ਸ਼ਿਮਲਾ-ਮੁੰਬਈ ਤੋਂ ਵਾਪਸ ਪਰਤੇ 4 ਹੋਰ ਲੋਕ ਹਿਮਾਚਲ ਦੇ ਮੰਡੀ ਜ਼ਿਲੇ 'ਚ ਕੋਰੋਨਾ ਪਾਜ਼ੇਟਿਵ ਮਿਲੇ ਹਨ। ਇਸ ਨਾਲ ਸੂਬੇ 'ਚ ਅੱਜ ਭਾਵ ਸ਼ਨੀਵਾਰ ਤੱਕ ਇਸ ਖਤਰਨਾਕ ਵਾਇਰਸ ਨਾਲ ਪੀੜਤ ਲੋਕਾਂ ਦੀ ਗਿਣਤੀ 173 ਤੱਕ ਪਹੁੰਚ ਚੁੱਕੀ ਹੈ। ਚੀਫ ਮੈਡੀਕਲ ਅਧਿਕਾਰੀ ਜੀਵਾਨੰਦ ਚੌਹਾਨ ਨੇ ਦੱਸਿਆ ਹੈ ਕਿ ਮੁੰਬਈ ਤੋਂ ਵਾਪਸ ਪਰਤੇ 4 ਲੋਕਾਂ 'ਚੋਂ 3 ਇਕ ਹੀ ਪਰਿਵਾਰ ਦੇ ਮੈਂਬਰ ਹਨ। ਇਹ ਲੋਕ ਪਹਿਲਾਂ ਤੋਂ ਹੀ ਆਈਸੋਲੇਟ ਕੇਂਦਰ 'ਚ ਰਹਿ ਰਹੇ ਸੀ। ਚੌਹਾਨ ਨੇ ਦੱਸਿਆ ਕਿ ਔਰਤ ਦਾ ਪਤੀ ਵੀ ਹਾਲ ਹੀ ਦੌਰਾਨ ਮੁੰਬਈ ਤੋਂ ਪਰਤਿਆ ਹੈ ਪਰ ਉਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਇਸ ਤੋਂ ਇਲਾਵਾ ਮੁੰਬਈ 'ਚ ਰਹਿਣ ਵਾਲਾ 61 ਸਾਲਾ ਟੈਕਸੀ ਡਰਾਈਵਰ ਵੀ ਕੋਰੋਨਾ ਪੀੜਤ ਮਿਲਿਆ ਹੈ। ਉਹ ਮੁੰਬਈ ਤੋਂ ਕੁਝ ਲੋਕਾਂ ਨੂੰ ਕੁਝ ਦਿਨ ਪਹਿਲਾਂ ਹੀ ਸੂਬੇ 'ਚ ਲੈ ਕੇ ਆਇਆ ਸੀ ਅਤੇ ਉਸ 'ਚ ਬੁਖਾਰ ਵਰਗੇ ਲੱਛਣ ਮਿਲਣ ਤੋਂ ਬਾਅਦ ਆਈਸੋਲੇਟ 'ਚ ਭੇਜ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਸੂਬੇ 'ਚ ਪੀੜਤ 110 ਲੋਕਾਂ ਦਾ ਹੁਣ ਇਲਾਜ ਕੀਤਾ ਜਾ ਰਿਹਾ ਹੈ ਅਤੇ 59 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋ ਚੁੱਕੇ ਹਨ।
ਦੱਸਣਯੋਗ ਹੈ ਕਿ ਸੂਬੇ 'ਚ ਕੋਰੋਨਾ ਪੀੜਤ ਦੇ ਸਭ ਤੋਂ ਜ਼ਿਆਦਾ ਮਾਮਲੇ ਹਮੀਰਪੁਰ ਤੋਂ ਸਾਹਮਣੇ ਆਏ ਹਨ। ਹਮੀਰਪੁਰ 'ਚ 55, ਕਾਂਗੜਾ 'ਚ 30, ਮੰਡੀ 'ਚ 8, ਸੋਲਨ ਅਤੇ ਬਿਲਾਸਪੁਰ 'ਚ 5-5 , ਸਿਰਮੌਰ, ਊਨਾ, ਚੰਬਾ 'ਚ 2-2 ਅਤੇ ਕੁੱਲੂ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ। ਡਿਪਟੀ ਕਮਿਸ਼ਨਰ ਹਰੀਕੇਸ਼ ਮੀਨਾ ਨੇ ਦੱਸਿਆ ਕਿ ਹਮੀਰਪੁਰ 'ਚ ਹਾਲ ਹੀ ਦੌਰਾਨ ਇਨਫੈਕਟਡ ਪਾਏ ਗਏ ਸਾਰੇ 14 ਲੋਕ ਮੁੰਬਈ ਤੋਂ ਵਾਪਸ ਪਰਤੇ ਸੀ।
ਲਾਕਡਾਉਨ ਦੌਰਾਨ 9.65 ਕਰੋੜ ਕਿਸਾਨਾਂ ਦੇ ਖਾਤਿਆਂ 'ਚ 19,000 ਕਰੋੜ ਹੋਏ ਜਮ੍ਹਾ
NEXT STORY