਧਾਰ 'ਤੇ ਸਿਹਤ ਵਿਭਾਗ ਨੇ ਚੰਬਾ ਦੇ 11 ਲੋਕਾਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੀ ਸੋਮਵਾਰ ਰਾਤ ਰਿਪੋਰਟ ਆਈ। ਰਿਪੋਰਟ ਮੁਤਾਬਕ 11 ਸੈਂਪਲਾਂ 'ਚੋਂ 4 ਲੋਕਾਂ ਦੀ ਕੋਰੋਨਾ ਪਾਜ਼ੀਟਿਵ ਪੁਸ਼ਟੀ ਹੋਈ ਜਦਕਿ ਬਾਕੀ 7 ਸੈਂਪਲ ਨੈਗੇਟਿਵ ਆਏ ਹਨ।
ਨਹੀਂ ਰੀਸਾਂ ਭਾਰਤੀਆਂ ਦੀਆਂ, ਕੋਰੋਨਾ ਨਾਲ ਨਜਿੱਠਣ ਲਈ ਆਟੋਮੈਟਿਕ ਡ੍ਰੋਨ ਕੀਤਾ ਤਿਆਰ
NEXT STORY