ਬਹਾਦਰਗੜ੍ਹ, (ਭਾਰਦਵਾਜ)— ਮਾਡਰਨ ਇੰਡਸਟਰੀਅਲ ਏਰੀਆ ਦੇ ਪਾਰਟ-ਬੀ ਸਥਿਤ ਇਕ ਫੈਕਟਰੀ 'ਚ ਸ਼ੁੱਕਰਵਾਰ ਦੁਪਹਿਰ ਬਾਅਦ ਲਗਭਗ 3.20 ਵਜੇ ਤੇਜ਼ ਧਮਾਕੇ ਨਾਲ ਬੁਆਇਲਰ ਫਟ ਗਿਆ। ਇਸ ਘਟਨਾ 'ਚ 3 ਮੰਜ਼ਿਲਾ ਫੈਕਟਰੀ ਢਹਿ-ਢੇਰੀ ਹੋ ਗਈ ਤੇ ਅੱਗ ਲੱਗ ਗਈ।
ਅੱਗ 'ਚ ਸੜਨ ਨਾਲ 4 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 30 ਲੋਕ ਜ਼ਖ਼ਮੀ ਹੋ ਗਏ। ਬੁਆਇਲਰ ਦਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੀਆਂ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। 600 ਤੋਂ 800 ਮੀਟਰ ਤੱਕ ਦੀ ਦੂਰੀ ਵਿਚ ਵੀ ਕਈ ਫੈਕਟਰੀਆਂ ਵਿਚ ਨੁਕਸਾਨ ਹੋਇਆ। ਬੁਰੀ ਤਰ੍ਹਾਂ ਸੜਨ ਕਾਰਣ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ, ਜਦਕਿ ਜ਼ਖਮ਼ੀਆਂ ਦੇ ਇਲਾਜ ਦਾ ਖਰਚਾ ਪ੍ਰਸ਼ਾਸਨ ਵਲੋਂ ਕੀਤਾ ਜਾਵੇਗਾ।
NIA ਦੀ ਵੱਡੀ ਕਾਰਵਾਈ, ਪੁਲਵਾਮਾ ਹਮਲੇ 'ਚ ਸ਼ਾਮਲ ਜੈਸ਼ ਦਾ ਅੱਤਵਾਦੀ ਸ਼ਾਕਿਰ ਗ੍ਰਿਫਤਾਰ
NEXT STORY