ਲਖਨਊ - ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਇਨਫੈਕਸ਼ਨ ਦਾ ਧਮਾਕਾ ਹੋਇਆ ਹੈ। ਮੰਗਲਵਾਰ ਨੂੰ ਲਖਨਊ ਦੇ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਕੁਲਪਤੀ ਡਾ. ਵਿਪਿਨ ਪੁਰੀ ਅਤੇ ਮੈਡੀਕਲ ਸੁਪਰਡੈਂਟ ਡਾ. ਹਿਮਾਂਸ਼ੁ ਕੋਰੋਨਾ ਪੀੜਤ ਪਾਏ ਗਏ ਹਨ। ਨਾਲ ਹੀ ਸੰਸਥਾਨ ਦੇ 40 ਹੋਰ ਡਾਕਟਰਾਂ ਦੇ ਵੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਰਜਰੀ ਵਿਭਾਗ ਵਿੱਚ 20 ਡਾਕਟਰ ਪੀੜਤ ਪਾਏ ਗਏ ਹਨ ਜਦੋਂ ਕਿ ਯੂਰੋਲਾਜੀ ਵਿਭਾਗ ਵਿੱਚ 9 ਡਾਕਟਰ ਕੋਰੋਨਾ ਪਾਜ਼ੇਟਿਵ ਮਿਲੇ ਹਨ। ਕ੍ਰਿਟੀਕਲ ਕੇਅਰ ਮੈਡੀਸਨ ਵਿਭਾਗ ਵਿੱਚ ਵੀ ਤਿੰਨ ਡਾਕਟਰ ਪੀੜਤ ਮਿਲੇ ਹਨ।
ਇਹ ਵੀ ਪੜ੍ਹੋ- ਲੋਕਾਂ 'ਚ ਵਧਿਆ ਤਾਲਾਬੰਦੀ ਦਾ ਖੌਫ਼, ਭਾਰੀ ਗਿਣਤੀ 'ਚ ਦੁਕਾਨਾਂ 'ਤੇ ਰਾਸ਼ਨ ਖਰੀਦਦੇ ਆਏ ਨਜ਼ਰ
ਇਸ ਤੋਂ ਇਲਾਵਾ ਹੋਰ ਡਾਕਟਰ ਸਟਾਫ ਦੇ ਵੀ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਖਾਸ ਗੱਲ ਹੈ ਕਿ ਇਹ ਸਾਰੇ ਡਾਕਟਰ ਕੋਰੋਨਾ ਵੈਕਸੀਨ ਦੀਆਂ ਦੋਨਾਂ ਡੋਜ਼ ਲੈ ਚੁੱਕੇ ਹਨ। ਕੇ.ਜੀ.ਐੱਮ.ਯੂ. ਵਿੱਚ ਪੀੜਤ ਜ਼ਿਆਦਾਤਰ ਡਾਕਟਰਾਂ ਨੇ ਕੋਰੋਨਾ ਵੈਕਸੀਨ ਦੀ ਦੂਜੀ ਡੋਜ਼ 25 ਮਾਰਚ ਨੂੰ ਲੈ ਲਈ ਸੀ।
ਇਹ ਵੀ ਪੜ੍ਹੋ- ਤਾਲਾਬੰਦੀ ਤੋਂ ਡਰੇ ਮਜ਼ਦੂਰ ਕਰ ਰਹੇ ਨੇ ਪਲਾਇਨ, ਕਿਹਾ-'ਜਦੋਂ ਕਮਾਵਾਂਗੇ ਨਹੀਂ ਤਾਂ ਖਾਵਾਂਗੇ ਕਿੱਥੋਂ'
ਉਥੇ ਹੀ, ਬੀਤੇ 24 ਘੰਟੇ ਵਿੱਚ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੇ 5,928 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 30 ਇਨਫੈਕਟਿਡ ਲੋਕਾਂ ਦੀ ਮੌਤ ਹੋ ਗਈ ਹੈ। ਅਪਰ ਮੁੱਖ ਸਕੱਤਰ ਸਿਹਤ ਅਮਿਤ ਮੋਹਨ ਪ੍ਰਸਾਦ ਨੇ ਮੰਗਲਵਾਰ ਨੂੰ ਸੰਪਾਦਕਾਂ ਨੂੰ ਦੱਸਿਆ ਕਿ ਰਾਜ ਵਿੱਚ ਪਿਛਲੇ 24 ਘੰਟੇ ਵਿੱਚ 5,928 ਨਵੇਂ ਮਰੀਜ਼ ਪਾਏ ਗਏ ਹਨ ਜਿਸ ਤੋਂ ਬਾਅਦ ਕੁਲ ਮਾਮਲਿਆਂ ਦੀ ਗਿਣਤੀ ਵੱਧਕੇ 6,39,928 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਮਿਆਦ ਵਿੱਚ 30 ਮਰੀਜ਼ਾਂ ਦੀ ਮੌਤ ਤੋਂ ਬਾਅਦ ਜਾਨ ਗੁਆਉਣ ਵਾਲੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧਕੇ 8,924 ਹੋ ਗਈ ਹੈ। ਦੱਸ ਦਈਏ ਕਿ ਸੋਮਵਾਰ ਨੂੰ ਕੋਵਿਡ-19 ਦੇ 3,999 ਮਾਮਲੇ ਆਏ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਲੋਕਾਂ 'ਚ ਵਧਿਆ ਤਾਲਾਬੰਦੀ ਦਾ ਖੌਫ਼, ਭਾਰੀ ਗਿਣਤੀ 'ਚ ਦੁਕਾਨਾਂ 'ਤੇ ਰਾਸ਼ਨ ਖਰੀਦਦੇ ਆਏ ਨਜ਼ਰ
NEXT STORY